ਨਵੀਂ ਦਿੱਲੀ: ਪਾਕਿਸਤਾਨ 'ਚ ਧਾਰਮਿਕ ਅੱਤਿਆਚਾਰ ਦੀਆਂ ਲਗਾਤਾਰ ਜਾਰੀ ਘਟਨਾਵਾਂ ਦਰਮਿਆਨ ਬੀਤੇ 20 ਦਿਨਾਂ 'ਚ ਕਰੀਬ 160 ਪਰਿਵਾਰ ਦਿੱਲੀ ਪਹੁੰਚੇ ਹਨ। ਇਨ੍ਹਾਂ ਪਰਿਵਾਰਾਂ ਨੇ ਭਾਰਤ 'ਚ ਪਨਾਹ ਮੰਗਦਿਆਂ ਸਰਕਾਰ ਤੋਂ ਨਾਗਰਿਕਤਾ ਦੇਣ ਦੀ ਮੰਗ ਕੀਤੀ ਹੈ। ਦਿੱਲੀ 'ਚ ਗੁਰਦੁਆਰੇ 'ਚ ਪਨਾਹ ਲੈਣ ਵਾਲੇ ਇਹ ਪਰਿਵਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੁਲਾਕਾਤ ਲਈ ਸਮਾਂ ਮੰਗ ਰਹੇ ਹਨ।


ਇਨ੍ਹਾਂ ਦੀ ਮਦਦ ਕਰ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਕਿਸੇ ਤਰ੍ਹਾਂ ਜਾਨ ਬਚਾ ਕੇ ਪਹੁੰਚੇ ਇਨ੍ਹਾਂ ਲੋਕਾਂ 'ਤੇ ਜੋ ਗੁਜ਼ਰੀ ਹੈ ਉਹ ਸੁਣ ਕੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹੇ 'ਚ ਮਨੁੱਖੀ ਹੱਕਾਂ 'ਤੇ ਇਹ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਭਾਰਤ 'ਚ ਰਹਿਣ ਦਾ ਅਧਿਕਾਰ ਦਿੱਤਾ ਜਾਵੇ।

ਪਾਕਿਸਤਾਨ ਤੋਂ ਆਈ ਇੱਕ ਹਿੰਦੂ ਲੜਕੀ ਨੇ ਦੱਸਿਆ ਕਿ ਧਾਰਮਿਕ ਅੱਤਿਆਚਾਰ ਕਾਰਨ ਅਕਸਰ ਲੜਕੀਆਂ ਸ਼ਿਕਾਰ ਬਣਦੀਆਂ ਹਨ। ਲੜਕੀ ਨੇ ਹਿੰਦੂ ਹੋਣ ਨੂੰ ਸਜ਼ਾ ਦੱਸਿਆ। ਉਸ ਨੇ ਦੱਸਿਆ ਕਿ ਕਿਸੇ ਹਿੰਦੂ ਦੀ ਮੌਤ ਹੋਣ 'ਤੇ ਉਸ ਨੂੰ ਦਫਨਾਉਣ ਦਾ ਦਬਾਅ ਬਣਾਇਆ ਜਾਂਦਾ ਹੈ।