ਔਰਤਾਂ ’ਚ ਮੀਨੋਪੌਜ਼ (Menopause ਭਾਵ ਲਗਪਗ 40 ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਮਾਹਵਾਰੀ ਬੰਦ ਹੋਣ ਦੀ ਪ੍ਰਕਿਰਿਆ) ਜੀਵਨ ਦਾ ਅਹਿਮ ਹਿੱਸਾ ਹੁੰਦਾ ਹੈ, ਜਿਸ ਦੌਰਾਨ ਉਨ੍ਹਾਂ ਸਰੀਰਕ ਤੇ ਮਾਨਸਿਕ ਸਿਹਤ ਪ੍ਰਭਾਵਿਤ ਹੁੰਦੀ ਹੈ। ਔਰਤਾਂ ਦੀ ਸੈਕਸ ਲਾਈਫ਼ ਉੱਤੇ ਇਹ ਹਾਲਤ ਮਾੜਾ ਅਸਰ ਪਾਉਂਦੀ ਹੈ।

 

ਔਰਤ ਦੇ ਇਸ ਦੌਰ ਦੌਰਾਨ ਸਭ ਤੋਂ ਵੱਡਾ ਅਸਰ ਮਾਨਸਿਕ ਸਿਹਤ ਉੱਤੇ ਪੈਂਦਾ ਹੈ। ਉਹ ਘੋਰ ਨਿਰਾਸ਼ਾ (ਡਿਪ੍ਰੈਸ਼ਨ) ਦੀਆਂ ਸ਼ਿਕਾਰ ਹੁੰਦੀਆਂ ਹਨ। ਮੀਨੋਪੌਜ਼ ਕਾਰਣ ਸਰੀਰ ਵਿੱਚ ਹਾਰਮੋਨਜ਼ ਦੇ ਪੱਧਰਾਂ ਵਿੱਚ ਨਾਟਕੀ ਤਬਦੀਲੀਆਂ ਆਉਂਦੀਆਂ ਹਨ। ਸੰਭੋਗ ਕਰਨ ਨੂੰ ਚਿੱਤ ਨਹੀਂ ਕਰਦਾ। ਉਨ੍ਹਾਂ ਨੂੰ ਆਪਣੇ ਪਾਰਟਨਰ ਦੀ ਛੋਹ ਦਾ ਕੋਈ ਅਹਿਸਾਸ ਹੋਣਾ ਖ਼ਤਮ ਹੋ ਜਾਂਦਾ ਹੈ।

 

ਮੀਨੋਪੌਜ਼ ਦੌਰਾਨ ਘੱਟ ਨੀਂਦਰ ਤੇ ਚਿੜਚਿੜਾਪਣ ਵੀ ਮਹਿਸੂਸ ਹੁੰਦਾ ਹੈ। ਔਰਤਾਂ ਦੇ ਸਰੀਰ ਅੰਦਰ ਇਸ ਦੌਰਾਨ ਐਸਟ੍ਰੋਜਨ ਦੀ ਘਾਟ ਪੈਦਾ ਹੋ ਜਾਂਦੀ ਹੈ; ਜਿਸ ਕਾਰਨ ਉਨ੍ਹਾਂ ਦੀ ਯੋਨੀ ਵਿੱਚ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ।

 

ਯੋਨੀ ਵਿੱਚ ਖ਼ੁਸ਼ਕੀ ਵਧੇਰੇ ਹੋਣ ਲੱਗਦੀ ਹੈ; ਜਿਸ ਕਾਰਨ ਔਰਤ ਨੂੰ ਸੰਭੋਗ ਸਮੇਂ ਦਰਦ ਜ਼ਿਆਦਾ ਹੁੰਦਾ ਹੈ। ਮੀਨੋਪੌਜ਼ ਤੋਂ ਬਾਅਦ ਆਰਗੈਜ਼ਮ ਤੱਕ ਪੁੱਜਣ ਵਿੱਚ ਵੀ ਉਸ ਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਯੋਨੀ ਅੰਦਰ ਐਸਿਡਿਕ ਮਾਹੌਲ ਵਿੱਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਤੇ ਉੱਥੇ ਇਨਫ਼ੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ।