ਪੜਚੋਲ ਕਰੋ

ਕੋਰੋਨਾਵਾਇਰਸ: ਸਾਊਦੀ ਅਰਬ ‘ਚ 8 ਪ੍ਰਵਾਸੀ ਭਾਰਤੀਆਂ ਦੀ ਮੌਤ

ਸਾਊਦੀ ਅਰਬ ਦੀ ਵੱਖ-ਵੱਖ ਥਾਵਾਂ 'ਤੇ ਕੋਰੋਨਾਵਾਇਰਸ ਕਾਰਨ 8 ਭਾਰਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ 2 ਇੰਜਨੀਅਰ ਵੀ ਸ਼ਾਮਲ ਹਨ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਇਹ ਰਿਪੋਰਟ 14 ਅਪਰੈਲ ਨੂੰ ਜਾਰੀ ਕੀਤੀ ਸੀ।

ਸਾਊਦੀ ਅਰਬ: ਇੱਥੇ ਵੱਖ-ਵੱਖ ਥਾਵਾਂ 'ਤੇ ਕੋਰੋਨਾਵਾਇਰਸ ਕਾਰਨ 8 ਭਾਰਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ 2 ਇੰਜਨੀਅਰ ਵੀ ਸ਼ਾਮਲ ਹਨ। ਸਾਊਦੀ ਅਰਬ ਦੇ ਸਿਹਤ ਮੰਤਰਾਲੇ ਨੇ ਇਹ ਰਿਪੋਰਟ 14 ਅਪਰੈਲ ਨੂੰ ਜਾਰੀ ਕੀਤੀ ਸੀ। 51 ਸਾਲਾ ਇੰਜਨੀਅਰ ਮੁਹੰਮਦ ਅਸਲਮ ਖ਼ਾਨ ਮੱਕਾ ਹਰਮ ਦੇ ਬਿਜਲੀ ਘਰ ‘ਚ ਤਾਇਨਾਤ ਸੀ। ਬੁਖਾਰ ਤੇ ਗਲ਼ੇ ਦੇ ਦਰਦ ਤੋਂ ਬਾਅਦ ਉਸ ਨੂੰ 3 ਅਪਰੈਲ ਨੂੰ ਕਿੰਗ ਫੈਸਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਨਾਜ਼ੁਕ ਸਥਿਤੀ ਦੇ ਮੱਦੇਨਜ਼ਰ ਉਸ ਨੂੰ ਲਗਪਗ ਦੋ ਹਫ਼ਤਿਆਂ ਲਈ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਸ਼ਨੀਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ ਪਤਨੀ, ਬੇਟਾ ਤੇ ਬੇਟੀ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਦੂਸਰੇ ਇੰਜਨੀਅਰ ਜਿਨ੍ਹਾਂ ਦੀ ਮੌਤ ਕੋਰੋਨਾਵਾਇਰਸ ਕਰਕੇ ਹੋਈ ਹੈ, ਉਹ ਤੇਲੰਗਾਨਾ ਦਾ ਵਸਨੀਕ ਸੀ। ਅਜਮਤਉੱਲਾ ਖ਼ਾਨ ਦੀ ਸ਼ਨੀਵਾਰ ਨੂੰ ਮੌਤ ਹੋਈ, ਪਰ ਕੇਰਲ ਮੁਸਲਿਮ ਕਲਚਰ ਸੈਂਟਰ ਦੇ ਇੱਕ ਅਧਿਕਾਰੀ ਮੁਤਾਬਕ ਉਸ ਦੀ ਦੇਹ ਨੂੰ ਐਤਵਾਰ ਨੂੰ ਮੱਕਾ ‘ਚ ਦਫਨਾਇਆ ਗਿਆ। 65 ਸਾਲਾ ਖ਼ਾਨ 32 ਸਾਲਾਂ ਤੋਂ ਸਾਊਦੀ ਬਿਨ ਲਾਦੇਨ ਸਮੂਹ ‘ਚ ਕੰਮ ਕਰ ਰਿਹਾ ਸੀ। ਮੱਕਾ ਵਿੱਚ ਸਾਊਦੀ ਅਰਬ ਲਾਦੇਨ ਸਮੂਹ ਦੇ ਹਰਮ ਪ੍ਰੋਜੈਕਟ ਨਾਲ ਜੁੜੇ ਫਖਰੇ ਆਲਮ ਦੀ ਵੀ ਐਤਵਾਰ ਨੂੰ ਸੰਕਰਮਣ ਕਰਕੇ ਮੌਤ ਹੋ ਗਈ। ਬਿਜਲੀ ਤਕਨੀਸ਼ੀਅਨ ਬਰਕਤ ਅਲੀ ਅਬਦੁੱਲ ਲਤੀਫ਼ ਵੀ ਕੋਰੋਨਾਵਾਇਰਸ ਕਾਰਨ ਦੁਨੀਆ ਤੋਂ ਰੁਖਸਤ ਹੋ ਗਿਆ। ਰਿਪੋਰਟ ਮੁਤਾਬਕ 3 ਅਪਰੈਲ ਨੂੰ ਕੁੰਨੂਰ ਜ਼ਿਲ੍ਹੇ ਦੇ ਸ਼ਬਨਾਜ਼ ਦੀ ਮੌਤ ਹੋ ਗਈ। ਉਸ ਦੀ ਦੇਹ ਨੂੰ 7 ਅਪਰੈਲ ਨੂੰ ਮਦੀਨਾ ‘ਚ ਦਫ਼ਨਾਇਆ ਗਿਆ। ਸ਼ਬਨਾਜ਼ ਜਨਵਰੀ ‘ਚ ਵਿਆਹ ਤੋਂ ਬਾਅਦ 3 ਮਾਰਚ ਨੂੰ ਕੇਰਲਾ ਤੋਂ ਵਾਪਸ ਆਇਆ ਸੀ। ਮਲਾੱਪੁਰਮ ਜ਼ਿਲ੍ਹੇ ਦੇ ਟੈਕਸੀ ਡਰਾਈਵਰ ਸਫਵਾਨ ਦੀ 2 ਅਪਰੈਲ ਨੂੰ ਮੌਤ ਹੋ ਗਈ ਸੀ, ਪਰ 8 ਅਪਰੈਲ ਨੂੰ ਉਸ ਦੀ ਤਦਫੀਨ ਰਿਆਦ ‘ਚ ਕੀਤੀ ਗਈ। ਇਸ ਤੋਂ ਇਲਾਵਾ ਹੈਦਰਾਬਾਦ ਦਾ ਮੁਹੰਮਦ ਸਦੀਕ ਅਤੇ ਮਹਾਰਾਸ਼ਟਰ ਦਾ ਸੁਲੇਮਾਨ ਸਈਦ ਜੁਨੈਦ ਵੀ ਮ੍ਰਿਤਕਾਂ ‘ਚ ਸ਼ਾਮਲ ਸੀ।

ਟਾਪ ਹੈਡਲਾਈਨ

Punjab Weather: ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਅਗਲੇ 5 ਦਿਨਾਂ 'ਚ ਮੱਚੇਗੀ ਤਬਾਹੀ! ਜਾਣੋ ਕਿੱਥੇ ਅਤੇ ਕਦੋਂ ਹੋਏਗੀ ਬਾਰਿਸ਼; ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ...
ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਅਗਲੇ 5 ਦਿਨਾਂ 'ਚ ਮੱਚੇਗੀ ਤਬਾਹੀ! ਜਾਣੋ ਕਿੱਥੇ ਅਤੇ ਕਦੋਂ ਹੋਏਗੀ ਬਾਰਿਸ਼; ਮੌਸਮ ਵਿਭਾਗ ਵੱਲੋਂ ਵੱਡੀ ਭਵਿੱਖਬਾਣੀ...
Earthquake: ਭੂਚਾਲ ਨੇ ਮਚਾਈ ਭਾਰੀ ਤਬਾਹੀ, 7.7 ਤੀਬਰਤਾ ਨਾਲ ਜ਼ੋਰਦਾਰ ਝਟਕੇ, ਕਈ ਇਮਾਰਤਾਂ ਅਤੇ ਘਰ ਹੋਏ ਢਹਿ-ਢੇਰੀ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਹੁਣ ਤੱਕ 38 ਮੌਤਾਂ...
ਭੂਚਾਲ ਨੇ ਮਚਾਈ ਭਾਰੀ ਤਬਾਹੀ, 7.7 ਤੀਬਰਤਾ ਨਾਲ ਜ਼ੋਰਦਾਰ ਝਟਕੇ, ਕਈ ਇਮਾਰਤਾਂ ਅਤੇ ਘਰ ਹੋਏ ਢਹਿ-ਢੇਰੀ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: ਹੁਣ ਤੱਕ 38 ਮੌਤਾਂ...
Court On Guns Registration: ਬੰਦੂਕਾਂ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ, ਰਜਿਸਟ੍ਰੇਸ਼ਨ ਤੇ ਸਰਕਾਰੀ ਮਨਜ਼ੂਰੀ ਦੀ ਸ਼ਰਤ ਖਤਮ, ਇਨ੍ਹਾਂ 15 ਸੂਬਿਆਂ 'ਚ...
ਬੰਦੂਕਾਂ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ, ਰਜਿਸਟ੍ਰੇਸ਼ਨ ਤੇ ਸਰਕਾਰੀ ਮਨਜ਼ੂਰੀ ਦੀ ਸ਼ਰਤ ਖਤਮ, ਇਨ੍ਹਾਂ 15 ਸੂਬਿਆਂ 'ਚ...
Punjab School Holiday: ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਛੁੱਟੀ ਦਾ ਐਲਾਨ! ਸੋਮਵਾਰ ਨੂੰ ਚੰਡੀਗੜ੍ਹ-ਮੋਹਾਲੀ ਤੇ ਜਲੰਧਰ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
Embed widget