ਪੜਚੋਲ ਕਰੋ
Advertisement
ਕੋਰੋਨਾ ਤੇ ਭੁੱਖ ਦੇ ਸਤਾਏ ਮਜ਼ਦੂਰ ਚੜ੍ਹ ਰਹੇ ਸੜਕ ਹਾਦਸਿਆਂ ਦੀ ਭੇਟ, ਤਾਜ਼ਾ ਘਟਨਾਵਾਂ 'ਚ 16 ਮੌਤਾਂ
ਸਿਰਫ ਯੂਪੀ ਵਿੱਚ ਹੀ ਪਿਛਲੇ ਤਿੰਨ ਦਿਨਾਂ ਦੌਰਾਨ ਵਾਪਸੇ ਸੜਕ ਹਾਦਸਿਆਂ ਦੌਰਾਨ 34 ਮਜ਼ਦੂਰਾਂ ਦੀ ਜਾਨ ਜਾ ਚੁੱਕੀ ਹੈ।
ਨਵੀਂ ਦਿੱਲੀ: ਉੱਤਰ ਪ੍ਰਦੇਸ਼, ਬਿਹਾਰ ਤੇ ਮਹਾਰਾਸ਼ਟਰ ਵਿੱਚ ਪਿਛਲੇ 12 ਘੰਟਿਆਂ ਦੌਰਾਨ ਤਿੰਨ ਸੜਕ ਹਾਦਸੇ ਵਾਪਰੇ ਜਿਨ੍ਹਾਂ ਵਿੱਚ 16 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸਾਰੇ ਮਰੀਜ਼ ਕਰੋਨਾ ਵਾਇਰਸ ਕਾਰਨ ਜਾਰੀ ਤਾਲਾਬੰਦੀਆਂ ਤੇ ਪੈਸੇ ਦੀ ਤੰਗੀ ਕਾਰਨ ਆਪਣੇ ਪਿੱਤਰੀ ਰਾਜਾਂ ਵੱਲ ਜਾ ਰਹੇ ਸਨ।
ਲਾਜ਼ਮੀ ਪੜ੍ਹੋ: ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ
ਯੂਪੀ ਦੇ ਮਹੋਬਾ ਜ਼ਿਲ੍ਹੇ ਵਿੱਚ ਸੋਮਵਾਰ ਦੇਰ ਰਾਤ ਵਾਪਰਿਆ, ਜਿੱਥੇ ਮਜ਼ਦੂਰਾਂ ਨਾਲ ਭਰਿਆ ਟਰੱਕ ਪਲਟ ਗਿਆ। ਘਟਨਾ ਵਿੱਚ ਤਿੰਨ ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 12 ਜ਼ਖ਼ਮੀ ਹੋ ਗਈ। ਟਰੱਕ ਵਿੱਚ ਕੁੱਲ 22 ਲੋਕ ਸਵਾਰ ਸਨ ਤੇ ਇਹ ਝਾਂਸੀ-ਮਿਰਜ਼ਾਪੁਰ ਸ਼ਾਹਰਾਹ 'ਤੇ ਮਹੁਆ ਮੋੜ 'ਤੇ ਵਾਪਰਿਆ।
ਬਿਹਾਰ ਵਿੱਚ ਭਾਗਲਪੁਰ ਦੇ ਨੌਗਛੀਆ ਇਲਾਕੇ ਕੋਲ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਨੌਂ ਮਜ਼ਦੂਰਾਂ ਦੀ ਮੌਤ ਦੀ ਖ਼ਬਰ ਹੈ। ਇਹ ਮਜ਼ਦੂਰ ਟਰੱਕ ਵਿੱਚ ਸਵਾਰ ਸਨ, ਜੋ ਦੁਰਘਟਨਾ ਕਾਰ ਸੜਕ ਤੋਂ ਹੇਠਾਂ ਖਤਾਨਾਂ ਵਿੱਚ ਉੱਤਰ ਗਿਆ ਤੇ ਪਲਟ ਗਿਆ। ਪੁਲਿਸ ਮੁਤਾਬਕ ਟਰੱਕ ਦਾ ਟਾਇਰ ਫਟਣ ਨਾਲ ਹਾਦਸਾ ਵਾਪਰਿਆ। ਕਰੇਨ ਦੀ ਮਦਦ ਨਾਲ ਮਲਬਾ ਹਟਾ ਕੇ ਦੱਬੇ ਮਜ਼ਦੂਰਾਂ ਨੂੰ ਬਾਹਰ ਕਢਵਾਇਆ ਗਿਆ।
ਜ਼ਰੂਰ ਪੜ੍ਹੋ: ਪਹਿਲਾਂ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹੱਥ ਫੜਾਈ AK-47, ਹੁਣ ਕੀਤਾ ਪਰਚਾ ਦਰਜ
ਇਸੇ ਤਰ੍ਹਾਂ ਮਹਾਰਾਸ਼ਟਰ ਦੇ ਯਵਤਮਾਨ ਵਿੱਚ ਟਰੱਕ ਤੇ ਬੱਸ ਦੀ ਟੱਕਰ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉੱਥੇ ਹੀ 15 ਲੋਕ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਬੱਸ ਸੋਲਾਪੁਰ ਤੋਂ ਝਾਰਖੰਡ ਜਾ ਰਹੀ ਸੀ। ਉਕਤ ਹਾਦਸਿਆਂ ਤੋਂ ਇਲਾਵਾ ਅਯੁੱਧਿਆ ਵਿੱਚ ਛੋਟੇ ਟਰੱਕ ਤੇ ਵੱਡੇ ਟਰੱਕ ਦਰਮਿਆਨ ਟੱਕਰ ਹੋ ਗਈ।
ਹਾਲਾਂਕਿ, ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਪਰ 20 ਮਜ਼ਦੂਰ ਜ਼ਖ਼ਮੀ ਜ਼ਰੂਰ ਹੋ ਗਏ। ਸਿਰਫ ਯੂਪੀ ਵਿੱਚ ਹੀ ਪਿਛਲੇ ਤਿੰਨ ਦਿਨਾਂ ਦੌਰਾਨ ਵਾਪਸੇ ਸੜਕ ਹਾਦਸਿਆਂ ਦੌਰਾਨ 34 ਮਜ਼ਦੂਰਾਂ ਦੀ ਜਾਨ ਜਾ ਚੁੱਕੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement