ਪੜਚੋਲ ਕਰੋ
Advertisement
ਵਿਰੋਧ ਤੋਂ ਬਾਅਦ ਡੀਜੀਪੀ ਗੁਪਤਾ ਨੇ ਆਪਣੇ ਬਿਆਨ 'ਤੇ ਜਤਾਇਆ ਪਛਤਾਵਾ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਭਰ 'ਚ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਡੀਜੀਪੀ ਗੁਪਤਾ ਨੇ ਟਵੀਟ ਕਰਕੇ ਇਸ 'ਤੇ ਪਛਤਾਵਾ ਜ਼ਾਹਿਰ ਕੀਤਾ ਹੈ।
ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਭਰ 'ਚ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ ਡੀਜੀਪੀ ਗੁਪਤਾ ਨੇ ਟਵੀਟ ਕਰਕੇ ਇਸ 'ਤੇ ਪਛਤਾਵਾ ਜ਼ਾਹਿਰ ਕੀਤਾ ਹੈ।
ਉਨ੍ਹਾਂ ਟਵੀਟ ਕਰਦਿਆਂ ਕਿਹਾ, "ਜੇਕਰ ਮੇਰੇ ਵਲੋਂ ਦਿੱਤੇ ਕਿਸੇ ਬਿਆਨ ਨਾਲ ਸੂਬੇ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਆਪਣੀ ਇਮਾਨਦਾਰੀ ਨਾਲ ਪਛਤਾਵਾ ਜ਼ਾਹਿਰ ਕਰਦਾ ਹਾਂ ਕਿਉਂਕਿ ਮੇਰਾ ਅਜਿਹਾ ਕੋਈ ਮਕਸਦ ਨਹੀਂ ਸੀ। ਮੈਂ ਪੰਜਾਬ 'ਚ ਸਿਰਫ ਇੱਕ ਸੁਰੱਖਿਅਤ ਤੇ ਸ਼ਾਂਤੀਪੂਰਣ ਮਾਹੌਲ ਨੂੰ ਯਕੀਨੀ ਬਨਾਉਣਾ ਚਾਹੁੰਦਾ ਸੀ, ਜੋ ਹਰ ਨਾਗਰਿਕ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ।"
ਦੱਸ ਦਈਏ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਪਾਕਿਸਤਾਨ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 6 ਘੰਟੇ 'ਚ ਅੱਤਵਾਦੀ ਬਣਾਇਆ ਜਾ ਸਕਦਾ ਹੈ।In case any remark made by me has inadvertently caused any hurt to the people of my state, I express my sincere regret as it was never my intention at all. I only want to ensure a safe & peaceful environment in Punjab necessary for every citizen to flourish and prosper.
— DGP Punjab Police (@DGPPunjabPolice) February 23, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement