Why Harmful To Sleep Under The Tree At Night: ਤੁਸੀਂ ਅਕਸਰ ਹੀ ਵੇਖਿਆ ਹੋਏਗਾ ਕਿ ਰਾਤ ਨੂੰ ਰੁੱਖਾਂ ਹੇਠ ਨਾ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ। ਈ ਵਹਿਮੀ ਲੋਕ ਇਸ ਨੂੰ ਭੂਤਾਂ-ਪ੍ਰੇਤਾਂ ਨਾਲ ਜੋੜਦੇ ਪਰ ਇਸ ਪਿੱਛੇ ਵਿਗਿਆਨਕ ਕਾਰਨ ਹਨ। ਇਹ ਤਾਂ ਸਭ ਨੂੰ ਪਤਾ ਹੈ ਕਿ ਸਾਨੂੰ ਸਾਹ ਲੈਣ ਲਈ ਆਕਸੀਜਨ ਦਰੱਖਤ ਤੋਂ ਹੀ ਮਿਲਦੀ ਹੈ। 


ਹਾਲਾਂਕਿ ਦਰੱਖਤਾਂ ਦੁਆਰਾ ਦਿਨ ਵੇਲੇ ਆਕਸੀਜਨ ਛੱਡਣ ਤੇ ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਨ ਦੀ ਪ੍ਰਕਿਰਿਆ ਚਲਦੀ ਰਹਿੰਦੀ ਹੈ, ਪਰ ਰਾਤ ਵੇਲੇ ਜ਼ਿਆਦਾਤਰ ਦਰੱਖਤ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੇ ਹਨ ਤੇ ਆਕਸੀਜਨ ਖਿਚਦੇ ਹਨ। ਇਹੀ ਕਾਰਨ ਹੈ ਕਿ ਰਾਤ ਨੂੰ ਦਰੱਖਤ ਹੇਠਾਂ ਨਾ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ।


ਦਰੱਖਤ ਸਾਹ ਲੈਣ ਲਈ ਆਪਣੇ ਪੱਤਿਆਂ ਵਿੱਚ ਛੋਟੇ ਮੋਰੀਆਂ (ਛੇਕਾਂ) ਦੀ ਵਰਤੋਂ ਕਰਦੇ ਹਨ। ਕਿਉਂਕਿ ਦਰੱਖਤਾਂ  ਕੋਲ ਸਾਹ ਲੈਣ ਲਈ ਮਨੁੱਖਾਂ ਵਰਗਾ ਕੋਈ ਸਾਹ ਦਾ ਅੰਗ ਨਹੀਂ ਹੁੰਦਾ ਹੈ। ਦਰੱਖਤਾਂ ਵਿੱਚ ਪਾਏ ਜਾਣ ਵਾਲੇ ਇਨ੍ਹਾਂ ਛੇਕਾਂ ਨੂੰ ਸਟੋਮਾਟਾ ਕਿਹਾ ਜਾਂਦਾ ਹੈ। ਰੁੱਖ ਸੂਰਜ ਦੀ ਰੌਸ਼ਨੀ ਤੋਂ ਆਪਣਾ ਭੋਜਨ ਬਣਾਉਂਦੇ ਹਨ। ਇਸ ਨੂੰ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ।


ਇਸ ਪ੍ਰਕਿਰਿਆ ਵਿੱਚ ਪੌਦੇ ਸੂਰਜ ਦੀ ਰੌਸ਼ਨੀ ਤੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ ਤੇ ਜੜ੍ਹਾਂ ਦੁਆਰਾ ਪੱਤਿਆਂ ਨੂੰ ਭੇਜੇ ਗਏ ਪਾਣੀ ਨੂੰ ਗਲੂਕੋਜ਼ ਤੇ ਆਕਸੀਜਨ ਵਿੱਚ ਬਦਲਦੇ ਹਨ। ਇਸ ਆਕਸੀਜਨ ਨੂੰ ਦਰੱਖਤਾਂ ਦੁਆਰਾ ਵਾਯੂਮੰਡਲ ਵਿੱਚ ਕੱਢ ਦਿੱਤਾ ਜਾਂਦਾ ਹੈ ਅਤੇ ਗਲੂਕੋਜ਼ ਊਰਜਾ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਦਰੱਖਤਾਂ ਵਿੱਚ ਸਾਹ ਲੈਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਰਹਿੰਦੀ ਹੈ।


ਦਰਅਸਲ ਪੌਦਿਆਂ ਤੋਂ ਬਿਨਾਂ ਧਰਤੀ 'ਤੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਦਰੱਖਤ ਸਾਨੂੰ ਸਾਹ ਲੈਣ ਲਈ ਆਕਸੀਜਨ ਹੀ ਨਹੀਂ ਦਿੰਦੇ ਸਗੋਂ ਪ੍ਰਦੂਸ਼ਣ ਤੇ ਸ਼ੋਰ ਤੋਂ ਵੀ ਬਚਾਉਂਦੇ ਹਨ। ਗਰਮੀਆਂ ਦੇ ਮੌਸਮ ਵਿੱਚ ਕੜਕਦੀ ਧੁੱਪ ਵਿੱਚ ਤੁਰਦਿਆਂ ਕਿਸੇ ਨੂੰ ਰੁੱਖ ਦੀ ਛਾਂ ਮਿਲ ਜਾਵੇ ਤਾਂ ਕੋਈ ਵੀ ਰੁਕ ਜਾਂਦਾ ਹੈ। ਇਸ ਲਈ ਦਰਖਤ ਹਮੇਸ਼ਾਂ ਮਨੁੱਖ ਲਈ ਸਹਾਈ ਹੁੰਦੇ ਹਨ ਪਰ ਵਿਗਿਆਨਕ ਕਾਰਨ ਕਰਕੇ ਰਾਤ ਨੂੰ ਰੁੱਖਾਂ ਤੋਂ ਦੂਰ ਰਹਿਣਾ ਚਾਹੀਦਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ