Tips and Tricks: ਗਰਮੀਆਂ ਦੀ ਆਮਦ ਦੇ ਨਾਲ ਹੀ ਬਾਜ਼ਾਰਾਂ (Market) ਵਿੱਚ ਮਿੱਟੀ ਦੇ ਬਰਤਨ ਵੇਚਣ ਵਾਲੇ ਦਿਖਾਈ ਦੇਣ ਲੱਗ ਪਏ ਹਨ। ਅੱਜ ਵੀ ਲੋਕ ਘਰਾਂ ਵਿੱਚ ਫਰਿੱਜ (Fridge) ਹੋਣ ਦੇ ਬਾਵਜੂਦ ਮਿਟੀ ਦੇ ਬਰਤਨਾਂ ਦੀ ਵਰਤੋਂ ਕਰਦੇ ਹਨ। ਘੜੇ ਦਾ ਪਾਣੀ ਨਾ ਸਿਰਫ ਠੰਢਾ (Chilled) ਹੁੰਦਾ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਅਕਸਰ ਦੇਖਿਆ ਗਿਆ ਹੈ ਕਿ ਫਰਿੱਜ ਦਾ ਪਾਣੀ ਪੀਣ ਨਾਲ ਲੋਕ ਬਿਮਾਰ ਹੋ ਜਾਂਦੇ ਹਨ, ਗਲੇ 'ਚ ਖਰਾਸ਼ ਸ਼ੁਰੂ ਹੋ ਜਾਂਦੀ ਹੈ ਪਰ ਘੜੇ (Pitcher) ਦੇ ਪਾਣੀ ਨਾਲ ਅਜਿਹਾ ਨਹੀਂ ਹੁੰਦਾ।
ਘੜੇ ਦਾ ਤਾਪਮਾਨ ਘਰ ਦੇ ਆਮ ਤਾਪਮਾਨ ਨਾਲੋਂ ਥੋੜ੍ਹਾ ਘੱਟ ਹੁੰਦਾ ਹੈ। ਇਸ ਕਾਰਨ ਮਟਕਾ ਪਾਣੀ ਨੂੰ ਠੰਢਾ ਰੱਖਣ ਦੇ ਨਾਲ-ਨਾਲ ਮਿੱਟੀ ਦਾ ਬਣਿਆ ਹੋਣ ਕਾਰਨ ਨੁਕਸਾਨ ਵੀ ਨਹੀਂ ਕਰਦਾ। ਅੱਜ ਕੱਲ੍ਹ ਗਰਮੀਆਂ ਦੇ ਮੌਸਮ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਘੜੇ ਦਾ ਪਾਣੀ ਜ਼ਿਆਦਾ ਦੇਰ ਤੱਕ ਠੰਢਾ ਨਹੀਂ ਰਹਿ ਸਕਦਾ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਘੜੇ ਦੇ ਪਾਣੀ ਨੂੰ ਫ੍ਰਿਜ਼ ਵਾਂਗ ਠੰਢਾ ਰੱਖ ਸਕਦੇ ਹੋ।
- ਆਪਣੇ ਘੜੇ ਦੇ ਪਾਣੀ ਨੂੰ ਠੰਢਾ ਰੱਖਣ ਲਈ, ਤੁਸੀਂ ਇਸ ਦੇ ਹੇਠਾਂ ਮਿੱਟੀ ਨਾਲ ਭਰੇ ਘੜੇ ਨੂੰ ਰੱਖ ਸਕਦੇ ਹੋ। ਸਕੋਰਾ ਇੱਕ ਮਿੱਟੀ ਦਾ ਘੜਾ ਹੈ ਤੇ ਸਕੋਰਾ ਵਿੱਚ ਰੱਖੀ ਮਿੱਟੀ ਨੂੰ ਸਮੇਂ ਸਮੇਂ ਤੇ ਗਿੱਲਾ ਕੀਤਾ ਜਾਂਦਾ ਹੈ। ਅਜਿਹਾ ਕਰਨ ਨਾਲ ਤੁਹਾਡੇ ਘੜੇ ਦਾ ਪਾਣੀ ਬਿਲਕੁਲ ਠੰਢਾ ਹੋ ਜਾਵੇਗਾ।
- ਮਿੱਟੀ ਦੇ ਘੜੇ ਵਿੱਚ ਪਾਣੀ ਨੂੰ ਠੰਢਾ ਰੱਖਣ ਲਈ, ਤੁਸੀਂ ਇਸ 'ਤੇ ਸੂਤੀ ਕੱਪੜਾ ਲਪੇਟ ਸਕਦੇ ਹੋ। ਗਰਮੀ ਵਧਣ ਨਾਲ ਇਹ ਕੱਪੜਾ ਜਲਦੀ ਸੁੱਕ ਜਾਵੇਗਾ। ਅਜਿਹੇ 'ਚ ਇਸ ਕੱਪੜੇ ਨੂੰ ਵਾਰ-ਵਾਰ ਗਿੱਲਾ ਕਰਦੇ ਰਹੋ। ਇਸ ਦੇ ਨਾਲ ਹੀ, ਜੇਕਰ ਸੰਭਵ ਹੋਵੇ, ਤਾਂ ਘੜੇ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੇ ਬਾਹਰ ਦੀ ਹਵਾ ਘੜੇ ਵਿੱਚ ਜਾ ਸਕੇ। ਅਜਿਹਾ ਕਰਨ ਨਾਲ ਤੁਹਾਡੇ ਘੜੇ ਦਾ ਪਾਣੀ ਬਹੁਤ ਠੰਢਾ ਰਹੇਗਾ।
- ਮਟਕੇ ਨੂੰ ਖਰੀਦਦੇ ਸਮੇਂ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਮਟਕਾ ਮਿੱਟੀ ਦਾ ਬਣਿਆ ਹੋਵੇ। ਕੱਚੀ ਮਿੱਟੀ ਦੇ ਬਣੇ ਘੜੇ ਵਿੱਚ ਪਾਣੀ ਠੰਢਾ ਨਹੀਂ ਰਹਿੰਦਾ। ਇਸ ਲਈ, ਜਦੋਂ ਵੀ ਤੁਸੀਂ ਮਟਕਾ ਖਰੀਦਣ ਲਈ ਬਾਜ਼ਾਰ ਜਾਂਦੇ ਹੋ, ਤਾਂ ਪਤਾ ਕਰੋ ਕਿ ਘੜਾ ਮਿੱਟੀ ਦਾ ਬਣਿਆ ਹੋਇਆ ਹੈ।
- ਜਦੋਂ ਤੁਸੀਂ ਪਹਿਲੀ ਵਾਰ ਬਾਜ਼ਾਰ ਤੋਂ ਆਉਂਦੇ ਹੋ ਤਾਂ ਇਸ ਨੂੰ ਇੱਕ ਵਾਰ ਠੰਢੇ ਪਾਣੀ 'ਚ ਭਿਓ ਦਿਓ, ਪਰ ਧਿਆਨ ਰੱਖੋ ਬਰਤਨ 'ਚ ਹੱਥ ਰੱਖ ਕੇ ਇਸ ਨੂੰ ਬਿਲਕੁਲ ਵੀ ਨਾ ਧੋਵੋ।
ਫਰਿੱਜ ਨੂੰ ਵੀ ਮਾਤ ਪਾਏਗਾ ਘੜੇ ਦਾ ਪਾਣੀ! ਇਨ੍ਹਾਂ ਤਰੀਕਿਆਂ ਨਾਲ ਰੱਖੋ ਘੜੇ ਦਾ ਪਾਣੀ ਠੰਢਾ
abp sanjha
Updated at:
06 May 2022 09:02 AM (IST)
ਗਰਮੀਆਂ ਦੀ ਆਮਦ ਦੇ ਨਾਲ ਹੀ ਬਾਜ਼ਾਰਾਂ (Market) ਵਿੱਚ ਮਿੱਟੀ ਦੇ ਬਰਤਨ ਵੇਚਣ ਵਾਲੇ ਦਿਖਾਈ ਦੇਣ ਲੱਗ ਪਏ ਹਨ। ਅੱਜ ਵੀ ਲੋਕ ਘਰਾਂ ਵਿੱਚ ਫਰਿੱਜ (Fridge) ਹੋਣ ਦੇ ਬਾਵਜੂਦ ਮਿਟੀ ਦੇ ਬਰਤਨਾਂ ਦੀ ਵਰਤੋਂ ਕਰਦੇ ਹਨ।
Rich
NEXT
PREV
Published at:
06 May 2022 09:02 AM (IST)
- - - - - - - - - Advertisement - - - - - - - - -