ਪੜਚੋਲ ਕਰੋ
Advertisement
ਪਾਕਿਸਤਾਨ ਤੋਂ ਜਾਨ ਬਚਾ ਕੇ ਭਾਰਤ ਆਏ 25 ਹਿੰਦੂ ਪਰਿਵਾਰ, ਕੀ ਪੀਐਮ ਮੋਦੀ ਦੇਣਗੇ ਨਾਗਰਿਕਤਾ?
ਦੇਸ਼ 'ਚ ਨਾਗਰਕਿਤਾ ਸੋਧ ਬਿਲ ਤੇ ਐਨਆਰਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦਰਮਿਆਨ ਹੁਣ ਪਾਕਿਸਤਾਨ ਤੋਂ 25 ਹਿੰਦੂ ਪਰਿਵਾਰ ਜਾਨ ਬਚਾ ਕੇ ਭਾਰਤ ਆਏ ਹਨ। 25 ਹਿੰਦੂ ਪਰਿਵਾਰਾਂ ਦੇ ਕਰੀਬ 200 ਲੋਕ ਅਟਾਰੀ ਵਾਹਗਾ ਸਰਹੱਦ ਦੇ ਰਾਸਤੇ ਭਾਰਤ ਪਹੁੰਚੇ ਹਨ।
ਅੰਮ੍ਰਿਤਸਰ: ਦੇਸ਼ 'ਚ ਨਾਗਰਕਿਤਾ ਸੋਧ ਬਿਲ ਤੇ ਐਨਆਰਸੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦਰਮਿਆਨ ਹੁਣ ਪਾਕਿਸਤਾਨ ਤੋਂ 25 ਹਿੰਦੂ ਪਰਿਵਾਰ ਜਾਨ ਬਚਾ ਕੇ ਭਾਰਤ ਆਏ ਹਨ। 25 ਹਿੰਦੂ ਪਰਿਵਾਰਾਂ ਦੇ ਕਰੀਬ 200 ਲੋਕ ਅਟਾਰੀ ਵਾਹਗਾ ਸਰਹੱਦ ਦੇ ਰਾਸਤੇ ਭਾਰਤ ਪਹੁੰਚੇ ਹਨ। ਇਹ ਲੋਕ ਹਰਿਦੁਆਰ ਜਾਣ ਦੇ ਲਈ 25 ਦਿਨਾਂ ਦਾ ਵੀਜ਼ਾ ਲੈ ਕੇ ਇੱਥੇ ਆਏ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ 'ਚ ਜੀਣਾ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਅਪੀਲ ਕੀਤੀ ਹੈ।
ਬਿਨ੍ਹਾਂ ਆਪਣੀ ਪਛਾਣ ਦੱਸੇ ਦੋ ਔਰਤਾਂ ਨੇ ਦੱਸਿਆ ਕਿ ਪਾਕਿਸਤਾਨ 'ਚ ਹਿੰਦੂ ਲੜਕੀਆਂ ਨੂੰ ਅਗਵਾ ਕਰਨਾ ਰੋਜ਼ ਦੀ ਗੱਲ ਹੋ ਗਈ ਹੈ। ਉੱਧਰ ਅਕਾਲੀ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬਾਰਡਰ 'ਤੇ ਧਾਰਮਿਕ ਅੱਤਿਆਚਾਰ ਦੇ ਕਾਰਨ ਪਾਕਿਸਤਾਨ ਤੋਂ ਭੱਜਣ ਦਾ ਦਾਅਵਾ ਕਰਨ ਵਾਲੇ 4 ਪਰਿਵਾਰਾਂ ਨੂੰ ਲੈਣ ਲਈ ਮੌਜੂਦ ਸੀ। ਸਿਰਸਾ ਨੇ ਕਿਹਾ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ ਤੇ ਉਨ੍ਹਾਂ ਨੂੰੰ ਅਪੀਲ ਕਰਨਗੇ ਕਿ ਇਨ੍ਹਾਂ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇ।
ਦਸ ਦਈਏ ਕਿ ਸੀਏਏ ਮੁਤਾਬਕ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਉਣ ਵਾਲੇ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਸਤਾਏ ਗੈਰ ਮੁਸਲਮਾਨ ਧਾਰਮਿਕ ਘੱਟ ਗਿਣਤੀਆਂ ਨੂੰ ਨਾਗਰਿਕਤਾ ਦੇਣ ਦਾ ਪ੍ਰਬੰਧ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਕਿਸਤਾਨ ਤੋਂ ਆਏ ਇਨ੍ਹਾਂ 25 ਹਿੰਦੂ ਪਰਿਵਾਰਾਂ ਨੂੰ ਭਾਰਤ 'ਚ ਪਨਾਹ ਦਿੱਤੀ ਜਾਂਦੀ ਹੈ ਜਾਂ ਨਹੀਂ?4 Hindu-Sikh families have fled Pakistan to save their life and religious faith I recvd the family members today at border. We are meeting HM @AmitShah Ji tomo to request him to grant them citizenship at the earliest possible 🙏🏻@PTI_News @ANI @ZeeNews @republic @thetribunechd pic.twitter.com/1nMyY7Jt5l
— Manjinder S Sirsa (@mssirsa) February 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement