ਪੜਚੋਲ ਕਰੋ
Advertisement
ਅਕਾਲੀ ਦਲ ਦੇ ਬੁਲਾਰੇ ਨਾ ਬਣਨ ਜਥੇਦਾਰ, 'ਆਪ' ਦੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ
ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਸਲਾਹ ਦਿੱਤੀ ਹੈ। 'ਆਪ' ਨੇ ਅਕਾਲੀ ਦਲ ਦੇ ਬੁਲਾਰੇ ਨਾ ਬਣਨ ਲਈ ਕਿਹਾ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਸਲਾਹ ਦਿੱਤੀ ਹੈ। 'ਆਪ' ਨੇ ਅਕਾਲੀ ਦਲ ਦੇ ਬੁਲਾਰੇ ਨਾ ਬਣਨ ਲਈ ਕਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਤੇ ਅਨਮੋਲ ਗਗਨ ਮਾਨ ਨੇ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕੀਤੀ। ਬਰਨਾਲਾ ਤੋਂ 'ਆਪ' ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜੇਪੀ ਨੱਢਾ ਦਾ ਪੰਜਾਬ ਆਉਣ 'ਤੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਹੋਏਗਾ।
ਓਬਾਮਾ ਨੇ ਖੋਲ੍ਹਿਆ ਲਾਦੇਨ ਨੂੰ ਮਾਰਨ ਦਾ ਵੱਡਾ ਰਾਜ਼, ਦੱਸਿਆ ਪੂਰਾ ਪਲੈਨ
ਮੀਤ ਹੇਅਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਹ ਗਲ ਸ਼ੋਭਾ ਨਹੀਂ ਦਿੰਦੀ ਕਿ ਉਹ ਅਕਾਲੀ ਦਲ ਦੇ ਬੁਲਾਰੇ ਬਣਨ। ਉਨ੍ਹਾਂ ਕੋਲ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਦਵੀ ਹੈ, ਉਹ ਇਸ ਨੂੰ ਕਾਇਮ ਰੱਖਣ। ਅਕਾਲੀ ਦਲ ਆਪਣੇ ਸਿਆਸੀ ਫਾਇਦੇ ਲਈ ਹਮੇਸ਼ਾ ਹੀ ਐਸਜੀਪੀਸੀ ਤੇ ਅਕਾਲ ਤਖ਼ਤ ਸਾਹਿਬ ਦੀ ਸ਼ਰਨ 'ਚ ਚਲਾ ਜਾਂਦਾ ਹੈ ਤੇ ਸਿਆਸੀ ਫਾਇਦੇ ਲਈ ਵਰਤਿਆ ਜਾਂਦਾ ਹੈ।
ਝੋਨੇ ਦੇ ਸੀਜ਼ਨ 'ਚ ਪੰਜਾਬ ਦੇ ਕਿਸਾਨਾਂ ਦਾ ਵੱਡਾ ਨੁਕਸਾਨ, ਕਿਸਾਨਾਂ ਦਾ ਦਾਅਵਾ, ਹੁਣ ਪ੍ਰਵਾਸੀਆਂ ਵਾਂਗ ਕਰਨੀ ਪਏਗੀ ਦਿਹਾੜੀ
ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇਪੀ ਨੱਢਾ ਜਦ ਪੰਜਾਬ ਆਉਣਗੇ ਤਾਂ ਬਾਦਲ ਤੇ ਕੈਪਟਨ ਨੂੰ ਵੀ ਨਾਲ ਲੈ ਆਉਣ। ਉਹ ਪੰਜਾਬ 'ਚ ਕਿਸਾਨ ਅੰਦੋਲਨ ਦੋਰਾਨ ਮਰੇ ਕਿਸਾਨਾਂ ਦੇ ਪਰਿਵਾਰ ਨਾਲ ਮਿਲਣ। ਜੇਪੀ ਨੱਢਾ ਪੰਜਾਬ ਆ ਕੇ ਇਹ ਸਭ ਦੇਖਣ ਕਿ ਪੰਜਾਬ 'ਚ ਕੀ ਕੁਝ ਹੋਇਆ ਹੈ। ਬਾਅਦ 'ਚ ਮੋਦੀ ਸਾਹਿਬ ਨੂੰ ਜਾ ਕੇ ਦੱਸਣ ਕਿ ਪੰਜਾਬ ਦੇ ਲੋਕ ਸਿਰ ਝੁਕਾਉਣ ਵਾਲੀ ਕੌਮ ਨਹੀਂ। ਪੰਜਾਬੀਆਂ ਨੇ ਵੱਡੇ-ਵੱਡੇ ਜ਼ਾਲਮ ਹਾਕਮਾਂ ਦਾ ਸਾਹਮਣਾ ਕੀਤਾ ਹੈ।
ਉਨ੍ਹਾਂ ਕਿਹਾ ਜੇਪੀ ਨੱਢਾ ਪੰਜਾਬ ਦੇ ਲੋਕਾਂ ਦਾ ਤਮਾਸ਼ਾ ਦੇਖਣ ਆ ਰਹੇ ਹਨ। ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਦਿੱਲੀ ਪਹੁੰਚਣਗੇ ਤੇ ਪੀਐਮ ਮੋਦੀ ਦਾ ਘਰ ਘੇਰਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement