ਪਾਕਿਸਤਾਨ ਦੇ ਸਵਾਤ ਵਿੱਚ 1300 ਸਾਲ ਪੁਰਾਣੇ ਹਿੰਦੂ ਮੰਦਰ ਦਾ ਪਤਾ ਚੱਲਿਆ ਹੈ। ਬਾਰੀਕੋਟ ਘੁੰਡਈ ਵਿਖੇ ਖੁਦਾਈ ਦੌਰਾਨ ਪੁਰਾਤੱਤਵ ਮਾਹਿਰਾਂ ਨੇ 19 ਨਵੰਬਰ ਨੂੰ ਖੋਜ ਦਾ ਐਲਾਨ ਕੀਤਾ। ਇਹ ਮੰਨਿਆ ਜਾਂਦਾ ਹੈ ਕਿ 1300 ਸਾਲ ਪੁਰਾਣਾ ਮੰਦਰ ਹਿੰਦੂ ਸ਼ਾਹੀ ਸਮੇਂ ਦੌਰਾਨ ਬਣਾਇਆ ਗਿਆ ਸੀ ਅਤੇ ਭਗਵਾਨ ਵਿਸ਼ਨੂੰ ਨਾਲ ਸਬੰਧਤ ਹੈ।

ਹਿੰਦੂ ਸ਼ਾਹੀ ਜਾਂ ਕਾਬੁਲ ਸ਼ਾਹੀ (850-1026 ਈ.) ਇਕ ਹਿੰਦੂ ਖ਼ਾਨਦਾਨ ਸੀ। ਉਸਦਾ ਸਾਮਰਾਜ ਕਾਬੁਲ ਘਾਟੀ (ਪੂਰਬੀ ਅਫਗਾਨਿਸਤਾਨ), ਗੰਧਾਰ (ਆਧੁਨਿਕ ਪਾਕਿਸਤਾਨ) ਅਤੇ ਅਜੋਕੀ ਉੱਤਰ ਪੱਛਮੀ ਭਾਰਤ ਤੱਕ ਫੈਲਿਆ ਹੋਇਆ ਸੀ। ਮਾਹਰਾਂ ਨੇ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ 'ਚ ਇਕ ਪਹਾੜ 'ਚ ਮੰਦਰ ਲੱਭਿਆ। ਖੁਦਾਈ ਦੌਰਾਨ ਉਨ੍ਹਾਂ ਨੂੰ ਮੰਦਰ ਵਾਲੀ ਜਗ੍ਹਾ ਨੇੜੇ ਮੀਨਾਰ ਅਤੇ ਛਾਉਣੀ ਵੀ ਮਿਲੀ ਹੈ। ਇਸ ਤੋਂ ਇਲਾਵਾ ਪਾਣੀ ਦਾ ਇੱਕ ਸਰੋਵਰ ਵੀ ਲੱਭਿਆ ਗਿਆ ਹੈ।

ਭਾਰਤੀ ਤੇ ਹਰਸ਼ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ, NCB ਨੇ ਮੰਗੀ ਸੀ ਰਿਮਾਂਡ

ਮਾਹਰ ਮੰਨਦੇ ਹਨ ਕਿ ਭਗਵਾਨ ਵਿਸ਼ਨੂੰ ਦੀ ਪੂਜਾ ਤੋਂ ਪਹਿਲਾਂ ਸ਼ਰਧਾਲੂ ਤਲਾਅ ਦੇ ਪਾਣੀ ਨੂੰ ਨਹਾਉਣ ਲਈ ਵਰਤਦੇ ਹੋਣਗੇ। ਇਟਲੀ ਦੇ ਪੁਰਾਤੱਤਵ ਮਿਸ਼ਨ ਦੇ ਮੁਖੀ ਡਾ. ਲੁਕਾ ਨੇ ਦੱਸਿਆ ਕਿ "ਇਸ ਖੇਤਰ 'ਚ ਪਹਿਲੀ ਵਾਰ ਗੰਧਾਰ ਸੱਭਿਅਤਾ ਦੇ ਮੰਦਰ ਨੂੰ ਖੋਜਿਆ ਗਿਆ।" ਹਾਲਾਂਕਿ ਸਵਾਤ ਜ਼ਿਲ੍ਹਾ ਹਜ਼ਾਰਾਂ ਸਾਲ ਪੁਰਾਣੇ ਪੁਰਾਤੱਤਵ ਸਥਾਨਾਂ ਦਾ ਘਰ ਹੈ, ਪਰ ਪਹਿਲੀ ਵਾਰ ਹਿੰਦੂ ਸ਼ਾਹੀ ਸਮੇਂ ਦੇ ਨਿਸ਼ਾਨ ਲੱਭੇ ਗਏ ਹਨ।

ਹਿੰਦੂ ਮੰਦਰ ਦੀ ਖੋਜ ਪਾਕਿਸਤਾਨ ਅਤੇ ਇਟਲੀ ਦੇ ਪੁਰਾਤੱਤਵ ਮਾਹਿਰਾਂ ਦੁਆਰਾ ਕੀਤੀ ਗਈ ਸੀ। ਸਵਾਤ ਜ਼ਿਲ੍ਹਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ। ਕੁਦਰਤੀ ਸੁੰਦਰਤਾ, ਸਭਿਆਚਾਰਕ ਵਿਰਾਸਤ, ਧਾਰਮਿਕ ਅਤੇ ਪੁਰਾਤੱਤਵ ਸਥਾਨਾਂ ਨੇ ਸਵਾਤ ਨੂੰਦੇਖਣ ਯੋਗ ਬਣਾਇਆ ਹੈ। ਬੋਧੀ ਸ਼ਰਧਾਲੂ ਵੀ ਬੁੱਧ ਦੀਆਂ ਪੂਜਾ ਸਥਾਨਾਂ ਕਾਰਨ ਸਵਾਤ ਜ਼ਿਲ੍ਹੇ ਵਿੱਚ ਪਹੁੰਚੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ