Hotel Room : ਤੁਸੀਂ ਹੋਟਲ ਦੇ ਕਮਰੇ ਵਿੱਚ ਕਈ ਵਾਰ ਠਹਿਰੇ ਹੋਣਗੇ। ਸਾਡੇ ਵਿੱਚੋਂ ਬਹੁਤ ਸਾਰੇ ਅਜਿਹੇ ਹਨ ਜੋ ਮਹੀਨੇ ਵਿੱਚ ਕਈ ਵਾਰ ਹੋਟਲ ਗਏ ਹੋਣਗੇ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਜਾਂ ਯਾਤਰਾ ਦੌਰਾਨ ਕਿਸੇ ਹੋਟਲ ਦੇ ਕਮਰੇ 'ਚ ਰੁਕ ਰਹੇ ਹੋ ਤਾਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਜੀ ਹਾਂ, ਹੋਟਲ ਦੇ ਕਮਰੇ 'ਚ ਜਾਂਦੇ ਸਮੇਂ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਸੁਰੱਖਿਆ ਲਈ ਜ਼ਰੂਰੀ ਹੈ। ਆਓ ਜਾਣਦੇ ਹਾਂ ਹੋਟਲ ਦੇ ਕਮਰੇ 'ਚ ਰੁਕਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?


ਹੋਟਲ ਦੇ ਕਮਰਿਆਂ 'ਚ ਰਹਿਣ ਦੌਰਾਨ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ


ਬਾਥਰੂਮ ਦੀ ਜਾਂਚ ਕਰਨਾ ਯਕੀਨੀ ਬਣਾਓ


ਕਈ ਵਾਰ ਤੁਸੀਂ ਹੋਟਲ ਦੇ ਕਮਰੇ ਇਸ ਦੀ ਰੇਟਿੰਗ (Rating) ਦੇ ਹਿਸਾਬ ਨਾਲ ਬੁੱਕ ਕਰਵਾਉਂਦੇ ਹੋ ਅਜਿਹੀ ਸਥਿਤੀ ਵਿੱਚ ਕਈ ਵਾਰ ਤੁਹਾਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਸ ਤੌਰ 'ਤੇ ਤੁਹਾਡੇ ਲਈ ਸਫਾਈ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਜਦੋਂ ਵੀ ਹਾਊਸਕੀਪਿੰਗ ਸਟਾਫ਼ (Housekeeping staff) ਤੁਹਾਨੂੰ ਹੋਟਲ ਦੇ ਕਮਰੇ ਦੀਆਂ ਚਾਬੀਆਂ ਦਿੰਦਾ ਹੈ ਤਾਂ ਪਹਿਲਾਂ ਬਾਥਰੂਮ (Bathroom) ਦੀ ਜਾਂਚ ਕਰਨਾ ਨਾ ਭੁੱਲੋ। ਅਕਸਰ ਹੋਟਲਾਂ ਦੇ ਬਾਥਰੂਮ ਕਾਫੀ ਗੰਦੇ ਹੁੰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਬਿਨਾਂ ਜਾਂਚ ਕੀਤੇ ਹੋਟਲ 'ਚ ਰੁਕਦੇ ਹੋ ਤਾਂ ਤੁਹਾਨੂੰ ਬਾਅਦ 'ਚ ਪਛਤਾਉਣਾ ਪੈ ਸਕਦਾ ਹੈ।


ਗਿਲਾਸ ਅਤੇ ਪਾਣੀ ਦੇ ਸਟੋਰਾਂ ਵਾਲੀਆਂ ਥਾਵਾਂ ਜ਼ਰੂਰ ਦੇਖਣੀਆਂ ਚਾਹੀਦੀਆਂ


ਜਦੋਂ ਵੀ ਹੋਟਲ ਤੁਹਾਨੂੰ ਪੀਣ ਲਈ ਪਾਣੀ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਪਾਣੀ ਦਾ ਗਿਲਾਸ ਅਤੇ ਬੋਤਲ ਚੈੱਕ ਕਰੋ। ਯਕੀਨੀ ਬਣਾਓ ਕਿ ਗਲਾਸ ਸਾਫ਼ ਹੈ। ਨਾਲ ਹੀ ਜੇਕਰ ਬੋਤਲ ਵਿੱਚ ਪਾਣੀ ਦਿੱਤਾ ਜਾਵੇ ਤਾਂ ਉਸ ਦੀ ਚੰਗੀ ਤਰ੍ਹਾਂ ਸੀਲ ਚੈੱਕ ਕਰ ਲੈਣੀ ਚਾਹੀਦੀ ਹੈ। ਕਈ ਵਾਰ ਹਾਊਸਕੀਪਿੰਗ ਸਟਾਫ਼ ਤੁਹਾਨੂੰ ਗੰਦੇ ਗਿਲਾਸ ਦੇ ਦਿੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਤੁਹਾਨੂੰ ਬਾਅਦ 'ਚ ਪਛਤਾਉਣਾ ਪੈ ਸਕਦਾ ਹੈ।


ਟੀਵੀ ਅਤੇ ਏਸੀ ਰਿਮੋਟ ਦੀ ਜਾਂਚ ਕਰੋ


ਅਕਸਰ ਹੋਟਲ ਦੇ ਕਮਰਿਆਂ ਦੇ ਟੀਵੀ ਅਤੇ ਏਸੀ ਦੇ ਰਿਮੋਟ ਬਹੁਤ ਗੰਦੇ ਹੁੰਦੇ ਹਨ। ਜੇਕਰ ਤੁਹਾਨੂੰ ਰਿਮੋਟ ਗੰਦਾ ਲੱਗਦਾ ਹੈ ਤਾਂ ਇਸ ਨੂੰ ਸੈੱਨਟਾਇਜ (ਰੋਗਾਣੂ-ਮੁਕਤ)ਕਰੋ ਤਾਂ ਜੋ ਇਨ੍ਹੀਂ ਦਿਨੀਂ ਫੈਲ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।