World AIDS Day 2021: ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਿਹਤਮੰਦ ਤੇ ਖੁਸ਼ਹਾਲ ਜ਼ਿੰਦਗੀ ਲਈ ਇਸ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਪਹਿਲੀ ਵਾਰ 1988 ਵਿੱਚ ਮਨਾਇਆ ਗਿਆ ਸੀ। ਐਕਵਾਇਰਡ ਇਮਊਨੋਡੇਫੀਸ਼ਿਐਂਸੀ ਸਿੰਡਰੋਮ (AIDS) ਮਨੁੱਖੀ ਇਮਊਨੋਡੇਫੀਸ਼ਿਐਂਸੀ ਵਾਇਰਸ (HIV) ਕਾਰਨ ਜਾਨਲੇਵਾ ਸਥਿਤੀ ਹੈ। ਐਚਆਈਵੀ ਦਾ ਵਾਇਰਸ ਮਰੀਜ਼ ਦੀ ਇਮਿਊਨ ਸਿਸਟਮ 'ਤੇ ਹਮਲਾ ਕਰਦਾ ਹੈ ਤੇ ਹੋਰ 'ਬਿਮਾਰੀਆਂ' ਪ੍ਰਤੀ ਇਸ ਦੇ ਪ੍ਰਤੀਰੋਧ ਨੂੰ ਘਟਾ ਦਿੰਦਾ ਹੈ।


ਵਿਸ਼ਵ ਏਡਜ਼ ਦਿਵਸ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਵਿਸ਼ਵ ਸਿਹਤ ਦਿਵਸ, ਖੂਨਦਾਨ ਦਿਵਸ, ਵਿਸ਼ਵ ਟੀਕਾਕਰਨ ਹਫ਼ਤਾ, ਵਿਸ਼ਵ ਤਪਦਿਕ ਦਿਵਸ, ਵਿਸ਼ਵ ਤੰਬਾਕੂਨੋਸ਼ੀ ਦਿਵਸ, ਵਿਸ਼ਵ ਮਲੇਰੀਆ ਦਿਵਸ, ਵਿਸ਼ਵ ਹੈਪੇਟਾਈਟਸ ਦਿਵਸ, ਵਿਸ਼ਵ ਰੋਗਾਣੂਨਾਸ਼ਕ ਜਾਗਰੂਕਤਾ ਹਫ਼ਤਾ, ਵਿਸ਼ਵ ਰੋਗੀ ਸੁਰੱਖਿਆ ਦਿਵਸ ਤੇ ਵਿਸ਼ਵ ਚਗਾਸ ਰੋਗ ਦਿਵਸ ਦੇ ਨਾਲ ਚਿੰਨ੍ਹਿਤ 11 ਅਧਿਕਾਰਤ ਗਲੋਬਲ ਜਨਤਕ ਸਿਹਤ ਮੁਹਿੰਮਾਂ ਵਿੱਚੋਂ ਇਕ ਹੈ।


ਵਿਸ਼ਵ ਏਡਜ਼ ਦਿਵਸ ਐਚਆਈਵੀ/ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਮਹਾਂਮਾਰੀ ਦੇ ਮੱਦੇਨਜ਼ਰ ਕੌਮਾਂਤਰੀ ਏਕਤਾ ਦਾ ਪ੍ਰਦਰਸ਼ਨ ਕਰਨ ਲਈ ਦੁਨੀਆਂ ਭਰ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ। ਐਚਆਈਵੀ ਪ੍ਰਮੁੱਖ ਜਨਤਕ ਸਿਹਤ ਮੁੱਦਾ ਬਣਿਆ ਹੋਇਆ ਹੈ, ਜੋ ਦੁਨੀਆਂ ਭਰ 'ਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।


ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2020 '3.77 ਕਰੋੜ ਲੋਕ ਏਡਜ਼ ਨਾਲ ਜੀਅ ਰਹੇ ਸਨ। ਐਚਆਈਵੀ ਨਾਲ ਰਹਿ ਰਹੇ ਸਾਰੇ ਲੋਕਾਂ ਵਿੱਚੋਂ 16% ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ 2020 'ਚ ਐਚਆਈਵੀ ਹੈ। 73 ਫ਼ੀਸਦੀ ਦੀ 2020 'ਚ ਐਂਟੀਰੇਟ੍ਰੋਵਾਇਰਲ ਥੈਰੇਪੀ ਤਕ ਪਹੁੰਚ ਸੀ।


ਸ਼ੁਰੂ 'ਚ ਵਿਸ਼ਵ ਏਡਜ਼ ਦਿਵਸ ਨੂੰ ਸਿਰਫ਼ ਬੱਚਿਆਂ ਅਤੇ ਨੌਜਵਾਨਾਂ ਨਾਲ ਜੋੜਿਆ ਜਾਂਦਾ ਸੀ, ਪਰ ਬਾਅਦ 'ਚ ਪਤਾ ਲੱਗਾ ਕਿ ਐਚਆਈਵੀ ਦੀ ਲਾਗ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਬਾਅਦ ਸਾਲ 1996 'ਚ ਸੰਯੁਕਤ ਰਾਸ਼ਟਰ ਨੇ ਐਚਆਈਵੀ/ਏਡਜ਼ 'ਤੇ ਵਿਸ਼ਵ ਪੱਧਰ 'ਤੇ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਧਿਆਨ ਰੱਖਦੇ ਹੋਏ ਸਾਲ 1997 'ਚ ਵਿਸ਼ਵ ਏਡਜ਼ ਮੁਹਿੰਮ ਦੇ ਤਹਿਤ ਸੰਚਾਰ, ਰੋਕਥਾਮ ਅਤੇ ਸਿੱਖਿਆ 'ਤੇ ਕੰਮ ਕਰਨਾ ਸ਼ੁਰੂ ਕੀਤਾ।



ਇਹ ਵੀ ਪੜ੍ਹੋ: Twitter ਨੇ ਚੁੱਕਿਆ ਵੱਡਾ ਕਦਮ, ਬਗੈਰ ਸਹਿਮਤੀ ਨਿੱਜੀ ਫ਼ੋਟੋਆਂ ਤੇ ਵੀਡੀਓਜ਼ ਸ਼ੇਅਰ ਕਰਨ 'ਤੇ ਪਾਬੰਦੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904