ਪੜਚੋਲ ਕਰੋ
Advertisement
ਅਧਾਰ-ਪੈਨ ਜੋੜਨ ਦੀ ਆਖਰੀ ਤਰੀਕ ਵਧਾਈ, ਜਾਣੋ ਹੁਣ ਕਦੋਂ ਤੱਕ ਜੁਰਮਾਨੇ ਤੋਂ ਬਚੋਗੇ
ਕੇਂਦਰੀ ਵਿੱਤ ਮੰਤਰਾਲੇ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਇਸ ਕੰਮ ਨੂੰ 31 ਮਾਰਚ, 2021 ਤੱਕ ਕਰਨ ਦਾ ਸਮਾਂ ਦਿੱਤਾ ਗਿਆ ਹੈ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਇਸ ਕੰਮ ਨੂੰ 31 ਮਾਰਚ, 2021 ਤੱਕ ਕਰਨ ਦਾ ਸਮਾਂ ਦਿੱਤਾ ਗਿਆ ਹੈ। ਇਸ ਤਾਰੀਖ ਤੋਂ ਪਹਿਲਾਂ ਵੀ ਕਈ ਵਾਰ ਵਾਧਾ ਕੀਤਾ ਗਿਆ ਹੈ। ਮੰਤਰਾਲੇ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਸਮੇਂ ਦੀ ਹੱਦ ਵਧਾ ਦਿੱਤੀ ਹੈ।
ਪਹਿਲਾਂ, ਇਹ ਸਮਾਂ ਸੀਮਾ 30 ਜੂਨ ਸੀ ਤੇ ਜੇ ਤੁਸੀਂ ਉਸ ਸਮੇਂ ਤੱਕ ਇਹ ਕੰਮ ਪੂਰਾ ਨਹੀਂ ਕਰ ਸਕਦੇ ਤਾਂ 10,000 ਰੁਪਏ ਜੁਰਮਾਨਾ ਵੀ ਲਾਇਆ ਜਾ ਸਕਦਾ ਸੀ।
ਸੀਬੀਡੀਟੀ ਨੇ ਕਿਹਾ ਹੈ ਕਿ ਇਨਕਮ ਟੈਕਸ ਰਿਟਰਨ ਭਰ ਰਹੇ ਲੋਕਾਂ ਲਈ ਪੈਨ ਕਾਰਡ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਹੈ। ਪਿਛਲੇ ਸਾਲ ਸਤੰਬਰ ‘ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਆਧਾਰ ਸਕੀਮ ਨੂੰ ਸੰਵਿਧਾਨਕ ਤੌਰ ‘ਤੇ ਜਾਇਜ਼ ਕਰਾਰ ਦਿੱਤਾ ਸੀ।
ਪੈਨ ਕਾਰਡ ਨੂੰ ਆਧਾਰ ਨਾਲ ਕਿਵੇਂ ਜੋੜਿਆ ਜਾਵੇ?
1. ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਸਾਈਟ incometaxindiaefiling.gov.in 'ਤੇ ਜਾਓ। ਉੱਥੋਂ ਲਿੰਕ ਆਧਾਰ 'ਤੇ ਕਲਿੱਕ ਕਰੋ।
2. ਫਿਰ Click here 'ਤੇ ਕਲਿੱਕ ਕਰੋ। ਹੇਠ ਦਿੱਤੇ ਬਾਕਸ ਵਿੱਚ ਪੈਨ, ਆਧਾਰ ਨੰਬਰ, ਤੁਹਾਡਾ ਨਾਮ ਤੇ ਦਿੱਤਾ ਹੋਇਆ ਕੇਪਚਾ ਟਾਈਪ ਕਰੋ।
3. ਸਾਰੇ ਬਾਕਸ ਭਰਨ ਤੋਂ ਬਾਅਦ ਲਿੰਕ ਆਧਾਰ 'ਤੇ ਕਲਿੱਕ ਕਰੋ।
4. ਹੁਣ ਪੈਨ ਤੇ ਆਧਾਰ ਲਿੰਕ ਹੋ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਾਮ ਜਾਂ ਨੰਬਰ ‘ਚ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ।
ਇਸ ਤੋਂ ਇਲਾਵਾ ਪੈਨ ਸੈਂਟਰ ਜਾ ਕੇ ਵੀ ਆਧਾਰ ਨੂੰ ਪੈਨ ਕਾਰਡ ਨਾਲ ਜੋੜਿਆ ਜਾ ਸਕਦਾ ਹੈ। ਇਸ ਦੇ ਲਈ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਤੇ 25 ਰੁਪਏ ਤੋਂ 110 ਰੁਪਏ ਦੇਣੇ ਪੈਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਮਨੋਰੰਜਨ
ਵਿਸ਼ਵ
Advertisement