ਨਵੀਂ ਦਿੱਲੀ: ਕੰਮ ਨਾਲ ਜੁੜੀਆਂ ਬਿਮਾਰੀਆਂ ਤੇ ਦੁਰਘਟਨਾਵਾਂ ਕਾਰਨ ਦੁਨੀਆ ਵਿੱਚ ਹਰ ਸਾਲ ਲਗਭਗ 20 ਲੱਖ ਲੋਕ ਮਰਦੇ ਹਨ। ਇਹ ਖੁਲਾਸਾ ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਦੀ ਪ੍ਰਕਾਸ਼ਤ ਰਿਪੋਰਟ ਵਿੱਚ ਕੀਤਾ ਗਿਆ ਹੈ। ਪਹਿਲੀ ਵਾਰ ‘ਵਿਸ਼ਵ ਸਿਹਤ ਸੰਗਠਨ’ (WHO) ਤੇ ‘ਅੰਤਰਰਾਸ਼ਟਰੀ ਕਿਰਤ ਸੰਗਠਨ’ (ILO) ਨੇ ਕਰਮਚਾਰੀਆਂ ਨੂੰ ਕੰਮ ਵਾਲੀ ਥਾਂ 'ਤੇ ਪੇਸ਼ ਆ ਰਹੀਆਂ ਵੱਖੋ ਵੱਖਰੀਆਂ ਮੁਸ਼ਕਲਾਂ ਬਾਰੇ ਇੱਕ ਸਾਂਝੀ ਰਿਪੋਰਟ ਜਾਰੀ ਕੀਤੀ ਹੈ।

 

ਖੋਜ ਦੌਰਾਨ ਪਾਇਆ ਗਿਆ ਹੈ ਕਿ ਹਵਾ ਪ੍ਰਦੂਸ਼ਣ, ਆਵਾਜ਼ ਪ੍ਰਦੂਸ਼ਣ ਅਤੇ ਕੰਮ ਵਾਲੀ ਥਾਂ 'ਤੇ ਲੰਮੇ ਕੰਮ ਦੇ ਘੰਟੇ ਵਰਗੇ ਜੋਖਮ ਕਾਰਕ ਕਰਮਚਾਰੀਆਂ ਦੀ ਜ਼ਿੰਦਗੀ ਖੋਹ ਰਹੇ ਹਨ। ਰਿਪੋਰਟ ਅਨੁਸਾਰ ਨੌਕਰੀ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਅਤੇ ਦੁਰਘਟਨਾਵਾਂ ਮੌਤ ਦਾ ਕਾਰਨ ਬਣ ਰਹੀਆਂ ਹਨ।

 

ਕੰਮ ਨਾਲ ਜੁੜੇ ਕਾਰਨਾਂ ਕਰਕੇ 20 ਲੱਖ ਲੋਕਾਂ ਦੀ ਹੁੰਦੀ ਮੌਤ
2016 ਵਿੱਚ, ਦੁਨੀਆ ਭਰ ਵਿੱਚ ਇਸ ਦੇ ਕਾਰਨ 20 ਲੱਖ ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਅਨੁਸਾਰ, 2020 ਅਤੇ 2016 ਵਿੱਚ ਕਰਮਚਾਰੀਆਂ ਦੀ ਸੱਟ ਅਤੇ ਬਿਮਾਰੀ ਉੱਤੇ ਨਜ਼ਰ ਰੱਖੀ ਗਈ ਸੀ। ਖੋਜ ਦਰਸਾਉਂਦੀ ਹੈ ਕਿ ਜ਼ਿਆਦਾਤਰ ਕਰਮਚਾਰੀਆਂ ਦੀ ਮੌਤ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਕਾਰਨ ਹੋਈ ਹੈ।

ਰਿਪੋਰਟ ਵਿੱਚ, ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡ੍ਰੋਸ ਅਦਹਾਨੋਮ ਗੈਬਰੇਯੇਸਸ ਨੇ ਕਿਹਾ,"ਨੌਕਰੀ 'ਤੇ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਮਾਰੇ ਜਾਣ ਨੂੰ ਹੈਰਾਨਕੁੰਨ ਗੱਲ ਹੈ। ਸਾਡੀ ਰਿਪੋਰਟ ਦਰਸਾਉਂਦੀ ਹੈ ਕਿ ਕਰਮਚਾਰੀਆਂ ਸੁਰੱਖਿਆ ਤੇ ਸਿਹਤ ਬਚਾਉਣ ਤੇ ਇਸ ਸਭ ਵਿੱਚ ਸੁਧਾਰ ਲਈ ਦੇਸ਼ਾਂ ਤੇ ਉਦਯੋਗਾਂ ਦਾ ਜਾਗਣ ਦਾ ਵੇਲਾ ਆ ਗਿਆ ਹੈ।"

 

ਖੋਜ ਨੇ 19 ਕਿੱਤਾਮੁਖੀ ਜੋਖਮ ਕਾਰਣਾਂ ਦੀ ਪਛਾਣ ਕੀਤੀ, ਜਿਨ੍ਹਾਂ ਵਿੱਚ ਹਵਾ ਪ੍ਰਦੂਸ਼ਣ ਤੇ ਕਈ ਖਤਰਨਾਕ ਕਾਰਣ ਸ਼ਾਮਲ ਹਨ। ਏਜੰਸੀਆਂ ਨੇ ਦੱਸਿਆ ਕਿ 2016 ਵਿੱਚ ਵਿਸ਼ਵ ਪੱਧਰ 'ਤੇ ਕੰਮ ਨਾਲ ਸਬੰਧਤ ਮੌਤਾਂ ਦੀ ਸਭ ਤੋਂ ਵੱਡੀ ਗਿਣਤੀ ਭਾਵ ਸਾਢੇ 7 ਲੱਖ ਲੋਕਾਂ ਦੇ ਜ਼ਿੰਮੇਵਾਰ ਕੰਮ ਦੇ ਲੰਮੇ ਘੰਟੇ ਸਨ। ਲੰਮੇ ਸਮੇਂ ਦੇ ਕੰਮ ਨੂੰ ਹਫਤੇ ਵਿੱਚ 55 ਘੰਟੇ ਜਾਂ ਇਸ ਤੋਂ ਵੱਧ ਦੇ ਰੂਪ ਵਿੱਚ ਪਰਿਭਾਸ਼ਤ ਕੀਤਾ ਜਾਂਦਾ ਹੈ। ਖੋਜ ਵਿੱਚ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਵੇਖਿਆ ਗਿਆ, ਜਿਸ ਦਾ ਪਤਾ ਕੰਮ ਦੇ ਲੰਮੇ ਘੰਟਿਆਂ ਤੱਕ ਲਗਾਇਆ ਜਾ ਸਕਦਾ ਹੈ।

 

ਸੰਯੁਕਤ ਰਾਸ਼ਟਰ ਦੀਆਂ ਦੋ ਏਜੰਸੀਆਂ ਦੀ ਸਾਂਝੀ ਰਿਪੋਰਟ
2020 ਤੋਂ ਬਾਅਦ, ਵਿਸ਼ਵ ਪੱਧਰ ’ਤੇ ਵਾਧੇ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਸਕੱਤਰ ਜਨਰਲ ਨੇ ਕਿਹਾ, "ਨਤੀਜੇ ਕੰਮ ਨਾਲ ਜੁੜੀ ਬਿਮਾਰੀ ਦੇ ਬੋਝ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਹਨ, ਅਤੇ ਇਹ ਜਾਣਕਾਰੀ ਸਿਹਤਮੰਦ ਅਤੇ ਸੁਰੱਖਿਅਤ ਕਾਰਜ ਸਥਾਨ ਬਣਾਉਣ ਦੀਆਂ ਨੀਤੀਆਂ ਤੇ ਅਭਿਆਸਾਂ ਨੂੰ ਬਦਲਣ ਵਿੱਚ ਸਹਾਇਤਾ ਕਰ ਸਕਦੀ ਹੈ।"

ਖੋਜ ਅਨੁਸਾਰ, ਆਮ ਤੌਰ 'ਤੇ, 54 ਸਾਲ ਦੇ ਬਜ਼ੁਰਗਾਂ ਵਿੱਚ, ਕੰਮ ਨਾਲ ਸਬੰਧਤ ਮੌਤਾਂ ਦੀ ਇੱਕ ਅਸਾਧਾਰਣ ਵੱਡੀ ਗਿਣਤੀ ਦੱਖਣ-ਪੂਰਬੀ ਏਸ਼ੀਆ ਅਤੇ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਵੇਖੀ ਗਈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲੰਮੇ ਸਮੇਂ ਦੇ ਕੰਮ ਨਾਲ ਸਬੰਧਤ ਮੌਤ ਬਾਰੇ ਵੀ ਇਹ ਸੱਚ ਹੈ।