ਪੜਚੋਲ ਕਰੋ

ਸ੍ਰੀ ਦਰਬਾਰ ਸਾਹਿਬ ਵਿਖੇ ਲੱਗੇਗਾ 8 ਕਰੋੜ ਨਾਲ ਸੋਲਰ ਸਿਸਟਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ’ਤੇ ਸੋਲਰ ਸਿਸਟਮ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ ਤੇ ਸਿੱਖ ਲੈਨਜ਼ ਫਾਉਂਡੇਸ਼ਨ ਕੈਲੀਫੋਰਨੀਆ ਦੇ ਵਫਦ ਨਾਲ ਮੀਟਿੰਗ ਤੋਂ ਬਾਅਦ ਦਿੱਤੀ।

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ’ਤੇ ਸੋਲਰ ਸਿਸਟਮ ਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ ਤੇ ਸਿੱਖ ਲੈਨਜ਼ ਫਾਉਂਡੇਸ਼ਨ ਕੈਲੀਫੋਰਨੀਆ ਦੇ ਵਫਦ ਨਾਲ ਮੀਟਿੰਗ ਤੋਂ ਬਾਅਦ ਦਿੱਤੀ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੋਲਰ ਸਿਸਟਮ ਲਾਉਣ ਦੇ ਫੈਸਲੇ ਮਗਰੋਂ ਯੂਨਾਈਟਡ ਸਿੱਖ ਮਿਸ਼ਨ ਅਮਰੀਕਾ ਦੇ ਮੁਖੀ ਰਛਪਾਲ ਸਿੰਘ ਢੀਂਡਸਾ ਨੇ ਇਸ ਕਾਰਜ ਦੀ ਸੇਵਾ ਲਈ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਪ੍ਰਵਾਨ ਕੀਤਾ ਹੈ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਹ ਸੇਵਾ ਯੂਨਾਈਟਡ ਸਿੱਖ ਮਿਸ਼ਨ ਤੇ ਸਿੱਖ ਲੈਨਜ਼ ਫਾਉਂਡੇਸ਼ਨ ਵੱਲੋਂ ਕੀਤੀ ਜਾ ਰਹੀ ਹੈ।

ਇਹ ਸੋਲਰ ਸਿਸਟਮ ਇੱਕ ਮੈਗਾਵਾਟ ਦਾ ਹੋਵੇਗਾ, ਜਿਸ 'ਤੇ ਲਗਪਗ 8 ਕਰੋੜ ਖਰਚ ਆਵੇਗਾ। ਉਨ੍ਹਾਂ ਦੱਸਿਆ ਕਿ ਸੋਲਰ ਸਿਸਟਮ ਦੇ ਚਾਲੂ ਹੋਣ ਨਾਲ ਸਾਲਾਨਾ ਇੱਕ ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਪ੍ਰੋਜੈਕਟ ਤਖ਼ਤ ਸਾਹਿਬਾਨ ਦੇ ਨਾਲ-ਨਾਲ ਬਾਹਰਲੇ ਗੁਰਦੁਆਰਾ ਸਾਹਿਬਾਨ ’ਚ ਵੀ ਲਾਇਆ ਜਾਵੇਗਾ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਵਿਦੇਸ਼ਾਂ ’ਚ ਵੱਸਦੀ ਸਿੱਖ ਸੰਗਤ ਦੇ ਮਨ ਅੰਦਰ ਗੁਰੂ ਘਰਾਂ ਪ੍ਰਤੀ ਅਥਾਹ ਸ਼ਰਧਾ ਹੈ। ਸਿੱਖ ਸੰਗਤਾਂ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਵੱਡਭਾਗਾ ਮਹਿਸੂਸ ਕਰਦੀਆਂ ਹਨ। ਉਨ੍ਹਾਂ ਇਸ ਕਾਰਜ ਲਈ ਯੂਨਾਈਟਡ ਸਿੱਖ ਮਿਸ਼ਨ ਤੇ ਸਿੱਖ ਲੈਨਜ਼ ਫਾਉਂਡੇਸ਼ਨ ਦਾ ਧੰਨਵਾਦ ਕੀਤਾ ਤੇ ਰਛਪਾਲ ਸਿੰਘ ਮੁਖੀ ਯੂਨਾਈਟਡ ਸਿੱਖ ਮਿਸ਼ਨ ਤੇ ਵਫਦ ਮੈਂਬਰਾਂ ਦਾ ਲੋਈ, ਸਿਰੋਪਾਓ ਤੇ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਨਾਲ ਸਨਮਾਨ ਕੀਤਾ।

ਇਸ ਮੌਕੇ ਯੂਨਾਈਟਡ ਸਿੱਖ ਮਿਸ਼ਨ ਦੇ ਮੁੱਖੀ ਰਛਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ੁਕਰਗੁਜਾਰ ਹਾਂ ਜਿੰਨ੍ਹਾਂ ਨੇ ਕ੍ਰਿਪਾ ਕਰਕੇ ਸਾਨੂੰ ਇਸ ਸੇਵਾ ਲਈ ਚੁਣਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ 'ਚ ਬੈਠਾ ਹਰ ਸਿੱਖ ਗੁਰੂ ਘਰ ਦੀਆਂ ਸੇਵਾਵਾਂ ਦੀ ਚਾਹਤ ਰੱਖਦਾ ਹੈ। ਉਨ੍ਹਾਂ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਕਿਹਾ ਕਿ ਅਸੀਂ ਇਸ ਕਾਰਜ ਨੂੰ ਕਰੀਬ ਚਾਰ ਮਹੀਨੇ 'ਚ ਪੂਰਾ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਦੱਸਿਆ ਕਿ ਸੱਤ ਕੰਪਨੀਆਂ ਵੱਲੋਂ ਸਾਡੇ ਕੋਲ ਪ੍ਰਪੋਜ਼ਲ ਪਹੁੰਚੇ ਹਨ, ਜਿਸ ’ਤੇ ਵਿਚਾਰ ਕੀਤੀ ਜਾ ਰਹੀ ਹੈ। 

ਟਾਪ ਹੈਡਲਾਈਨ

Punjab News : ਪੁੱਡਾ ਭਵਨ ’ਚ ED ਦੀ ਕਾਰਵਾਈ ਨੂੰ ਹਾਈਕੋਰਟ ’ਚ ਚੁਣੌਤੀ , ਗਮਾਡਾ ਨੇ ਜਤਾਇਆ ਇਤਰਾਜ਼ , ਅੱਜ ਹੋਵੇਗੀ ਸੁਣਵਾਈ
Punjab News : ਪੁੱਡਾ ਭਵਨ ’ਚ ED ਦੀ ਕਾਰਵਾਈ ਨੂੰ ਹਾਈਕੋਰਟ ’ਚ ਚੁਣੌਤੀ , ਗਮਾਡਾ ਨੇ ਜਤਾਇਆ ਇਤਰਾਜ਼ , ਅੱਜ ਹੋਵੇਗੀ ਸੁਣਵਾਈ
CM ਮਾਨ ਨੇ ਕਿਹਾ - ਰੇਡ 'ਚ ਸਿਰਫ ਪੋਸਟਰ ਮਿਲੇ, ਹਾਈਕੋਰਟ ਤੋਂ ਫਟਾਫਟ ਆਰਡਰ ਕਰਾਇਆ, 24 ਘੰਟਿਆਂ 'ਚ ਲਿਆ ਐਕਸ਼ਨ
CM ਮਾਨ ਨੇ ਕਿਹਾ - ਰੇਡ 'ਚ ਸਿਰਫ ਪੋਸਟਰ ਮਿਲੇ, ਹਾਈਕੋਰਟ ਤੋਂ ਫਟਾਫਟ ਆਰਡਰ ਕਰਾਇਆ, 24 ਘੰਟਿਆਂ 'ਚ ਲਿਆ ਐਕਸ਼ਨ
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ
Punjab News : AK-47 ਨਾਲ ਗੋਲੀ ਲੱਗਣ ਕਾਰਨ ASI ਦੀ ਮੌਤ,  ਪੁਲਿਸ ਥਾਣੇ 'ਚ ਸਨ ਮੁਨਸ਼ੀ 
Punjab News : AK-47 ਨਾਲ ਗੋਲੀ ਲੱਗਣ ਕਾਰਨ ASI ਦੀ ਮੌਤ,  ਪੁਲਿਸ ਥਾਣੇ 'ਚ ਸਨ ਮੁਨਸ਼ੀ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਮਹਿੰਗੇ ਹੋਣਗੇ ਲੋਨ, EMI ਵੀ ਵਧੇਗੀ, RBI ਨੇ 4 ਸਾਲ 'ਚ ਪਹਿਲੀ ਵਾਰ ਵਿਆਜ ਦਰ ਵਧਾਈ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਡਬਲ ਮਰਡਰ ਨਾਲ ਦਹਿਲਿਆ ਪੰਜਾਬ ਦਾ ਆਹ ਜ਼ਿਲ੍ਹਾ, ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਫਿਰ ਦੂਜੀ ਜਗ੍ਹਾ ਸੁੱਟੀਆਂ ਲਾਸ਼ਾਂ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਮੋਦੀ ਕੈਬਨਿਟ 'ਚ ਪੰਜਾਬ ਦੇ 2 ਮੰਤਰੀਆਂ ਨੂੰ ਮਿਲ ਸਕਦੀ ਜਗ੍ਹਾ, ਦੇਖੋ ਕਿਸ-ਕਿਸ ਦਾ ਨਾਮ ਦੌੜ 'ਚ
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਅੱਜ ਤੋਂ 2 ਰੁਪਏ ਮਹਿੰਗੀ ਹੋਈ CNG, PNG ਦੇ ਵੀ ਵੱਧ ਗਏ ਰੇਟ; ਹੁਣ ਕਿੰਨੇ ਦੀ ਮਿਲੇਗੀ ਗੈਸ?
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ SAD ਆਗੂ 'ਤੇ FIR, ਨਾਬਾਲਗ ਨੂੰ ਕੀਤਾ ਅਗਵਾ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਲੁਧਿਆਣਾ 'ਚ CBI ਦੀ ਛਾਪੇਮਾਰੀ, ਸਾਬਕਾ ਸਰਪੰਚ ਦੀ ਕੋਠੀ 'ਤੇ Raid; ਜਾਣੋ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਦਿੱਲੀ-NCR ਸਣੇ ਪੂਰੇ ਉੱਤਰ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਉੱਤਰਾਖੰਡ 'ਚ 4.9 ਦੀ ਤੀਬਰਤਾ ਨਾਲ ਹਿੱਲੀ ਧਰਤੀ; ਘਰਾਂ ਤੋਂ ਬਾਹਰ ਭੱਜੇ ਲੋਕ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਅਕਤੂਬਰ 2026
Embed widget