ਟੋਰਾਂਟੋ: ਕੀ ਤੁਸੀਂ ਕਦੇ ਵਿਚਾਰ ਕੀਤਾ ਹੈ ਕਿ ਮਰਦਾਂ 'ਚ ਵਿਸ਼ੇਸ਼ ਤੌਰ 'ਤੇ ਪਾਇਆ ਜਾਣ ਵਾਲਾ ਟੈਸਟੋਸਟ੍ਰੋਨ ਹਾਰਮੋਨਜ਼ ਸ਼ੇਅਰ ਬਾਜ਼ਾਰ 'ਚ ਭਾਰੀ ਉਥਲ ਪੁਥਲ ਦਾ ਵੀ ਜ਼ਿੰਮੇਦਾਰ ਹੋ ਸਕਦਾ ਹੈ। ਆਮ ਤੌਰ 'ਤੇ ਇਸ ਹਾਰਮੋਨ ਦਾ ਸਬੰਧ ਮਰਦਾਂ ਦੀ ਯੌਨ ਸਮਰੱਥਾ ਨਾਲ ਕੀਤਾ ਜਾਂਦਾ ਹੈ ਪਰ ਇੱਕ ਖੋਜ ਮੁਤਾਬਕ ਇਸ ਦਾ ਹਾਈ ਲੇਵਲ ਮਰਦਾਂ ਦੇ ਕਾਰੋਬਾਰੀ ਵਿਵਹਾਰ ਨੂੰ ਬਦਲ ਸਕਦਾ ਹੈ।
ਕੀ ਕਹਿੰਦੀ ਹੈ ਖੋਜ-
ਖੋਜਕਰਤਾਵਾਂ ਦਾ ਮੰਨਣਾ ਹੈ ਕਿ ਟੈਸਟੋਸਟ੍ਰੋਨ ਦੇ ਹਾਈ ਲੈਵਲ ਨਾਲ ਕਾਰੋਬਾਰੀਆਂ ਦਾ ਰੁਝਾਨ ਬਦਲਦਾ ਹੈ ਤੇ ਉਹ ਸ਼ੇਅਰਾਂ ਦਾ ਆਂਕਲਨ ਜ਼ਰੂਰਤ ਤੋਂ ਜ਼ਿਆਦਾ ਕਰਦੇ ਹਨ। ਇਸ ਦਾ ਨੁਕਸਾਨ ਕੀਮਤਾਂ 'ਚ ਅਨਿਸ਼ਚਤ ਵਾਧਾ ਜਾਂ ਫਿਰ ਉਸ ਤੋਂ ਬਾਅਦ ਦੀ ਗਿਰਾਵਟ ਦੇ ਰੂਪ 'ਚ ਦੇਖਣ ਨੂੰ ਮਿਲਦਾ ਹੈ। ਖੋਜਕਰਤਾਵਾਂ ਅਨੁਸਾਰ ਅਮਰੀਕੀ ਸ਼ੇਅਰ ਬਜ਼ਾਰਾਂ 'ਚ ਕੰਮ ਕਰਨ ਵਾਲੇ ਵਧੇਰੇ ਪੇਸ਼ੇਵਰ ਨੌਜਵਾਨ ਹਨ ਤੇ ਉਹ ਨਵੇਂ ਪ੍ਰਮਾਣ ਦਿਖਾਉਂਦੇ ਹਨ।
ਮਾਹਿਰਾਂ ਦਾ ਕੀ ਕਹਿਣਾ-
ਕੈਨੇਡਾ ਦੀ ਵੈਸਟਰਨ ਯੂਨੀਵਰਸਿਟੀ 'ਚ ਆਈਵੇ ਬਿਜ਼ਨੈੱਸ ਸਕੂਲ ਦੇ ਇਮੋਸ ਨੈਡਲਰ ਨੇ ਕਿਹਾ,''ਖੋਜ ਮੁਤਾਬਕ ਪੇਸ਼ੇਵਰ ਮਾਹੌਲ 'ਚ ਫੈਸਲੇ ਦੀ ਪ੍ਰਕਿਰਿਆ 'ਤੇ ਹਾਰਮੋਨਜ਼ ਦੇ ਪ੍ਰਭਾਵਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਬਾਇਲੌਜੀ ਕਾਰਕ ਜ਼ੋਖਮ ਲਈ ਖਰਾਬ ਹੋ ਸਕਦੇ ਹਨ।
ਕਿਵੇਂ ਕੀਤੀ ਗਈ ਖੋਜ
ਇਸ ਖੋਜ 'ਚ 140 ਨੌਜਵਾਨਾ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਪ੍ਰਯੋਗਾਤਮਕ ਸੰਪੱਤੀ ਮਾਰਕੀਟ 'ਚ ਹਿੱਸਾ ਲੈਣ ਤੋਂ ਪਹਿਲਾਂ ਅਜਿਹਾ ਜੈੱਲ ਦਿੱਤਾ ਗਿਆ ਜਿਸ 'ਚ ਟੈਸਟੋਸਟ੍ਰੋਨ ਜਾਂ ਪਲੇਸਬੋ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬੋਲੀਆਂ ਲਾਈਆਂ ਤੇ ਕੀਮਤਾਂ ਦੀ ਪੜਤਾਲ ਕੀਤੀ। ਇਸ ਦੇ ਨਾਲ ਹੀ ਵਾਸਤਵਿਕ ਧਨ ਕਮਾਉਣ ਲਈ ਵਿੱਤੀ ਸੰਪੱਤੀ ਦੀ ਖਰੀਦੋ-ਫਰੋਖਤ ਕੀਤੀ।
ਨਤੀਜੇ-
ਮੁਲਾਂਕਣ 'ਚ ਪਾਇਆ ਗਿਆ ਕਿ ਜਿਸ ਸਮੂਹ ਨੂੰ ਟੈਸਟੋਸਟ੍ਰੋਨ ਮਿਲਿਆ ਸੀ, ਉਨ੍ਹਾਂ ਦੀ ਬੋਲੀਆਂ ਤੇ ਕੀਮਤਾਂ ਬੁਲਬਲੇ ਵਾਂਗ ਸਨ ਜਾਂ ਉਨ੍ਹਾਂ ਨੇ ਲੰਬੇ ਸਮੇਂ ਤੱਕ ਗਲਤ ਕੀਮਤ ਲਗਾਈ ਸੀ ਜਦਕਿ ਪਲੋਸਬੋ ਲੈਣ ਵਾਲਿਆਂ ਨਾਲ ਅਜਿਹਾ ਨਹੀਂ ਸੀ। ਪਲੇਸਬੋ ਇੱਕ ਤਰ੍ਹਾਂ ਦੀ ਦਵਾਈ ਹੁੰਦੀ ਹੈ ਜੋ ਮਨੋਚਿਕਿਤਸਕ ਲਾਭ ਦਿੰਦੀ ਹੈ।