ਨਵੀਂ ਦਿੱਲੀ : ਸਫ਼ਰ ਦੌਰਾਨ ਲੋੜ ਤੋਂ ਵੱਧ ਸਮਾਨ (Luggage) ਲੈ ਕੇ ਜਾਣਾ ਹੁਣ ਰੇਲ ਯਾਤਰੀਆਂ (rail passengers) ਨੂੰ ਮਹਿੰਗਾ ਪੈ ਸਕਦਾ ਹੈ। ਇੱਕ ਚੇਤਾਵਨੀ (Warning) ਜਾਰੀ ਕਰਦੇ ਹੋਏ ਰੇਲਵੇ ਨੇ ਜ਼ਿਆਦਾ ਸਮਾਨ ਦੀ ਸਥਿਤੀ ਵਿੱਚ ਪਾਰਸਲ ਦਫਤਰ (parcel office) ਤੋਂ ਸਮਾਨ ਦੀ ਲਗੇਜ ਬੁੱਕ (luggage book) ਕਰਵਾਉਣ ਦੀ ਸਲਾਹ ਦਿੱਤੀ ਹੈ। ਰੇਲ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਯਾਤਰਾ ਦੌਰਾਨ ਲੋੜ ਤੋਂ ਵੱਧ ਸਮਾਨ ਲੈ ਕੇ ਨਾ ਸਫਰ ਕਰਨ।
ਰੇਲਵੇ ਨੇ ਦਿੱਤੀ ਲਗੇਜ ਬੁੱਕ ਕਰਨ ਦੀ ਸਲਾਹ
ਦਰਅਸਲ, ਦੇਸ਼ 'ਚ ਲੰਬੀ ਦੂਰੀ ਦੀ ਯਾਤਰਾ ਲਈ ਰੇਲਵੇ ਹਮੇਸ਼ਾ ਲੋਕਾਂ ਦੀ ਖਾਸ ਪਸੰਦ ਰਿਹਾ ਹੈ ਕਿਉਂਕਿ ਯਾਤਰੀ ਫਲਾਈਟ ਦੇ ਮੁਕਾਬਲੇ ਟਰੇਨ 'ਚ ਸਫਰ ਦੌਰਾਨ ਜ਼ਿਆਦਾ ਸਾਮਾਨ ਲੈ ਕੇ ਸਫਰ ਕਰ ਸਕਦੇ ਹਨ। ਭਾਵੇਂ ਰੇਲਗੱਡੀ 'ਚ ਸਫਰ ਕਰਦੇ ਸਮੇਂ ਸਮਾਨ ਲੈ ਕੇ ਜਾਣ ਦੀ ਸੀਮਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਕਈ ਯਾਤਰੀ ਟਰੇਨ 'ਚ ਕਾਫੀ ਸਾਮਾਨ ਲੈ ਕੇ ਸਫਰ ਕਰਦੇ ਹਨ, ਜਿਸ ਕਾਰਨ ਹੋਰ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਰੇਲਵੇ ਨੇ ਅਜਿਹੇ ਯਾਤਰੀਆਂ ਲਈ ਸਮਾਨ ਦੀ ਲਗੇਜ ਬੁੱਕ ਕਰਨ ਦੀ ਸਲਾਹ ਦਿੱਤੀ ਗਈ ਹੈ।
ਰੇਲ ਮੰਤਰਾਲੇ ਨੇ ਕੀਤਾ ਟਵੀਟ
ਰੇਲ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਲੋਕਾਂ ਨੂੰ ਯਾਤਰਾ ਦੌਰਾਨ ਜ਼ਿਆਦਾ ਸਮਾਨ ਲੈ ਕੇ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਮੰਤਰਾਲਾ ਨੇ ਕਿਹਾ, ਸਾਮਾਨ ਜ਼ਿਆਦਾ ਹੋਵੇ ਤਾਂ ਸਫਰ ਦਾ ਮਜ਼ਾ ਅੱਧਾ ਰਹਿ ਜਾਵੇਗਾ ! ਜ਼ਿਆਦਾ ਸਾਮਾਨ ਲੈ ਕੇ ਰੇਲ ਗੱਡੀ ਰਾਹੀਂ ਸਫ਼ਰ ਨਾ ਕਰੋ। ਜ਼ਿਆਦਾ ਸਮਾਨ ਦੀ ਸਥਿਤੀ ਵਿੱਚ ਪਾਰਸਲ ਦਫ਼ਤਰ ਵਿੱਚ ਜਾਓ ਅਤੇ ਲਗੇਜ ਬੁੱਕ ਕਰੋ।
ਟਰੇਨ ਵਿੱਚ ਕਿੰਨਾ ਸਾਮਾਨ ਲਿਜਾਣ ਦੀ ਇਜਾਜ਼ਤ
ਰੇਲਵੇ ਦੇ ਨਿਯਮਾਂ ਮੁਤਾਬਕ ਯਾਤਰੀ ਰੇਲ ਸਫ਼ਰ ਦੌਰਾਨ ਸਿਰਫ਼ 40 ਤੋਂ 70 ਕਿਲੋ ਦਾ ਸਮਾਨ ਹੀ ਲੈ ਜਾ ਸਕਦੇ ਹਨ। ਜੇਕਰ ਕੋਈ ਜ਼ਿਆਦਾ ਸਾਮਾਨ ਲੈ ਕੇ ਯਾਤਰਾ ਕਰਦਾ ਹੈ ਤਾਂ ਉਸ ਨੂੰ ਵੱਖਰਾ ਕਿਰਾਇਆ ਦੇਣਾ ਪਵੇਗਾ। ਦਰਅਸਲ ਰੇਲਵੇ ਦੇ ਡੱਬੇ ਦੇ ਹਿਸਾਬ ਨਾਲ ਸਾਮਾਨ ਦਾ ਵਜ਼ਨ ਵੱਖਰਾ ਹੁੰਦਾ ਹੈ। ਰੇਲਵੇ ਮੁਤਾਬਕ ਸਲੀਪਰ ਕਲਾਸ 'ਚ ਯਾਤਰੀ 40 ਕਿਲੋ ਤੱਕ ਦਾ ਸਾਮਾਨ ਲੈ ਜਾ ਸਕਦੇ ਹਨ। ਇਸ ਦੇ ਨਾਲ ਹੀ AC-ਟੀਅਰ ਤੱਕ 50 ਕਿਲੋਗ੍ਰਾਮ ਸਾਮਾਨ ਲਿਜਾਣ ਦੀ ਛੋਟ ਹੈ। ਜਦੋਂ ਕਿ ਫਸਟ ਕਲਾਸ ਏਸੀ ਵਿੱਚ ਯਾਤਰੀ 70 ਕਿਲੋਗ੍ਰਾਮ ਤੱਕ ਦਾ ਸਮਾਨ ਲੈ ਜਾ ਸਕਦੇ ਹਨ।