ਪੜਚੋਲ ਕਰੋ
Advertisement
ਬੈਂਕ 'ਚ ਪੈਸੇ ਜਮ੍ਹਾ ਕਰਾਉਣ ਗਈ ਔਰਤ ਨਾਲ ਗੈਂਗਰੇਪ, 5 ਸਾਲ ਦੇ ਬੇਟੇ ਦਾ ਵੀ ਕੀਤਾ ਕਤਲ
ਬਿਹਾਰ ਦੇ ਬਕਸਰ ਦੇ ਮੁਰਾਰ ਥਾਣਾ ਖੇਤਰ ਤੋਂ ਐਤਵਾਰ ਨੂੰ ਇਕ ਔਰਤ ਤੇ ਉਸ ਦੇ ਪੰਜ ਸਾਲ ਦੇ ਬੱਚੇ ਨਾਲ ਦਰਿੰਦਗੀ ਦੀ ਖ਼ਬਰ ਸਾਹਮਣੇ ਆਈ ਹੈ। ਦਰਿੰਦਿਆਂ ਨੇ ਦਲਿਤ ਔਰਤ ਨਾਲ ਗੈਂਗਰੇਪ ਕੀਤਾ। ਇੰਨਾ ਹੀ ਨਹੀਂ ਸਗੋਂ ਬਲਾਤਕਾਰ ਤੋਂ ਬਾਅਦ ਉਸ ਦੇ 5 ਸਾਲ ਦੇ ਬੇਟੇ ਦੀ ਹੱਤਿਆ ਵੀ ਕਰ ਦਿੱਤੀ
ਬਕਸਰ: ਬਿਹਾਰ ਦੇ ਬਕਸਰ ਦੇ ਮੁਰਾਰ ਥਾਣਾ ਖੇਤਰ ਤੋਂ ਐਤਵਾਰ ਨੂੰ ਇਕ ਔਰਤ ਤੇ ਉਸ ਦੇ ਪੰਜ ਸਾਲ ਦੇ ਬੱਚੇ ਨਾਲ ਦਰਿੰਦਗੀ ਦੀ ਖ਼ਬਰ ਸਾਹਮਣੇ ਆਈ ਹੈ। ਦਰਿੰਦਿਆਂ ਨੇ ਦਲਿਤ ਔਰਤ ਨਾਲ ਗੈਂਗਰੇਪ ਕੀਤਾ। ਇੰਨਾ ਹੀ ਨਹੀਂ ਸਗੋਂ ਬਲਾਤਕਾਰ ਤੋਂ ਬਾਅਦ ਉਸ ਦੇ 5 ਸਾਲ ਦੇ ਬੇਟੇ ਦੀ ਹੱਤਿਆ ਵੀ ਕਰ ਦਿੱਤੀ ਅਤੇ ਔਰਤ ਦੀ ਸਾੜ੍ਹੀ ਨਾਲ ਬੰਨ੍ਹ ਕੇ ਦੋਵਾਂ ਨੂੰ ਝਾੜੀਆਂ ਵਿੱਚ ਸੁੱਟ ਦਿੱਤਾ। ਜਦੋਂ ਲੰਘ ਰਹੇ ਪਿੰਡ ਵਾਸੀਆਂ ਨੇ ਔਰਤ ਨੂੰ ਬੇਹੋਸ਼ ਪਈ ਵੇਖਿਆ, ਤਾਂ ਉਨ੍ਹਾਂ ਨੇੜਲੇ ਲੋਕਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਔਰਤ ਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚ ਗਏ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਔਰਤ ਨੂੰ ਬੇਹੋਸ਼ੀ ਦੀ ਹਾਲਤ 'ਚ ਕਬਜ਼ੇ 'ਚ ਲਿਆ। ਹੋਸ਼ 'ਚ ਆਉਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ। ਫਿਲਹਾਲ ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਅਤੇ ਪੀੜਤ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਹੈ। ਡੁਮਰਾਓ ਦੇ ਡੀਐਸਪੀ ਕੇ ਕੇ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦਾ ਬਿਆਨ ਦਰਜ ਕਰ ਲਿਆ ਗਿਆ ਹੈ, ਜਿਸ ਵਿੱਚ ਪੀੜਤ ਲੜਕੀ ਨੇ ਦੋ ਵਿਅਕਤੀਆਂ ਦਾ ਨਾਮ ਲੈ ਕੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ।
ਤੂਫ਼ਾਨ ਦੀ ਚੇਤਾਵਨੀ! ਇਨ੍ਹਾਂ ਖੇਤਰਾਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ
ਪੀੜਤ ਲੜਕੀ ਨੂੰ ਡਾਕਟਰੀ ਚੈਕਅਪ ਲਈ ਬਕਸਰ ਰੈਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੱਚੇ ਦੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਤੱਥਾਂ ਦਾ ਪਤਾ ਲੱਗ ਜਾਵੇਗਾ। ਕੇਸ ਦੇ ਦੋ ਮੁਲਜ਼ਮਾਂ 'ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤ ਪਰਿਵਾਰ ਅਨੁਸਾਰ ਔਰਤ ਬੈਂਕ ਵਿੱਚ ਪੈਸੇ ਜਮ੍ਹਾ ਕਰਵਾ ਕੇ ਘਰ ਪਰਤ ਰਹੀ ਸੀ, ਜਦੋਂ ਕੁਝ ਲੋਕਾਂ ਨੇ ਉਸ ਨੂੰ ਨਹਿਰ ਦੇ ਨਜ਼ਦੀਕ ਫੜ ਲਿਆ ਅਤੇ ਦਿਨ ਤੋਂ ਲੈ ਕੇ ਪੂਰੀ ਰਾਤ ਤੱਕ ਉਸ ਨਾਲ ਜਬਰ ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
PM ਮੋਦੀ ਨੇ ਲਾਂਚ ਕੀਤਾ Property Card, ਬੈਂਕਾ ਤੋਂ ਆਸਾਨੀ ਨਾਲ ਮਿਲ ਸਕੇਗਾ ਕਰਜ਼
ਇਸ ਤੋਂ ਬਾਅਦ ਔਰਤ ਨੂੰ ਮ੍ਰਿਤਕ ਸਮਝ ਕੇ ਉਸ ਦੇ ਬੇਟੇ ਦੀ ਮ੍ਰਿਤਕ ਦੇਹ ਨਾਲ ਝਾੜੀਆਂ ਵਿੱਚ ਸੁੱਟ ਦਿੱਤਾ। ਰਿਸ਼ਤੇਦਾਰਾਂ ਅਨੁਸਾਰ ਔਰਤ ਦਾ ਪਿਛਲੇ ਸਮੇਂ ਤੋਂ ਮੁਲਜ਼ਮ ਨਾਲ ਝਗੜਾ ਚੱਲ ਰਿਹਾ ਸੀ। ਖਦਸ਼ਾ ਹੈ ਕਿ ਬਦਮਾਸ਼ਾਂ ਨੇ ਇਸੇ ਵਿਵਾਦ ਕਾਰਨ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement