200 rupees have to be paid for an apple of 20 rupees: ਕਿਸੇ ਫਲ ਦੀ ਦੁਕਾਨ ਜਾਂ ਰੇਹੜੀ ਤੋਂ ਜਦੋਂ ਤੁਸੀਂ ਸੇਬ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਦੇ ਹੋਵੋਗੇ, ਤਾਂ ਹੋ ਸਕਦਾ ਹੈ ਕਿ ਉਹ ਸੇਬ ਦੇਸ਼ ਦੇ ਕਿਸੇ ਦੂਰ-ਦੁਰਾਡੇ ਬਾਗਾਂ ਤੋਂ 20-30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਿਆ ਗਿਆ ਹੋਵੇ। ਇਹ ਤਾਂ ਸਾਰੇ ਜਾਣਦੇ ਹਨ ਕਿ ਕਿਸਾਨ ਦਿਨ-ਰਾਤ ਮਿਹਨਤ ਕਰਕੇ ਖੇਤਾਂ 'ਚ ਸਬਜ਼ੀਆਂ ਤੇ ਫਲ ਉਗਾਉਂਦੇ ਹਨ।
ਪਰ ਜਦੋਂ ਪੈਸੇ ਕਮਾਉਣ ਦਾ ਮੌਕਾ ਆਉਂਦਾ ਹੈ ਤਾਂ ਵਿਚੋਲੇ ਮਲਾਈ ਖਾ ਦਿੰਦੇ ਹਨ। ਸੇਬ ਦਾ ਵੀ ਇਹੀ ਹਾਲ ਹੈ। ਕਸ਼ਮੀਰ ਦੇ ਸੇਬ ਕਿਸਾਨਾਂ ਦੀ ਸ਼ਿਕਾਇਤ ਹੈ ਕਿ ਬਾਜ਼ਾਰ 'ਚ 200 ਰੁਪਏ ਕਿਲੋ ਵਿਕਣ ਵਾਲੇ ਸੇਬ ਨੂੰ ਕਸ਼ਮੀਰ ਦੇ ਬਾਗਾਂ ਤੋਂ 20-30 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ। ਪਰ ਦਿੱਲੀ ਵਰਗੇ ਬਾਜ਼ਾਰ 'ਚ ਆਉਣ ਨਾਲ ਇਸ ਦੀ ਕੀਮਤ ਕਈ ਗੁਣਾ ਵੱਧ ਜਾਂਦੀ ਹੈ। ਇਸ ਦਾ ਵੱਡਾ ਕਾਰਨ ਆਵਾਜਾਈ ਦਾ ਖਰਚਾ ਹੈ।
ਡੀਜ਼ਲ ਦੀ ਮਹਿੰਗਾਈ ਨੇ ਨਾ ਸਿਰਫ਼ ਢੋਆ-ਢੁਆਈ ਮਹਿੰਗੀ ਕਰ ਦਿੱਤੀ ਹੈ, ਸਗੋਂ ਸੇਬਾਂ ਦੇ ਬਾਗਾਂ ਤੋਂ ਮੰਡੀ ਤੱਕ ਪਹੁੰਚਣ 'ਚ ਦੇਰੀ ਕਾਰਨ ਵਪਾਰੀਆਂ ਦੇ ਨਾਲ-ਨਾਲ ਬਾਗਬਾਨ ਵੀ ਪ੍ਰੇਸ਼ਾਨ ਹਨ। ਇਕ ਰਿਪੋਰਟ ਮੁਤਾਬਕ ਸ੍ਰੀਨਗਰ ਤੋਂ ਜੰਮੂ ਤੱਕ 220 ਕਿਲੋਮੀਟਰ ਦਾ ਸਫਰ 2 ਤੋਂ 3 ਦਿਨਾਂ 'ਚ ਪੂਰਾ ਕੀਤਾ ਜਾ ਰਿਹਾ ਹੈ, ਕਿਉਂਕਿ ਹਾਈਵੇ 'ਤੇ ਟਰੱਕਾਂ ਦਾ ਲੰਬਾ ਜਾਮ ਲੱਗਾ ਹੋਇਆ ਹੈ। ਪੁਲਵਾਮਾ ਦੇ ਫਲ ਬਾਜ਼ਾਰ 'ਚ ਸੇਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਲ ਸੇਬਾਂ ਦੀ ਕੀਮਤ 'ਚ 50 ਫ਼ੀਸਦੀ ਦੀ ਗਿਰਾਵਟ ਆਈ ਹੈ, ਜਦਕਿ ਕੀਮਤ ਦੇ ਲਿਹਾਜ਼ ਨਾਲ 2021 ਚੰਗਾ ਰਿਹਾ। ਪਿਛਲੇ ਸਾਲ ਏ-ਗਰੇਡ ਦੇ ਸੇਬ 1100 ਰੁਪਏ ਪ੍ਰਤੀ ਡੱਬੇ ਤੱਕ ਵਿਕਦੇ ਸਨ, ਪਰ ਇਸ ਸਾਲ ਇਹ ਕੀਮਤ 400-600 ਰੁਪਏ ਤੱਕ ਆ ਗਈ ਹੈ।
ਸੇਬ ਵਪਾਰੀ ਕਿਉਂ ਹਨ ਪ੍ਰੇਸ਼ਾਨ?
ਜੰਮੂ-ਕਸ਼ਮੀਰ ਦੇ ਫਲ ਵਪਾਰੀ ਸੇਬ ਸਸਤੇ ਹੋਣ ਦੇ ਬਾਵਜੂਦ ਖੇਪ ਨਹੀਂ ਚੁੱਕ ਰਹੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਹਾਈਵੇ ਜਾਮ ਹੋ ਗਿਆ ਤਾਂ ਸਾਰੇ ਫਲ ਖ਼ਰਾਬ ਹੋ ਜਾਣਗੇ। ਦੂਜੇ ਪਾਸੇ ਜੇਕਰ ਇਹੀ ਸੇਬ ਕਸ਼ਮੀਰ ਦੇ ਕਿਸੇ ਬਾਗ ਵਿੱਚੋਂ ਨਿਕਲ ਕੇ ਦਿੱਲੀ ਵਰਗੇ ਸ਼ਹਿਰ 'ਚ ਪਹੁੰਚ ਜਾਣ ਤਾਂ ਉਨ੍ਹਾਂ ਦੀ ਕੀਮਤ 200 ਰੁਪਏ ਤੱਕ ਪਹੁੰਚ ਜਾਂਦੀ ਹੈ, ਜਦਕਿ ਕਸ਼ਮੀਰ ਦੇ ਬਾਗਾਂ ਵਿੱਚੋਂ ਇਹ 20-30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ। ਸੇਬਾਂ ਦੀਆਂ ਕੀਮਤਾਂ 'ਚ ਵਾਧਾ ਸ੍ਰੀਨਗਰ ਤੋਂ ਬਾਹਰਲੇ ਬਾਜ਼ਾਰਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉੱਥੇ ਆਮਦ ਘੱਟ ਹੋਣ ਕਾਰਨ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ।
ਕਸ਼ਮੀਰ 'ਚ ਸਥਿਤੀ ਇਸ ਦੇ ਉਲਟ ਹੈ। ਕਸ਼ਮੀਰ 'ਚ ਇਸ ਸਾਲ ਸੈਂਕੜੇ ਟਨ ਸੇਬ ਰਸਤੇ 'ਚ ਸੜ ਰਹੇ ਹਨ, ਕਿਉਂਕਿ ਟਰੱਕਾਂ ਦੇ ਜਾਮ ਹੋਣ ਕਾਰਨ ਸਾਰਾ ਕਾਰੋਬਾਰ ਬਰਬਾਦ ਹੋ ਗਿਆ ਹੈ। ਸੇਬ ਉਤਪਾਦਕਾਂ ਦਾ ਕਹਿਣਾ ਹੈ ਕਿ ਐਤਕੀਂ ਜਿਹੜਾ ਮਾੜਾ ਹਾਲ ਹੈ, ਉਹ ਪਿਛਲੇ 30-40 ਸਾਲਾਂ 'ਚ ਕਦੇ ਨਹੀਂ ਦੇਖਿਆ ਗਿਆ। ਕਸ਼ਮੀਰ ਦੇ ਸਥਾਨਕ ਬਾਜ਼ਾਰਾਂ ਅਤੇ ਬਗੀਚਿਆਂ 'ਚ ਸੇਬ ਘੱਟ ਕੀਮਤ 'ਤੇ ਵੇਚੇ ਜਾ ਰਹੇ ਹਨ, ਜਦਕਿ ਦੂਰ-ਦਰਾਜ ਦੇ ਸ਼ਹਿਰਾਂ 'ਚ ਕੀਮਤਾਂ ਸਥਿਰ ਹਨ। ਇਸ ਦਾ ਕਾਰਨ ਘੱਟ ਸਪਲਾਈ ਹੈ।
ਸੰਤਰੇ ਦੇ ਨਾਲ-ਨਾਲ ਸੇਬਾਂ ਦਾ ਵੀ ਬੁਰਾ ਹਾਲ
ਸ੍ਰੀਨਗਰ ਦੇ ਸੇਬ ਵਪਾਰੀਆਂ ਦਾ ਕਹਿਣਾ ਹੈ ਕਿ ਬਾਗਾਂ ਵਿੱਚੋਂ ਏ ਗਰੇਡ ਦਾ ਸੇਬ ਨਿਕਲਦਾ ਹੈ ਪਰ ਜਾਮ ਕਾਰਨ ਦੇਸ਼ ਦੀਆਂ ਮੰਡੀਆਂ 'ਚ ਜਾ ਕੇ ਸੀ ਗਰੇਡ ਦਾ ਹੋ ਜਾਂਦਾ ਹੈ। ਗੁਣਵੱਤਾ 'ਚ ਗਿਰਾਵਟ ਤੋਂ ਬਾਅਦ ਵੀ ਕੀਮਤ ਬਹੁਤ ਘੱਟ ਨਹੀਂ ਕੀਤੀ ਜਾ ਸਕਦੀ, ਕਿਉਂਕਿ 2 ਦਿਨਾਂ ਬਾਅਦ ਮਾਲ ਆਉਣ ਨਾਲ ਆਵਾਜਾਈ ਦਾ ਖਰਚਾ ਬਹੁਤ ਵੱਧ ਜਾਂਦਾ ਹੈ। ਕੇਲੇ ਅਤੇ ਸੰਤਰੇ ਦਾ ਵੀ ਇਹੀ ਹਾਲ ਹੈ। ਇਸ ਸੀਜ਼ਨ 'ਚ ਸੰਤਰੇ ਦੀ ਕੀਮਤ 'ਚ ਗਿਰਾਵਟ ਆਉਂਦੀ ਹੈ ਪਰ ਇਸ 'ਚ ਕੋਈ ਖਾਸ ਕਮੀ ਨਹੀਂ ਆਈ ਹੈ।
ਸੰਤਰੇ ਦੀ ਕੀਮਤ 100 ਰੁਪਏ ਤੋਂ ਘੱਟ ਨਹੀਂ ਹੋ ਰਹੀ ਹੈ। ਆਮ ਕੁਆਲਿਟੀ ਦਾ ਸੇਬ ਵੀ ਬਾਜ਼ਾਰ 'ਚ 100 ਰੁਪਏ ਤੋਂ ਘੱਟ ਨਹੀਂ ਹੈ। ਜੇਕਰ ਚੰਗੀ ਕੁਆਲਿਟੀ ਹੈ ਤਾਂ ਤੁਹਾਨੂੰ 200 ਰੁਪਏ ਤੱਕ ਦੇਣੇ ਪੈ ਸਕਦੇ ਹਨ। ਇਹ ਗੱਲ ਦੇਸੀ ਸੇਬ ਦੀ ਹੈ। ਜੇਕਰ ਇਹ ਅਮਰੀਕਨ ਸੇਬ ਹੈ ਤਾਂ ਇਸ ਦੀ ਕੀਮਤ ਕਿਤੇ ਨਾ ਕਿਤੇ 200 ਰੁਪਏ ਤੋਂ ਉੱਪਰ ਹੈ।