ਪੜਚੋਲ ਕਰੋ
Advertisement
ਅਮਿਤ ਸ਼ਾਹ ਦੀ ਰਾਤ ਭਰ ਚੱਲੀ ਮੀਟਿੰਗ ਮਗਰੋਂ ਬੀਜੇਪੀ ਲੀਡਰ ਖੁਸ਼, ਹੁਣ 'ਆਪ' ਨੂੰ ਪੈ ਗਿਆ ਡਰ
ਦਿੱਲੀ ਵਿਧਾਨ ਸਭਾ ਲਈ ਚੋਣਾਂ ਤੋਂ ਬਾਅਦ ਸਾਰੇ ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੋਰ ਲੀਡਰਾਂ ਨਾਲ ਰਾਤ ਭਰ ਮੀਟਿੰਗ ਕੀਤੀ। ਸਵੇਰੇ ਤਿੰਨ ਵਜੇ ਮੀਟਿੰਗ ਖਤਮ ਹੋਣ ਮਗਰੋਂ ਬੀਡੇਪੀ ਲੀਡਰਾਂ ਦੇ ਹੌਸਲੇ ਬੁਲੰਦ ਦਿੱਸੇ। ਮੀ
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਲਈ ਚੋਣਾਂ ਤੋਂ ਬਾਅਦ ਸਾਰੇ ਐਗਜ਼ਿਟ ਪੋਲ 'ਚ ਆਮ ਆਦਮੀ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੋਰ ਲੀਡਰਾਂ ਨਾਲ ਰਾਤ ਭਰ ਮੀਟਿੰਗ ਕੀਤੀ। ਸਵੇਰੇ ਤਿੰਨ ਵਜੇ ਮੀਟਿੰਗ ਖਤਮ ਹੋਣ ਮਗਰੋਂ ਬੀਡੇਪੀ ਲੀਡਰਾਂ ਦੇ ਹੌਸਲੇ ਬੁਲੰਦ ਦਿੱਸੇ। ਮੀਟਿੰਗ ਮਗਰੋਂ ਬੀਜੇਪੀ ਨੇ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਇਸ ਦੇ ਨਾਲ ਹੀ 'ਆਪ' ਆਗੂ ਸੰਜੈ ਸਿੰਘ ਨੇ ਹੁਣ ਈਵੀਐਮ ਨਾਲ ਛੇੜ-ਛਾੜ ਦੇ ਇਲਜ਼ਾਮ ਲਾਏ ਹਨ।
ਅਮਿਤ ਸ਼ਾਹ ਦੀ ਅਗਵਾਈ ਵਾਲੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ 'ਆਪ' ਦੀ ਜਿੱਤ ਨੂੰ ਨਕਾਰਦੇ ਹੋਏ ਕਿਹਾ ਕਿ ਐਗਜ਼ਿਟ ਪੋਲ ਗਲਤ ਹੋ ਸਕਦੇ ਹਨ। ਇਸ ਲਈ ਬੀਜੇਪੀ ਐਕਜ਼ੈਕਟ ਪੋਲ ਦਾ ਇੰਤਜ਼ਾਰ ਕਰੇਗੀ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ, "ਦਿੱਲੀ ਚੋਣਾਂ ਬੀਜੇਪੀ ਹੀ ਜਿੱਤੇਗੀ ਤੇ ਐਗਜ਼ਿਟ ਪੋਲ ਤੇ ਆਖਰੀ ਨਤੀਜਿਆਂ 'ਚ ਬਹੁਤ ਫਰਕ ਹੁੰਦਾ ਹੈ। ਲੋਕ ਸਭਾ ਚੋਣਾਂ 'ਚ ਵੀ ਐਗਜ਼ਿਟ ਪੋਲ ਗਲਤ ਸਾਬਤ ਹੋਏ ਸੀ।"
ਉੱਧਰ ਆਮ ਆਦਮੀ ਪਾਰਟੀ ਨੇ ਵੀ ਚੋਣਾਂ ਤੋਂ ਬਾਅਦ ਬੈਠਕ ਕੀਤੀ। ਇਸ 'ਚ ਵੋਟਾਂ ਦੀ ਗਿਣਤੀ ਹੋਣ ਤੱਕ ਈਵੀਐਮ ਦੀ ਹਿਫਾਜ਼ਤ 'ਤੇ ਚਿੰਤਾ ਜਤਾਈ ਗਈ। 'ਆਪ' ਆਗੂ ਸੰਜੈ ਸਿੰਘ ਨੇ ਵੀਡੀਓ ਪੋਸਟ ਕਰਕੇ ਈਵੀਐਮ ਨਾਲ ਛੇੜਛਾੜ ਦਾ ਖਦਸ਼ਾ ਜਤਾਇਆ ਹੈ।
ਸੰਜੈ ਸਿੰਘ ਨੇ ਕਿਹਾ ਕਿ ਸ਼ਨੀਵਾਰ ਸ਼ਾਮ ਨੂੰ ਹੀ ਲੋਕਾਂ ਨੇ ਬਿਨ੍ਹਾਂ ਸੁਰੱਖਿਆ ਦੇ ਸਰਕਾਰੀ ਕਰਮਚਾਰੀ ਨੂੰ ਈਵੀਐਮਮ ਨਾਲ ਕਾਬੂ ਕੀਤਾ। ਇਸ ਦੇ ਨਾਲ ਹੀ ਸਿੰਘ ਨੇ ਬਸ ਤੋਂ ਈਵੀਐਮ ਲਾਹੇ ਜਾਣ ਦੀ ਜਗ੍ਹਾ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ।क्या रिज़र्व EVM के साथ नही जाती इस कर्मचारी को बाबरपुर विधान सभा के सरस्वती विद्या निकेतन स्कूल में लोगों ने EVM के साथ पकड़ा @ECISVEEP pic.twitter.com/rN7UEZ1pe0
— Sanjay Singh AAP (@SanjayAzadSln) February 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement