ਪੜਚੋਲ ਕਰੋ
ਪੰਜਾਬ ‘ਚ ਕਰਫਿਊ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ! 20 ਮੈਂਬਰੀ ਕਮੇਟੀ ਕਰੇਗੀ ਫੈਸਲਾ
ਦੇਸ਼ ਭਰ ‘ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕਰਫਿਊ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਚੰਗੀ ਤਰ੍ਹਾਂ ਸੋਚ-ਸਮਝ ਕੇ ਕੀਤਾ ਜਾਣਾ ਹੈ। 3 ਮਈ ਤੋਂ ਬਾਅਦ ਸਰਕਾਰ ਨੇ ਪੰਜਾਬ ‘ਚ ਕਰੋਨਾਵਾਇਰਸ ਕਾਰਨ ਲਾਏ ਕਰਫਿਊ ਨੂੰ ਹਟਾਉਣ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ।

ਪਵਨਦੀਪ ਕੌਰ ਦੀ ਰਿਪੋਰਟ ਚੰਡੀਗੜ੍ਹ: ਦੇਸ਼ ਭਰ ‘ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਕਰਫਿਊ ਖੋਲ੍ਹਣ ਬਾਰੇ ਕੋਈ ਵੀ ਫੈਸਲਾ ਚੰਗੀ ਤਰ੍ਹਾਂ ਸੋਚ-ਸਮਝ ਕੇ ਕੀਤਾ ਜਾਣਾ ਹੈ। 3 ਮਈ ਤੋਂ ਬਾਅਦ ਸਰਕਾਰ ਨੇ ਪੰਜਾਬ ‘ਚ ਕਰੋਨਾਵਾਇਰਸ ਕਾਰਨ ਲਾਏ ਕਰਫਿਊ ਨੂੰ ਹਟਾਉਣ ਲਈ ਮੰਥਨ ਸ਼ੁਰੂ ਕਰ ਦਿੱਤਾ ਹੈ। ਕਰਫਿਊ ਨੂੰ ਕਿਵੇਂ ਤੇ ਕਦੋਂ ਚੁੱਕਿਆ ਜਾਵੇ, ਇਸ ਬਾਰੇ ਸਰਕਾਰ ਵੱਲੋਂ 20 ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੀ ਰਿਪੋਰਟ ਦੇ ਅਧਾਰ 'ਤੇ ਸਰਕਾਰ ਆਪਣੀ ਰਣਨੀਤੀ ਤਿਆਰ ਕਰੇਗੀ। ਕੇਂਦਰ ਦੇ ਫੈਸਲੇ ਤੋਂ ਬਾਅਦ ਹੀ ਇਹ ਕਮੇਟੀ ਦੱਸੇਗੀ ਕਿ ਰਾਜ ‘ਚ ਕਰਫਿਊ ਖੋਲ੍ਹਿਆ ਜਾਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਸਰਕਾਰ ਨੂੰ ਵੀ ਬਹੁਤ ਸਾਰੀਆਂ ਚਿੰਤਾਵਾਂ ਹਨ। ਸਰਕਾਰ ਪੜਾਅਵਾਰ ਕਰਫਿਊ ਖੋਲ੍ਹਣ ਦੇ ਹੱਕ ‘ਚ ਹੈ। ਸਰਕਾਰ ਨੂੰ ਚਿੰਤਾ ਹੈ ਕਿ ਪੂਰੇ ਰਾਜ ‘ਚ ਇਕੱਠੇ ਕਰਫਿਊ ਖੋਲ੍ਹਣ ਨਾਲ ਸੰਕਰਮਣ ਦਾ ਖ਼ਤਰਾ ਵਧੇਗਾ। ਇਸ ਲਈ ਕਮੇਟੀ ਦੀ ਸਿਫਾਰਸ਼ 'ਤੇ ਕਰਫਿਊ ਖੋਲ੍ਹਣ ਦੇ ਸਮੇਂ ਨੂੰ ਧਿਆਨ ਰੱਖਿਆ ਜਾਵੇਗਾ ਕਿ ਇਸ ਨੂੰ ਪੜਾਅਵਾਰ ਖੋਲ੍ਹਿਆ ਜਾਣਾ ਚਾਹੀਦਾ ਹੈ। ਤਾਂ ਜੋ ਕਿਸੇ ਨੂੰ ਵੀ ਲਾਗ ਦਾ ਖ਼ਤਰਾ ਨਾ ਹੋਵੇ। ਹੌਟ ਸਪੋਟ ਜ਼ਿਲ੍ਹਿਆਂ ਜਾਂ ਸੰਕਰਮਿਤ ਖੇਤਰਾਂ ‘ਚ ਕਰਫਿਊ ਖੋਲ੍ਹਣ ਬਾਰੇ ਵੀ ਇੱਕ ਮੰਥਨ ਹੋਵੇਗਾ।
ਇਹ ਵੀ ਪੜ੍ਹੋ :
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















