Indian Railway Chain Pulling Rules: ਅਸੀਂ ਕਦੇ ਨਾ ਕਦੇ ਆਪਣੇ ਜੀਵਨ ‘ਚ ਟ੍ਰੇਨ ਦਾ ਸਫਰ (Travelling in Train) ਜਰੂਰ ਕੀਤਾ ਹੈ ਅਤੇ ਟ੍ਰੇਨ ਦੀ ਯਾਤਰਾ ਕਾਫੀ ਪਸੰਦ ਵੀ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਰੇਲਵੇ ਦੇ ਕੁਝ ਅਹਿਮ ਰੂਲਜ਼ ਹਨ (Railway Rules) ਜਿਹੜੇ ਸ਼ਾਇਦ ਤੁਹਾਨੂੰ ਪਰੇਸ਼ਾਨੀ ‘ਚ ਪਾ ਸਕਦੇ ਹਨ। ਟ੍ਰੇਨ ‘ਚ ਬਿਨਾਂ ਕਾਰਨ ਚੇਨ ਖਿੱਚਣਾ (Train Alarm chain) ਬਹੁਤ ਵੱਡਾ ਅਪਰਾਧ ਮੰਨਿਆ ਜਾਂਦਾ ਹੈ।


ਤੁਹਾਨੂੰ ਦਸ ਦਈਏ ਕਿ ਟ੍ਰੇਨ ‘ਚ ਅਲਾਰਮ ਸਿਰਫ ਐਮਰਜੈਂਸੀ ਯੂਜ਼ (Emergency Use) ਲਈ ਹੁੰਦਾ ਹੈ ਅਤੇ ਬਿਨਾਂ ਕਾਰਨ ਟ੍ਰੇਨ ‘ਚ ਚੇਨ ਖਿੱਚਣਾ ਅਪਰਾਧ ਮੰਨਿਆ ਜਾਂਦਾ ਹੈ।ਇਸ ਦੇ ਨਤੀਜੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ--


ਨਹੀਂ ਮਿਲੇਗੀ ਸਰਕਾਰੀ ਨੌਕਰੀ


ਅਜਿਹਾ ਕਰਨ ‘ਤੇ ਤੁਹਾਨੂੰ ਸਜ਼ਾ ਦੇ ਨਾਲ-ਨਾਲ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਇਸਦੇ ਕਾਰਨ ਤੁਹਾਨੂੰ ਸਰਕਾਰੀ ਨੌਕਰੀ (Government Job) ਤੱਕ ਕਦੇ ਨਾ ਮਿਲਣ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਰੇਲਵੇ ਦੀ ਰੂਲ ਬੁੱਕ ਮੁਤਾਬਕ ਜੇਕਰ ਕੋਈ ਵੀ ਯਾਤਰੀ ਯਾਤਰਾ ਦੇ ਦੌਰਾਨ ਬਿਨਾਂ ਕਿਸੇ ਵਾਜਬ ਕਾਰਨ ਦੇ ਚੇਨ ਪੁਲਿੰਗ ਕਰਦਾ ਹੈ ਤਾਂ ਕਾਨੂੰਨੀ ਰੂਪ ‘ਚ ਅਪਰਾਧ ਹੈ ਜ਼ਿਆਦਾਤਰ ਲੋਕਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ ਹੈ ਅਜਿਹੇ ‘ਚ ਰੇਲਵੇ ਨੇ ਟ੍ਰੇਨ ‘ਚ ਇਹ ਸੂਚਨਾਵਾਂ ਲਿਖੀਆਂ ਹਨ। ਕਈ ਵਾਰ ਲੋਕ ਪਿੰਡਾਂ-ਮੁਹੱਲਿਆਂ ‘ਚ ਚੇਨ ਖਿੱਚ ਕੇ ਉੱਤਰ ਜਾਂਦੇ ਹਨ। ਇਸ ਕਾਰਨ ਕਈ ਵਾਰ ਟ੍ਰੇਨ ਲੇਟ (Train Late) ਹੋ ਜਾਂਦੀ ਹੈ। ਜੇਕਰ ਕੋਈ ਬਿਨਾਂ ਵਜ੍ਹਾ ਚੇਨ ਖਿੱਚਦਾ ਫੜਿਆ ਜਾਂਦਾ ਹੈ ਤਾਂ ਉਸ ‘ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ ਜਾਂ 1 ਸਾਲ ਦੀ ਜੇਲ੍ਹ ਵੀ ਹੋ ਸਕਦੀ ਹੈ।


 



ਚੇਨ ਖਿੱਚਣਾ ਕਿਸ ਸਥਿਤੀ ‘ਚ ਸਹੀ -


-ਟ੍ਰੇਨ ‘ਚ ਅੱਗ ਲੱਗਣ ਦੀ ਸਥਿਤੀ ‘ਚ


- ਕੋਈ ਬਜ਼ੁਰਗ ਜਾਂ ਅਪਾਹਜ ਵਿਅਕਤੀ ਦੇ ਟ੍ਰੇਨ ‘ਚ ਨਾ ਚੜ੍ਹ ਪਾਉਣ ਦੀ ਸਥਿਤੀ ‘ਚ


- ਛੋਟੇ ਬੱਚਿਆਂ ਦੇ ਰੇਲਵੇ ਸਟੇਸ਼ਨ ‘ਤੇ ਰਹਿ ਜਾਣ ਦੀ ਸਥਿਤੀ ‘ਚ


- ਡਕੈਤੀ ਜਾਂ ਚੋਰੀ ਹੋਣ ਦੀ ਸਥਿਤੀ ‘ਚ