ਮਾਨਸਾ: ਕੁਦਰਤੀ ਮੁਸੀਬਤਾਂ ਕਹਿ ਲਵੋ ਜਾਂ ਪ੍ਰਸ਼ਾਸਨ ਦੇ ਕੱਚੇ ਪ੍ਰਬੰਧ, ਬਹੁਤੀ ਵਾਰ ਕਿਸਾਨਾਂ ਲਈ ਨੁਕਸਾਨਦਾਇਕ ਸਾਬਤ ਹੁੰਦੇ ਹਨ। ਹੁਣ ਫਿਰ ਅਜਿਹਾ ਮਾਨਸਾ ਦੇ ਕਿਸਾਨਾਂ ਨਾਲ ਹੋਇਆ। ਮਾਨਸਾ ਦੇ ਪਿੰਡ ਪੇਰੋ ਦੇ ਰਜਬਾਹੇ ਵਿੱਚ 30 ਫੁੱਟ ਪਾੜ ਪੈ ਜਾਣ ਕਾਰਨ ਕਿਸਾਨਾਂ ਦੀ 300 ਏਕੜ ਦੇ ਕਰੀਬ ਨਰਮੇ ਤੇ ਜੀਰੀ ਦੀ ਫਸਲ ਬਰਬਾਦ ਹੋ ਗਈ ਹੈ।
ਕਿਸਾਨਾਂ ਨੇ ਬਨਾਵਾਲੀ ਥਰਮਲ ਨੂੰ ਇਸ ਨੁਕਸਾਨ ਦਾ ਕਾਰਣ ਦੱਸਿਆ ਹੈ। ਕਿਸਾਨਾਂ ਵਲੋਂ ਪਾੜ ਪੂਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕੋਸ਼ਿਸ਼ ਨਾਕਾਮ ਸਾਬਤ ਹੋਈ। ਨਹਿਰੀ ਵਿਭਾਗ ਦੇ ਅਧਿਕਾਰੀ ਰਾਤ ਬੀਤਣ ਤੋਂ ਬਾਅਦ ਪਹੁੰਚੇ।
ਕਿਸਾਨਾਂ ਨੇ ਨਹਿਰੀ ਵਿਭਾਗ ਤੇ ਬਨਾਵਾਲੀ ਥਰਮਲ ਨੂੰ ਜਿੰਮੇਵਾਰ ਦੱਸਦੇ ਹੋਏ ਮੁਆਵਜ਼ੇ ਦੀ ਮੰਗ ਕੀਤੀ ਹੈ। ਉਧਰ ਨਹਿਰੀ ਵਿਭਾਗ ਨੇ ਇਸ ਪਾੜ ਲਈ ਜ਼ਿਆਦਾ ਪਾਣੀ ਆਉਣਾ ਟੁੱਟਣ ਦਾ ਕਾਰਣ ਦੱਸਿਆ ਹੈ।