Love Marriage : ਹਰ ਕਪਲ ਲਈ ਵਿਆਹ ਦੇ ਫੈਸਲੇ 'ਤੇ ਅੱਗੇ ਵਧਣਾ ਇਕ ਬਹੁਤ ਖਾਸ ਪਲ ਹੁੰਦਾ ਹੈ। ਜ਼ਿਆਦਾ ਔਰਤਾਂ ਦੀ ਚਾਹਤ ਹੁੰਦੀ ਹੈ ਕਿ ਉਨ੍ਹਾਂ ਦਾ ਹੋਣ ਵਾਲਾ ਪਾਰਟਨਰ ਉਨ੍ਹਾਂ ਨੂੰ ਕਿਸੇ ਖਾਸ ਅੰਦਾਜ਼ ਨਾਲ ਪ੍ਰਪੋਜ਼ ਕਰੇ। ਫਰਾਂਸ ਦੀ ਇਕ ਔਰਤ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਰਾਹੀਂ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪਾਰਟਨਰ ਨੇ ਸਪੈਸ਼ਲ ਤਰੀਕੇ ਨਾਲ ਉਸ ਨੂੰ ਪ੍ਰਪੋਜ਼ ਕੀਤਾ। ਹਾਲਾਂਕਿ ਵਿਆਹ ਦੇ ਦੋ ਹਫਤਿਆਂ ਤੋਂ ਬਾਅਦ ਹੀ ਉਸ ਨੂੰ ਜ਼ੋਰਦਾਰ ਝਟਕਾ ਲੱਗਾ।
ਸੈਲਸੀ ਜੋਨਸ ਨਾਂ ਦੀ ਇਕ ਮਹਿਲਾ ਨੇ ਦੱਸਿਆ ਮੇਰਾ ਬੁਆਏਫ੍ਰੈਂਡ ਨੇ ਡਿਜ਼ਨੀਲੈਂਡ ਪੈਰਿਸ ਦੇ ਸਾਹਮਣੇ ਮੈਨੂੰ ਬਹੁਤ ਖਾਸ ਅੰਦਾਜ਼ ਨਾਲ ਪ੍ਰਪੋਜ਼ ਕੀਤਾ ਸੀ। ਕੋਵਿਡ ਦੀ ਵਜ੍ਹਾ ਨਾਲ ਸਾਡਾ ਵਿਆਹ ਕੁਝ ਸਮੇਂ ਲਈ ਟਲ ਗਿਆ ਸੀ। ਜਲਦ ਹੀ ਉਹ ਸਮਾਂ ਵੀ ਆ ਗਿਆ ਜਦੋਂ ਸਾਡਾ ਵਿਆਹ ਹੋ ਗਿਆ। ਮੈਨੂੰ ਅਜਿਹਾ ਲੱਗਾ ਜਿਵੇਂ ਕਿ ਮੇਰਾ ਸਪਨਾ ਸਚ ਹੋ ਗਿਆ ਹੋਵੇ। ਉਸ ਨੇ ਕਿਹਾ ਕਿ ਉਹ ਆਪਣੀ ਪੂਰੀ ਜ਼ਿੰਦਗੀ ਮੇਰੇ ਨਾਲ ਹੀ ਬਿਤਾਉਣਾ ਚਾਹੁੰਦਾ ਹੈ। ਉਹ ਹਰ ਦਿਨ ਕਹਿੰਦਾ ਸੀ ਕਿ ਮੈਂ ਬਹੁਤ ਸੁੰਦਰ ਹਾਂ ਤੇ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ।
ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੀ ਸੀ ਪਰ ਜਲਦ ਹੀ ਮੇਰੇ ਸੁਪਨਿਆਂ ਦੀ ਦੁਨੀਆ ਪੂਰੀ ਤਰ੍ਹਾਂ ਉਜੜ ਗਈ। ਵਿਆਹ ਦੇ ਮਹਿਜ਼ ਦੋ ਹਫਤਿਆਂ ਤੋਂ ਬਾਅਦ ਹੀ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਉਹ ਹੁਣ ਮੇਰੇ ਨਾਲ ਪਿਆਰ ਨਹੀਂ ਕਰਦਾ। ਉਸ ਨੇ ਕਿਹਾ ਕਿ ਉਸ ਨੂੰ ਮੇਰੇ ਲਈ ਕੁਝ ਮਹਿਸੂਸ ਨਹੀਂ ਹੁੰਦਾ ਹੈ। ਵੀਡੀਓ 'ਚ ਇਹ ਗੱਲਾਂ ਦੱਸਦੇ ਸਮੇਂ ਸੈਲਸੀ ਭਾਵੁਕ ਹੋ ਗਈ। ਖੁਦ 'ਤੇ ਕੰਟਰੋਲ ਕਰਦੇ ਹੋਏ ਸੈਲਸੀ ਨੇ ਕਿਹਾ ਕਿ ਵਿਆਹ ਤੋਂ ਬਾਅਦ ਮਿਲੇ ਇਸ ਧੋਖੇ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਹੈ।
ਸੈਲਸੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਮੈਂ ਹੁਣ ਕਿਸੇ ਹੋਰ 'ਤੇ ਭਰੋਸਾ ਕਰ ਸਕਾਂਗੀ। ਇੰਨੇ ਖਾਸ ਪਲਾਂ ਨੂੰ ਜੀਣ ਤੋਂ ਬਾਅਦ ਇਹ ਸਭ ਚੀਜ਼ਾਂ ਮੈਨੂੰ ਮੇਰੇ ਬਾਰੇ ਚੰਗਾ ਮਹਿਸੂਸ ਨਹੀਂ ਹੋਣ ਦਿੰਦੀਆਂ ਹਨ। ਸ਼ਾਇਦ ਮੈਂ ਕਦੀ ਹੁਣ ਜ਼ਿੰਦਗੀ ਦੇ ਬਾਰੇ ਚੰਗਾ ਨਹੀਂ ਸੋਚ ਪਾਵਾਂਗੀ। ਮੈਂ ਹੁਣ ਕਦੀ ਵਿਆਹ ਨਹੀਂ ਕਰਾਂਗੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੋਈ ਕਿਸੇ ਨਾਲ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਮੈਂ ਸਭ ਤੋਂ ਵੱਡੀ ਮੂਰਖ ਹਾਂ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin