ਪੜਚੋਲ ਕਰੋ

84 ਮਰਸਡੀਜ਼ ਦੇ ਬਰਾਬਰ ਹੈ 'ਸੁਲਤਾਨ' ਦੀ ਕੀਮਤ

ਚੰਡੀਗੜ੍ਹ: ਪੁਸ਼ਕਰ ‘ਚ ਚੱਲ ਰਹੇ ਪਸ਼ੂ ਮੇਲੇ ‘ਚ ਇਸ ਵਾਰ ਇੱਕ ਝੋਟੇ ਦੀ ਕੀਮਤ 21 ਕਰੋੜ ਰੁਪਏ ਤੱਕ ਲੱਗ ਗਈ ਹੈ। ਇੱਕ ਵਿਦੇਸ਼ੀ ਖ਼ਰੀਦਦਾਰ ਨੇ ਸੁਲਤਾਨ ਨਾਂ ਦੇ ਝੋਟੇ ਦੀ ਕੀਮਤ ਲਾਈ ਹੈ। ਸੁਲਤਾਨ ਨਾਂ ਦਾ ਇਹ ਝੋਟਾ ਹਰਿਆਣਾ ਦੇ ਕੈਥਲ ਜ਼ਿਲ੍ਹੇ ਤੋਂ ਆਇਆ ਹੈ। ਇਸ ਝੋਟੇ ਦੇ ਮਾਲਕ ਰਾਮ ਨਰੇਸ਼ ਬੈਨੀਵਾਲ ਦਾ ਦਾਅਵਾ ਹੈ ਕਿ ਮੁਰ੍ਹਾ ਨਸਲ ਦਾ ਸੁਲਤਾਨ ਦੁਨੀਆ ਦਾ ਸਭ ਤੋਂ ਲੰਬਾ (6 ਫੁੱਟ ਤੋਂ ਵੱਧ) ਤੇ ਉੱਚਾ ਝੋਟਾ ਹੈ। ਝੋਟੇ ਸੁਲਤਾਨ ਦਾ ਭਾਰ 1700 ਕਿੱਲੋ ਤੇ ਉਮਰ ਸਾਢੇ ਛੇ ਸਾਲ ਹੈ। ਇਹ ਝੋਟਾ ਪੁਸ਼ਕਰ ਮੇਲੇ ‘ਚ ਖਿੱਚ ਦਾ ਕੇਂਦਰ ਬਣਿਆ ਰਿਹਾ ਤੇ ਮੇਲੇ ‘ਚ ਆਉਣ ਵਾਲੇ ਇਸ ਨਾਲ ਸੈਲਫੀ ਲੈਂਦੇ ਨਜ਼ਰ ਆਏ। ਮਹੀਨੇ 'ਚ 4 ਲੱਖ ਕਮਾਉਂਦਾ ਸੁਲਤਾਨ- ਕੈਥਲ ਜ਼ਿਲ੍ਹੇ ਦੇ ਬੁੱਢਾ ਖੇੜਾ ਪਿੰਡ ਦਾ ਮੁਰਾ ਨਸਲ ਦਾ ਝੋਟਾ ਸੁਲਤਾਨ ਮਹੀਨੇ ਦੇ 3 ਲੱਖ 75 ਹਜ਼ਾਰ ਰੁਪਏ ਕਮਾਉਂਦਾ ਹੈ। ਸੁਲਤਾਨ ਦੇ ਮਾਲਕ ਨਰੇਸ਼ ਬੈਨੀਵਾਲ ਨੇ ਦੱਸਿਆ ਕਿ ਉਹ 300 ਰੁਪਏ ਦੇ ਹਿਸਾਬ ਨਾਲ ਹਰ ਮਹੀਨੇ 1300 ਡੋਜ਼ ਸੀਮਨ ਵੇਚਦੇ ਹੈ। ਸੀਮਨ ਵੇਚਣ ਨਾਲ ਉਨ੍ਹਾਂ ਦੀ ਸਾਲਾਨਾ ਕਮਾਈ 45 ਲੱਖ ਰੁਪਏ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਝੋਟੇ ਨੂੰ ਉਹ ਪੈਸੇ ਲਈ ਨਹੀਂ ਰੱਖ ਰਹੇ, ਸਗੋਂ ਸ਼ੌਕ ਲਈ ਰੱਖ ਰਹੇ ਹਨ। ਸੁਲਤਾਨ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਦੀ ਤਰ੍ਹਾਂ ਹੈ। ਉਸ ਦੀ ਦੇਖਭਾਲ ਉਹ ਬੜੇ ਧਿਆਨ ਨਾਲ ਕਰਦੇ ਹਨ। ਦੂਰ-ਦਰਾਜ ਦੇ ਲੋਕ ਸੁਲਤਾਨ ਨੂੰ ਦੇਖਣ ਆਉਂਦੇ ਹਨ। ਆਸਪਾਸ ਦੇ ਇਲਾਕੇ ਵਿੱਚ ਸੁਲਤਾਨ ਬਹੁਤ ਫੇਮਸ ਹੈ। 15_11_2016-sl 2 ਲੱਖ 40 ਹਜ਼ਾਰ 'ਚ ਖ਼ਰੀਦਿਆ ਸੀ ਸੁਲਤਾਨ- ਨਰੇਸ਼ ਦੱਸਦੇ ਹਨ ਕਿ ਉਨ੍ਹਾਂ ਨੇ ਸੁਲਤਾਨ ਨੂੰ ਪੰਜ ਸਾਲ ਪਹਿਲਾਂ ਰੋਹਤਕ ਤੋਂ 2 ਲੱਖ 40 ਹਜ਼ਾਰ ਰੁਪਏ ਵਿੱਚ ਖ਼ਰੀਦਿਆ ਸੀ। ਸੁਲਤਾਨ ਤੋਂ ਹਫ਼ਤੇ ਵਿੱਚ ਦੋ ਵਾਰ ਸੀਮਨ ਲਿਆ ਜਾਂਦਾ ਹੈ। ਆਂਧਰ ਪ੍ਰਦੇਸ਼ ਵਿੱਚ ਹੋਏ ਪਸ਼ੂ ਮੁਕਾਬਲੇ ਵਿੱਚ ਸੁਲਤਾਨ ਦੀ ਕੀਮਤ 10 ਕਰੋੜ ਰੁਪਏ ਲੱਗੀ ਸੀ। 1300 ਰੁਪਏ ਖ਼ੁਰਾਕ ਦਾ ਖ਼ਰਚ- ਸੁਲਤਾਨ ਨੂੰ ਦਿਨ ਵਿੱਚ 10 ਕਿੱਲੋ ਦਾਣਾ, 10 ਕਿੱਲੋ ਦੁੱਧ ਦਿੱਤਾ ਜਾਂਦਾ ਹੈ। ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਦੇ ਇਲਾਵਾ ਸੁਲਤਾਨ ਨੂੰ 30 ਤੋਂ 35 ਕਿੱਲੋ ਗ੍ਰਾਮ ਹਰਾ ਸੁੱਕਾ ਚਾਰਾ ਦਿੱਤਾ ਜਾਂਦਾ ਹੈ। ਖ਼ੁਰਾਕ ਉੱਤੇ ਰੋਜ਼ ਦਾ ਖ਼ਰਚ 1300 ਰੁਪਏ ਹੈ। ਨਰੇਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਸੁਲਤਾਨ ਦੀ ਡਾਈਟ ਵਿੱਚ ਸੇਬ ਤੇ ਗਾਜ਼ਰ ਵੀ ਸ਼ਾਮਲ ਹਨ। ਸਰਦੀਆਂ ਵਿੱਚ 15 ਕਿੱਲੋ ਸੇਬ ਤੇ ਗਰਮੀ ਵਿੱਚ 20 ਕਿੱਲੋ ਗਾਜਰ ਖੁਆਈ ਜਾਂਦੀ ਹੈ। ਸੁਲਤਾਨ ਨੇ ਜਿੱਤੇ ਕਈ ਮੁਕਾਬਲੇ- -2013 ਵਿੱਚ ਮਵੇਸ਼ੀ ਮੇਲੇ ਵਿੱਚ ਮੁਕਤਸਰ ਪੰਜਾਬ ਵਿੱਚ ਤੀਜਾ ਸਥਾਨ। -2013 ਫਰਵਰੀ ਵਿੱਚ ਹੋਏ ਕਰਨਾਲ ਮਵੇਸ਼ੀ ਮੇਲੇ ਵਿੱਚ ਪਹਿਲੇ ਸਥਾਨ ਉੱਤੇ ਇਨਾਮ ਵਿੱਚ 25 ਹਜ਼ਾਰ ਰੁਪਏ ਜਿੱਤੇ। -2013 ਵਿੱਚ ਝੱਜਰ ਦੇ ਮਵੇਸ਼ੀ ਮੇਲੇ ਵਿੱਚ ਪਹਿਲੇ ਸਥਾਨ ਉੱਤੇ ਇੱਕ ਲੱਖ 26 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। -2014 ਮੁਕਤਸਰ ਦੇ ਮਵੇਸ਼ੀ ਮੇਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਤੇ ਇਨਾਮ ਵਿੱਚ 31 ਹਜ਼ਾਰ ਰੁਪਏ ਜਿੱਤੇ। -2014 ਵਿੱਚ ਹੈਦਰਾਬਾਦ ਪਸ਼ੂ ਮੇਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। -2015 ਐਨ.ਡੀ.ਆਰ.ਆਈ. ਵਿੱਚ ਦੂਜਾ ਸਥਾਨ ਹਾਸਲ ਕੀਤਾ।

ਟਾਪ ਹੈਡਲਾਈਨ

PM Kisan Samman Nidhi : ਕਿਸਾਨ ਨਿਧੀ ਦੀ ਕਿਸ਼ਤ ਆਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਅਟਕ ਸਕਦੀ ਹੈ ਕਿਸ਼ਤ
PM Kisan Samman Nidhi : ਕਿਸਾਨ ਨਿਧੀ ਦੀ ਕਿਸ਼ਤ ਆਉਣ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਅਟਕ ਸਕਦੀ ਹੈ ਕਿਸ਼ਤ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan 24th Installment : ਕਦੋਂ ਆਵੇਗੀ PM ਕਿਸਾਨ ਨਿਧੀ ਦੀ ਅਗਲੀ ਕਿਸ਼ਤ? ਜਾਣੋ ਤਾਜ਼ਾ ਅਪਡੇਟ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ
PM Kisan Yojana Update : ਇਨ੍ਹਾਂ ਕਿਸਾਨਾਂ ਦੀ ਅਗਲੀ ਕਿਸ਼ਤ ਰੁਕ ਸਕਦੀ ਹੈ, ਜਾਣੋ ਕਾਰਨ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Machhiwara Sahib : ਪੇਕੇ ਘਰ ਭਰਾ ਨੂੰ ਰੱਖੜੀ ਬੰਨ੍ਹਣ ਜਾਣ ਤੋਂ ਪਹਿਲਾਂ ਵਿਆਹੁਤਾ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰੀ ਖ਼ਬਰ 
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Nude Dining Restaurant : ਅਨੋਖਾ ਰੈਸਟੋਰੈਂਟ ! ਬਿਨਾਂ ਕੱਪੜਿਆਂ ਦੇ ਡਿਨਰ, ਅਜਨਬੀਆਂ ਨਾਲ ਨਿਊਡ ਹੋ ਕੇ ਖਾਣ ਦਾ ਨਿਯਮ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
Sirhind Kawadi Accident : ਸਰਹਿੰਦ ਸੜਕ ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਮਾਮਲੇ 'ਚ ਵੱਡਾ ਅੱਪਡੇਟ
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
 Dubai Airport ਤੋਂ ਲਾਪਤਾ ਹੋਇਆ ਗੁਰਦਾਸਪੁਰ ਦਾ ਨੌਜਵਾਨ, ਫੋਨ ’ਤੇ ਪਰਿਵਾਰ ਨੂੰ ਕਿਹਾ- ਪਾਸਪੋਰਟ ਗੁੰਮ ਹੋ ਗਿਆ, ਫਿਰ ਅਚਾਨਕ...
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Medicines : ਆਯੁਰਵੈਦਿਕ ਦਵਾਈ ਅਤੇ ਐਲੋਪੈਥਿਕ ਦਵਾਈ ਇਕੱਠੇ ਲੈ ਰਹੇ ਹੋ? ਹੋ ਸਕਦਾ ਹੈ ਖਤਰਾ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Long Life Foods : ਸਿਹਤਮੰਦ ਰਹਿਣਾ ਚਾਹੁੰਦੇ ਹੋ? ਰਾਤ ਦੇ ਖਾਣੇ ਵਿੱਚ ਅੱਜ ਤੋਂ ਹੀ ਸ਼ਾਮਲ ਕਰੋ ਇਹ ਚੀਜ਼ਾਂ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Relationship Tips : ਛੋਟੀਆਂ-ਛੋਟੀਆਂ ਆਦਤਾਂ 'ਚ ਕਰੋ ਬਦਲਾਅ, ਰਿਸ਼ਤਿਆਂ 'ਚ ਵਧਾਓ ਭਾਵਨਾਤਮਕ ਨੇੜਤਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ 'ਆਪ' ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ...
Embed widget