How to Use Pressure Cooker: ਪ੍ਰੈਸ਼ਰ ਕੁੱਕਰ ਭਾਰਤੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਖਾਸ ਭਾਂਡਾ ਹੈ। ਕੁੱਕਰ ਦੀ ਸਭ ਤੋਂ ਵੱਧ ਵਰਤੋਂ ਭਾਰਤੀ ਰਸੋਈ ਦੇ ਵਿੱਚ ਕੀਤੀ ਜਾਂਦੀ ਹੈ, ਜਿਸ ਕਰਕੇ ਇਹ ਤੁਹਾਨੂੰ ਲਗਭਗ ਹਰ ਘਰ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਵੇਗਾ। ਪ੍ਰੈਸ਼ਰ ਕੁੱਕਰ ਦੀ ਵਰਤੋਂ ਦਾਲਾਂ ਨੂੰ ਉਬਾਲਣ ਤੋਂ ਲੈ ਕੇ ਚੌਲ ਬਣਾਉਣ ਤੱਕ ਹਰ ਚੀਜ਼ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਖਾਣਾ ਜਲਦੀ ਤਿਆਰ ਹੋ ਜਾਂਦਾ ਹੈ। ਪਰ ਪ੍ਰੈਸ਼ਰ ਕੁੱਕਰ ਦੀ ਗਲਤ ਵਰਤੋਂ ਨਾਲ ਦੁਰਘਟਨਾ ਵੀ ਹੋ ਸਕਦੀ ਹੈ।



ਤੁਸੀਂ ਘੱਟ ਸਮੇਂ ਵਿੱਚ ਪ੍ਰੈਸ਼ਰ ਕੁੱਕਰ ਵਿੱਚ ਆਸਾਨੀ ਨਾਲ ਭੋਜਨ ਪਕਾ ਸਕਦੇ ਹੋ। ਸਭ ਤੋਂ ਚੰਗੀ ਗੱਲ ਇਹ ਹੈ ਕਿ ਪ੍ਰੈਸ਼ਰ ਕੁੱਕਰ ਵਿੱਚ ਤਿਆਰ ਕੀਤਾ ਗਿਆ ਭੋਜਨ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਤਿਆਰ ਕੀਤਾ ਗਿਆ ਭੋਜਨ ਸਵਾਦ ਦੇ ਨਾਲ-ਨਾਲ ਸਿਹਤ ਨੂੰ ਵੀ ਬਰਕਰਾਰ ਰੱਖਦਾ ਹੈ। ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਸਮੇਂ ਧਿਆਨ ਰੱਖੋ ਕਿ ਗੈਸ ਤੇਜ਼ ਨਾ ਹੋਵੇ ਕਿਉਂਕਿ ਅੱਗ ਦੀ ਲਾਟ ਸਾਈਡ ਦੀਵਾਰ ਵਿੱਚ ਆ ਸਕਦੀ ਹੈ। ਲਾਟ ਸਿਰਫ ਹੇਠਲੇ ਸਤਹ ਤੱਕ ਹੀ ਰਹਿਣੀ ਚਾਹੀਦੀ ਹੈ।


ਜਦੋਂ ਵੀ ਗੈਸ ਨੂੰ ਚਾਲੂ ਕਰਕੇ ਪ੍ਰੈਸ਼ਰ ਕੁੱਕਰ ਨੂੰ ਰੱਖਿਆ ਜਾਂਦਾ ਹੈ, ਤਾਂ ਇਹ ਕੁੱਝ ਸਮੇਂ ਬਾਅਦ ਹੀ ਗਰਮ ਹੋ ਜਾਂਦਾ ਹੈ, ਤਾਂ ਇਸ ਦੀ ਗਰਮੀ ਭਾਫ਼ ਪੈਦਾ ਕਰਦੀ ਹੈ ਜੋ ਭੋਜਨ ਨੂੰ ਜਲਦੀ ਪਕਾਉਂਦੀ ਹੈ। ਇਸ ਲਈ ਘੱਟ ਗੈਸ ਦੀ ਹੀ ਵਰਤੋਂ ਕਰੋ।


ਹੋਰ ਪੜ੍ਹੋ : ਮੀਟ-ਅੰਡੇ ਜਿੰਨਾ ਪ੍ਰੋਟੀਨ ਮਿਲਦਾ ਇਸ ਦਾਲ ਤੋਂ, ਅੱਜ ਹੀ ਆਪਣੀ ਡਾਈਟ 'ਚ ਕਰੋ ਸ਼ਾਮਲ


ਜਦੋਂ ਵੀ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰੋ, ਤਾਂ ਚਮਚ ਜਾਂ ਸਟਰੇਨਰ ਦੀ ਵਰਤੋਂ ਕਰੋ। ਅਸੀਂ ਅਜਿਹਾ ਕਰਾਂਗੇ ਤਾਂ ਜੋ ਪ੍ਰੈਸ਼ਰ ਕੁੱਕਰ ਦਾ ਪ੍ਰੈਸ਼ਰ ਆਸਾਨੀ ਨਾਲ ਨਿਕਲ ਜਾਵੇ। ਕੁੱਕਰ ਦੇ ਅੰਦਰ ਸੁੱਕੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ। ਹਮੇਸ਼ਾ ਧਿਆਨ ਰੱਖੋ ਕਿ ਕੁੱਕਰ ਦੇ ਅੰਦਰ ਘੱਟੋ-ਘੱਟ 300 ਮਿਲੀਲੀਟਰ ਪਾਣੀ ਜ਼ਰੂਰ ਪਾਓ।


ਪ੍ਰੈਸ਼ਰ ਕੁੱਕਰ ਵਿੱਚ ਕੁੱਝ ਚੀਜ਼ਾਂ ਨੂੰ ਨਹੀਂ ਬਣਾਉਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕੁੱਕਰ ਫਟਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਵੇਂ ਕੇ ਪਨੀਰ ਦੀ ਸਬਜ਼ੀ, ਅਤੇ ਪੱਤੇਦਾਰ ਸਾਗ ਵਰਗੀਆਂ ਸਬਜ਼ੀਆਂ ਨੂੰ ਬਣਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਛੋਟੇ-ਛੋਟੇ ਟੁਕੜੇ ਕੁੱਕਰ ਦੀ ਸੀਟੀ ਦੇ ਵਿੱਚ ਫੱਸਣ ਦਾ ਵੱਧ ਖਤਰਾ ਰਹਿੰਦਾ ਹੈ। ਜਿਸ ਕਰਕੇ ਕਈ ਵਾਰ ਕੁੱਕਰ ਫਟਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ।


ਕਦੇ ਵੀ ਪ੍ਰੈਸ਼ਰ ਕੁੱਕਰ ਨੂੰ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ। ਪ੍ਰੈਸ਼ਰ ਕੁੱਕਰ ਦੇ ਢੱਕਣ ਨੂੰ ਉਦੋਂ ਤੱਕ ਜ਼ਬਰਦਸਤੀ ਨਾ ਖੋਲ੍ਹੋ ਜਦੋਂ ਤੱਕ ਭਾਫ਼ ਸਹੀ ਢੰਗ ਨਾਲ ਬਾਹਰ ਨਾ ਆ ਜਾਵੇ। ਜੇਕਰ ਤੁਹਾਨੂੰ ਜਲਦੀ ਹੈ ਤਾਂ ਕੁੱਕਰ ਨੂੰ ਚਲਦੀ ਹੋਈ ਪਾਣੀ ਦੀ ਟੂਟੀ ਥੱਲ ਰੱਖ ਦਿਓ। ਇਸ ਟ੍ਰਿਕ ਦੇ ਨਾਲ ਢੱਕਣ ਖੋਲ੍ਹ ਦੇ ਵਿੱਚ ਆਸਾਨੀ ਹੋਵੇਗੀ।


Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।