No Fly List: 26 ਨਵੰਬਰ ਨੂੰ ਨਿਊਯਾਰਕ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਬਿਜ਼ਨਸ ਕਲਾਸ ਵਿੱਚ ਸਫਰ ਕਰਨ ਦੌਰਾਨ ਇੱਕ ਵਿਅਕਤੀ ਨੇ ਆਪਣੀ ਮਹਿਲਾ ਸਹਿ-ਯਾਤਰੀ ਨਾਲ ਦੁਰਵਿਵਹਾਰ ਕੀਤਾ ਸੀ। ਦੋਸ਼ੀ ਸ਼ੰਕਰ ਮਿਸ਼ਰਾ ਨੇ ਯਾਤਰਾ ਦੌਰਾਨ 70 ਸਾਲਾ ਮਹਿਲਾ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ ਸੀ। ਡੀਜੀਸੀਏ (DGCA) ਨੇ ਇਸ ਮਾਮਲੇ 'ਤੇ ਸਖ਼ਤੀ ਦਿਖਾਈ ਹੈ। ਸ਼ਰਾਬੀ ਹਾਲਤ 'ਚ ਇਕ ਮਹਿਲਾ ਯਾਤਰੀ ਨਾਲ ਦੁਰਵਿਵਹਾਰ ਕਰਨ 'ਤੇ ਮਿਸ਼ਰਾ 'ਤੇ 30 ਦਿਨਾਂ ਲਈ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਕੀ ਤੁਸੀਂ ਜਾਣਦੇ ਹੋ ਕਿ ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਹਨ ਜੋ ਕਿਸੇ ਵਿਅਕਤੀ ਨੂੰ ਨੋ-ਫਲਾਈ ਸੂਚੀ ਵਿੱਚ ਪਾ ਸਕਦੀਆਂ ਹਨ, ਨਾ ਕਿ ਸਿਰਫ ਪਿਸ਼ਾਬ ਕਰਨ ਦਾ ਮੁੱਦਾ? ਦੱਸ ਦਈਏ ਕਿ ਡੀਜੀਸੀਏ (DGCA) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਦੋਂ ਕਿਸੇ ਵੀ ਵਿਅਕਤੀ ਨੂੰ ਨੋ ਫਲਾਈ ਲਿਸਟ ਵਿੱਚ ਪਾਇਆ ਜਾ ਸਕਦਾ ਹੈ।
ਕੀ ਕਹਿੰਦੀਆਂ ਹਨ 2017 ਦੀਆਂ ਗਾਈਡਲਾਈਨਜ਼
ਕੇਂਦਰ ਸਰਕਾਰ ਨੇ 2017 ਵਿੱਚ ਇੱਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਸੀ ਤਾਂ ਜੋ ਹਵਾਈ ਜਹਾਜ ਵਿੱਚ ਸਫ਼ਰ ਕਰਦੇ ਸਮੇਂ ਯਾਤਰੀਆਂ ਨਾਲ ਦੁਰਵਿਵਹਾਰ ਨੂੰ ਰੋਕਿਆ ਜਾ ਸਕੇ। ਇਸ ਗਾਈਡਲਾਈਨ ਮੁਤਾਬਕ ਜੇਕਰ ਕੋਈ ਯਾਤਰੀ ਜਹਾਜ਼ 'ਚ ਦੁਰਵਿਵਹਾਰ ਕਰਦਾ ਹੈ ਤਾਂ ਪਾਇਲਟ ਨੂੰ ਰਿਪੋਰਟ ਦਰਜ ਕਰਨੀ ਹੋਵੇਗੀ, ਜਿਸ ਤੋਂ ਬਾਅਦ ਅੰਦਰੂਨੀ ਜਾਂਚ ਕੀਤੀ ਜਾਵੇਗੀ। ਏਅਰਲਾਈਨ ਨੂੰ ਅਧਿਕਾਰ ਹੈ ਕਿ ਜਾਂਚ ਦੌਰਾਨ ਕੰਪਨੀ ਉਸ ਯਾਤਰੀ ਨੂੰ 30 ਦਿਨਾਂ ਲਈ ਨੋ ਫਲਾਈ ਲਿਸਟ 'ਚ ਪਾ ਸਕਦੀ ਹੈ। ਹਾਲਾਂਕਿ, ਇਸ ਦੇ ਲਈ ਇੱਕ ਸਮਾਂ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ, ਜੇਕਰ ਏਅਰਲਾਈਨ ਕੰਪਨੀ ਨਿਰਧਾਰਤ ਸਮੇਂ ਵਿੱਚ ਅਜਿਹਾ ਫੈਸਲਾ ਨਹੀਂ ਲੈ ਪਾਉਂਦੀ ਹੈ, ਤਾਂ ਉਹ ਵਿਅਕਤੀ ਸਫਰ ਜਾਰੀ ਰੱਖ ਸਕਦਾ ਹੈ।
ਇਹ ਵੀ ਪੜ੍ਹੋ: ਬਜ਼ੁਰਗ ਵੀ ਹੋ ਸਕਦੇ ਜਵਾਨ...... ਜਾਣੋ ਇਸ ਅਨੋਖੇ ਐਕਸਪੈਰੀਮੈਂਟ ਬਾਰੇ
ਇਨ੍ਹਾਂ ਕੰਮਾਂ ਕਰਕੇ ਨਹੀਂ ਕਰ ਸਕੋਗੇ ਹਵਾਈ ਜਹਾਜ਼ ਰਾਹੀਂ ਸਫਰ
1. ਜੇਕਰ ਕੋਈ ਯਾਤਰੀ ਸ਼ਰਾਬ ਦੇ ਨਸ਼ੇ 'ਚ ਸਫਰ ਕਰਦਾ ਹੈ ਅਤੇ ਇਸ ਕਾਰਨ ਦੂਜੇ ਯਾਤਰੀਆਂ ਨੂੰ ਜਾਂ ਫਲਾਈਟ ਦੌਰਾਨ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਉਸ ਖਿਲਾਫ ਇਹ ਕਾਰਵਾਈ ਕੀਤੀ ਜਾ ਸਕਦੀ ਹੈ।
2. ਜੇਕਰ ਕੋਈ ਯਾਤਰੀ ਜਹਾਜ਼ 'ਚ ਸਿਗਰਟ ਪੀਂਦਾ ਹੈ ਜਾਂ ਕ੍ਰੂ ਮੈਂਬਰਸ ਜਾਂ ਹੋਰ ਯਾਤਰੀਆਂ ਲਈ ਗਲਤ ਸ਼ਬਦ ਜਾਂ ਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਇਸ ਸੂਚੀ 'ਚ ਰੱਖਿਆ ਜਾ ਸਕਦਾ ਹੈ।
3. ਜਾਣਬੁੱਝ ਕੇ ਕ੍ਰੂ ਮੈਂਬਰਸ ਦੇ ਕੰਮ ਕਰਨ ਦੇ ਤਰੀਕੇ ਵਿਚ ਰੁਕਾਵਟ ਪਾਉਣਾ ਵੀ ਇਸ ਕਾਰਵਾਈ ਦਾ ਕਾਰਨ ਹੋ ਸਕਦਾ ਹੈ।
ਸ਼ਿਕਾਇਤਾਂ ਲਈ ਤਿੰਨ ਲੈਵਲ ਹਨ
ਕਿਸੇ ਨੂੰ ਇਸ਼ਾਰਾ ਕਰਨਾ ਜਾਂ ਧਮਕਾਉਣਾ ਅਤੇ ਹੋਰ ਯਾਤਰੀਆਂ ਨੂੰ ਨਸ਼ਾ ਕਰਕੇ ਪ੍ਰੇਸ਼ਾਨ ਕਰਨਾ ਲੈਵਲ-1 ਦੇ ਤਹਿਤ ਆਉਂਦਾ ਹੈ। ਕਿਸੇ ਦਾ ਸਰੀਰਕ ਤੌਰ 'ਤੇ ਅਪਮਾਨ ਕਰਨਾ ਜਿਵੇਂ- ਧੱਕਾ ਮਾਰਨਾ, ਥੱਪੜ ਮਾਰਨਾ, ਲੱਤ ਮਾਰਨਾ ਆਦਿ ਲੈਵਲ -2 ਵਿੱਚ ਆਉਂਦਾ ਹੈ। ਜਹਾਜ਼ ਨੂੰ ਨੁਕਸਾਨ ਪਹੁੰਚਾਉਣਾ, ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ ਜਾਂ ਝਗੜਾ ਕਰਨਾ ਲੈਵਲ-3 ਵਿੱਚ ਆਉਂਦਾ ਹੈ।
ਜੇ ਏਅਰਲਾਈਨ ਕੰਪਨੀ ਨੇ ਲਾਈ ਗਲਤ ਪਾਬੰਦੀ ਤਾਂ ਕੀ ਕਰਨਾ ਹੈ?
ਜੇਕਰ ਏਅਰਲਾਈਨ ਤੁਹਾਡੇ 'ਤੇ ਅਜਿਹੀ ਪਾਬੰਦੀ ਲਗਾਉਂਦੀ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਏਅਰਲਾਈਨ ਨੇ ਤੁਹਾਡੇ 'ਤੇ ਗਲਤ ਪਾਬੰਦੀ ਲਗਾਈ ਹੈ, ਤਾਂ ਤੁਸੀਂ ਮਿਨਿਸਟਰੀ ਆਫ ਸਿਵਿਲ ਐਵੀਏਸ਼ਨ ਦੇ ਅਧੀਨ ਕੰਮ ਕਰਨ ਵਾਲੀ ਅਪੀਲ ਕਮੇਟੀ ਕੋਲ ਅਰਜ਼ੀ ਦੇ ਸਕਦੇ ਹੋ। ਇਸ ਕਮੇਟੀ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਯਾਤਰੀਆਂ ਨੂੰ ਉਸ ਨੂੰ ਸਵੀਕਾਰ ਕਰਨਾ ਹੋਵੇਗਾ।