Disadvantages of Air Conditioning: ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਲੋਕਾਂ ਨੂੰ ਘਰੋਂ ਨਿਕਲਣਾ ਔਖਾ ਹੋ ਰਿਹਾ ਹੈ। ਗਰਮੀ ਤੋਂ ਬਚਣ ਲਈ ਕੁਝ ਲੋਕ ਸਾਰਾ ਦਿਨ ਏਸੀ 'ਚ ਬੈਠੇ ਰਹਿੰਦੇ ਹਨ। ਏਸੀ 'ਚ ਰਹਿਣ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਗਰਮੀ ਤੋਂ ਬਚਣ ਲਈ ਵੱਖ-ਵੱਖ ਤਰੀਕੇ ਲੱਭਦੇ ਰਹਿੰਦੇ ਹਨ। ਕੁਝ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਆਪਣੇ ਘਰਾਂ 'ਚ ਕੂਲਰ ਲਗਾਉਂਦੇ ਹਨ ਤੇ ਤਾਂ ਕੁਝ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਏਸੀ ਦੀ ਵਰਤੋਂ ਕਰਦੇ ਹਨ। ਕੂਲਰ ਨਾਲ ਗਰਮੀ 'ਚ ਹੋਰ ਵੱਧ ਹਿਊਮਿਡਿਟੀ ਹੋਣ ਲੱਗਦੀ ਹੈ। ਅਜਿਹੇ 'ਚ ਜ਼ਿਆਦਾਤਰ ਲੋਕ ਏਸੀ ਹੀ ਲਵਾਉਂਦੇ ਹਨ।

ਏਸੀ 'ਚ ਜਾਂਦੇ ਹੀ ਪਸੀਨੇ ਤੁਰੰਤ ਸੁੱਕ ਜਾਂਦਾ ਹੈ ਤੇ ਗਰਮੀ ਤੋਂ ਰਾਹਤ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਦੇਰ ਤੱਕ ਏਸੀ 'ਚ ਰਹਿਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜਦੋਂ ਤੁਸੀਂ ਜ਼ਿਆਦਾ ਦੇਰ ਤੱਕ ਏਸੀ 'ਚ ਬੈਠੇ ਰਹਿੰਦੇ ਹੋ ਤੇ ਫਿਰ ਅਚਾਨਕ ਏਸੀ ਤੋਂ ਬਾਹਰ ਆ ਜਾਂਦੇ ਹੋ ਤਾਂ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ। ਇਸ ਕਾਰਨ ਸਿਹਤ ਨੂੰ ਹੋਰ ਨੁਕਸਾਨ ਹੋਣ ਦਾ ਖ਼ਤਰਾ ਹੈ। ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਏਸੀ 'ਚ ਰਹਿੰਦੇ ਹੋ ਤਾਂ ਜਾਣੋ ਤੁਹਾਨੂੰ ਕਿਹੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ?



1. ਚਮੜੀ ਖੁਸ਼ਕ ਹੋਣ ਲੱਗਦੀ: ਜਦੋਂ ਤੁਸੀਂ ਲੰਬੇ ਸਮੇਂ ਤੱਕ ਏਸੀ 'ਚ ਸੌਂਦੇ ਹੋ ਤਾਂ ਇਹ ਤੁਹਾਡੀ ਚਮੜੀ ਦੀ ਨਮੀ ਨੂੰ ਹੌਲੀ-ਹੌਲੀ ਸੋਖ ਲੈਂਦਾ ਹੈ ਜਿਸ ਨਾਲ ਤੁਹਾਡੀ ਚਮੜੀ ਖੁਸ਼ਕ ਹੋ ਜਾਂਦੀ ਹੈ। ਅਜਿਹੇ 'ਚ ਜੇਕਰ ਤੁਸੀਂ ਚਮੜੀ 'ਤੇ ਗਲੋ ਚਾਹੁੰਦੇ ਹੋ ਤਾਂ ਏਸੀ 'ਚ ਜ਼ਿਆਦਾ ਦੇਰ ਤੱਕ ਨਾ ਸੌਂਵੋ। ਇਸ ਨਾਲ ਤੁਹਾਡੀ ਚਮੜੀ ਖੁਸ਼ਕ ਤੇ ਬੇਜਾਨ ਹੋ ਜਾਵੇਗੀ।

2. ਸਿਹਤ ਖਰਾਬ ਹੋ ਸਕਦੀ: ਜਦੋਂ ਤੁਸੀਂ ਜ਼ਿਆਦਾ ਦੇਰ ਤੱਕ ਏਸੀ 'ਚ ਸੌਂਦੇ ਹੋ ਤਾਂ ਤੁਹਾਨੂੰ ਗਰਮੀ ਦਾ ਅਹਿਸਾਸ ਨਹੀਂ ਹੁੰਦਾ ਤੇ ਬਹੁਤ ਜ਼ਿਆਦਾ ਠੰਢਕ ਮਹਿਸੂਸ ਹੁੰਦੀ ਹੈ ਪਰ ਇਸ ਨਾਲ ਠੰਢ, ਜ਼ੁਕਾਮ ਦੀ ਸਮੱਸਿਆ ਵੱਧ ਜਾਂਦੀ ਹੈ। ਇਸ ਕਾਰਨ ਤੁਹਾਨੂੰ ਸਰਦੀ, ਗਰਮ ਤੇ ਠੰਢ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ 'ਚ ਧਿਆਨ ਰੱਖੋ ਕਿ ਏਸੀ ਨੂੰ ਕੁਝ ਦੇਰ ਤੱਕ ਚਲਾਓ ਤੇ ਬਿਮਾਰ ਹੋਣ ਤੋਂ ਬਚੋ।

3. ਸਰੀਰ ਦੇ ਦਰਦ ਨੂੰ ਵਧਾਉਂਦਾ: ਜ਼ਿਆਦਾ ਦੇਰ ਤੱਕ ਏਸੀ 'ਚ ਸੌਣ ਨਾਲ ਸਰੀਰ 'ਚ ਦਰਦ ਹੌਲੀ-ਹੌਲੀ ਦੂਰ ਹੋਣ ਲੱਗਦਾ ਹੈ। ਰਾਤ ਭਰ ਏਸੀ 'ਚ ਸੌਣ ਨਾਲ ਕਮਰ ਦਰਦ, ਪਿੱਠ ਦਰਦ, ਸਿਰ ਦਰਦ ਆਦਿ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ 'ਚ ਸਰੀਰ ਦੇ ਦਰਦ ਤੋਂ ਬਚੋ ਤੇ ਏਸੀ 'ਚ ਕੁਝ ਦੇਰ ਹੀ ਰਹੋ।