ਨਵੀਂ ਦਿੱਲੀ: ਹਰ ਸਾਲ, 31 ਮਾਰਚ ਦੀ ਤਾਰੀਖ ਵਿੱਤੀ ਕੰਮਕਾਜ ਦੇ ਲਿਹਾਜ਼ ਨਾਲ ਬਹੁਤ ਅਹਿਮ ਹੁੰਦੀ ਹੈ। ਹਰ ਸਾਲ 31 ਮਾਰਚ ਨੂੰ ਬਹੁਤ ਸਾਰੇ ਅਹਿਮ ਕੰਮਾਂ ਦੀ ਡੈਡਲਾਈਨ ਖ਼ਤਮ ਹੁੰਦੀਆਂ ਹੈ। ਪਰ ਇਸ ਵਾਰ ਦੇਸ਼ ਵਿੱਚ ਲੌਕਡਾਊਨ ਹੈ। ਇਸ ਲਈ ਸਥਿਤੀ ਵੱਖਰੀ ਹੈ। ਅਜਿਹੀ ਸਥਿਤੀ ‘ਚ ਸਰਕਾਰ ਨੇ ਕੁਝ ਤਬਦੀਲੀਆਂ ਕਰਨ ਦਾ ਵੀ ਫੈਸਲਾ ਲਿਆ ਹੈ। ਜਿਸ ਬਾਰੇ ਜਾਣਨਾ ਹਰ ਵਿਅਕਤੀ ਲਈ ਜ਼ਰੂਰੀ ਹੈ। ਵਿੱਤੀ ਕੰਮ ਨਾਲ ਜੁੜੇ ਕਈ ਕੰਮਾਂ ਲਈ ਜ਼ਰੂਰੀ ਅੰਤਮ ਤਾਰੀਖ 31 ਮਾਰਚ ਤੋਂ ਵਧਾ ਕੇ 30 ਜੂਨ ਕੀਤੀ ਗਈ ਹੈ। ਇਹ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਆਓ ਜਾਣੀਏ ਕਿ ਕਿਹੜੀਆਂ ਅਹਿਮ ਅੰਤਮ ਤਾਰੀਖਾਂ ਵਧਾਈਆਂ ਗਈਆਂ ਹਨ।
- ਪੈਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਆਖਰੀ ਤਰੀਕ ਨੂੰ ਆਮਦਨ ਟੈਕਸ ਵਿਭਾਗ ਨੇ 30 ਜੂਨ 2020 ਤੱਕ ਵਧਾ ਦਿੱਤਾ ਹੈ।
- ਡ੍ਰਾਇਵਿੰਗ ਲਾਇਸੈਂਸ, ਪਰਮਿਟ ਅਤੇ ਰਜਿਸਟ੍ਰੇਸ਼ਨ ਵਰਗੇ ਅਹਿਮ ਦਸਤਾਵੇਜ਼ਾਂ ਦੀ ਵੈਧਤਾ ਵਿੱਚ ਵਾਧਾ ਕੀਤਾ ਗਿਆ ਹੈ। ਇਸਦਾ ਫਾਇਦਾ ਉਨ੍ਹਾਂ ਨੂੰ ਮਿਲੇਗਾ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਦੀ ਵੈਧਤਾ 1 ਫਰਵਰੀ ਨੂੰ ਖ਼ਤਮ ਹੋ ਗਈ ਹੈ।
- ਕੇਂਦਰ ਸਰਕਾਰ ਨੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਵਪਾਰੀਆਂ ਨੂੰ ਜੀਐਸਟੀ ਰਿਟਰਨ ਜਮ੍ਹਾ ਕਰਨ ਦੀ ਆਖਰੀ ਮਿਤੀ 30 ਜੂਨ 2020 ਤੱਕ ਵਧਾ ਦਿੱਤੀ ਗਈ ਹੈ। ਸਰਕਾਰ ਨੇ ਕੰਪੋਜੀਸ਼ਨ ਸਕੀਮ ਦੇ ਆਪਸ਼ਨ ਦੀ ਚੋਣ ਕਰਨ ਦੀ ਤਰੀਕ ਵੀ ਵਧਾ ਕੇ 30 ਜੂਨ ਕਰ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਤੋਂ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ।
- ਵਿੱਤੀ ਸਾਲ 2018-19 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖ਼ਰੀ ਤਰੀਕ ਹੁਣ 30 ਜੂਨ ਕਰ ਦਿੱਤੀ ਗਈ ਹੈ।
- 31 ਮਾਰਚ 2020 'ਵਿਵਾਦ ਪ੍ਰਤੀ ਵਿਸ਼ਵਾਸ' ਯੋਜਨਾ ਦੀ ਆਖਰੀ ਤਾਰੀਖ ਸੀ। ਪਰ ਹੁਣ 30 ਜੂਨ 2020 ਤੱਕ ਕੋਈ ਵਾਧੂ ਚਾਰਜ ਨਹੀਂ ਲਏ ਜਾਣਗੇ।
- ਡੀਲਰ ਹੁਣ ਲੌਕਡਾਊਨ ਖ਼ਤਮ ਹੋਣ ਤੋਂ ਬਾਅਦ 10 ਦਿਨਾਂ ਦੇ ਅੰਦਰ ਬੀਐਸ -4 ਵਾਹਨ ਵੇਚ ਸਕਦੇ ਹਨ। ਯਾਨੀ ਉਨ੍ਹਾਂ ਕੋਲ 25 ਅਪ੍ਰੈਲ ਤੱਕ ਸਮਾਂ ਹੈ। ਸੁਪਰੀਮ ਕੋਰਟ ਨੇ ਬੀਐਸ -4 ਵਾਹਨਾਂ ਦੀ ਵਿਕਰੀ ਅਤੇ ਰਜਿਸਟ੍ਰੇਸ਼ਨ ਲਈ 31 ਮਾਰਚ 2020 ਦੀ ਆਖਰੀ ਤਰੀਕ ਨਿਰਧਾਰਤ ਕੀਤੀ ਸੀ।
ਖ਼ਤਮ ਹੋਈ ਇਨ੍ਹਾਂ ਅਹਿਮ ਕੰਮਾਂ ਦੀ ਅੰਤਮ ਤਾਰੀਖ, ਹੁਣ ਹੈ ਵੱਡੀ ਰਾਹਤ ਦੀ ਖ਼ਬਰ
ਏਬੀਪੀ ਸਾਂਝਾ
Updated at:
01 Apr 2020 07:53 PM (IST)
31 ਮਾਰਚ ਕਈ ਅਹਿਮ ਵਿੱਤੀ ਕੰਮਾਂ ਨੂੰ ਪੂਰਾ ਕਰਨ ਲਈ ਦੀ ਆਖਰੀ ਤਾਰੀਖ ਸੀ। ਦੇਸ਼ ਭਰ ਵਿੱਚ ਲੌਕਡਾਊਨ ਕਾਰਨ ਕਈ ਮਹੱਤਵਪੂਰਨ ਡੈਡਲਾਈਨਸ ਨੂੰ ਅੱਗੇ ਵਧਾਇਆ ਗਿਆ ਹੈ।
- - - - - - - - - Advertisement - - - - - - - - -