ਪੜਚੋਲ ਕਰੋ

ਮੀਂਹ ਤੇ ਗੜੇਮਾਰੀ ਨਾਲ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ‘ਆਪ’ ਨੇ ਚੁੱਕੀ ਆਵਾਜ਼

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੀਂਹ ਅਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੀ ਪੂਰਤੀ ਲਈ 100 ਫ਼ੀਸਦੀ ਮੁਆਵਜ਼ੇ ਦੀ ਮੰਗ ਕੀਤੀ ਹੈ। ਜਾਰੀ ਪ੍ਰੈੱਸ ਬਿਆਨ ਰਾਹੀਂ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਗਰੂਰ ਅਤੇ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਨੂੰ ਹਰੇਕ ਕਿਸਾਨ ਨੂੰ ਉਸ ਦੀ ਫ਼ਸਲਾਂ ਦਾ 100 ਫ਼ੀਸਦੀ ਮੁਆਵਜ਼ਾ ਯਕੀਨੀ ਬਣਾਉਣ ਅਤੇ ਬਿਨਾਂ ਦੇਰੀ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ। ਚੀਮਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀਬਾੜੀ ਪਹਿਲਾਂ ਹੀ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਕਿਸਾਨਾਂ ਸਿਰ ਕਰਜ਼ੇ ਦਾ ਬੋਝ ਸਾਲ ਦਰ ਸਾਲ ਵਧਦਾ ਜਾ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਇਸ ਤਰਾਂ ਦੀ ਕੁਦਰਤੀ ਆਫ਼ਤ ਨੇ ਹਜ਼ਾਰਾਂ ਕਿਸਾਨਾਂ ਅਤੇ ਖੇਤੀਬਾੜੀ ਉੱਤੇ ਨਿਰਭਰ ਮਜ਼ਦੂਰਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਇਨ੍ਹਾਂ ਪ੍ਰਭਾਵਿਤ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਅਤੇ ਫ਼ਸਲਾਂ ਦਾ 100 ਫ਼ੀਸਦੀ ਮੁਆਵਜ਼ਾ ਅਤੇ ਵਿਆਜ ਦਾ ਬੋਝ ਵੀ ਸਰਕਾਰ ਨੂੰ ਖ਼ੁਦ ਉਠਾਉਣਾ ਚਾਹੀਦਾ ਹੈ। ਇਸ ਤੋਂ ਬਿਨਾਂ ਉਨ੍ਹਾਂ ਸਹਿਕਾਰੀ, ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਨੂੰ ਸ਼ਾਰਟ ਟਰਮ (ਛਿਮਾਹੀ) ਲੋਨ ਦੀਆਂ ਕਿਸ਼ਤਾਂ ਇੱਕ ਛਿਮਾਹੀ ਅੱਗੇ ਪਾਉਣ ਲਈ ਕਿਹਾ। ਉਨ੍ਹਾਂ ਅਫ਼ਸੋਸ ਜਤਾਇਆ ਕਿ ਖੇਤੀ ਪ੍ਰਧਾਨ ਦੇਸ਼ ਅਤੇ ਸੂਬਾ ਹੋਣ ਦੇ ਬਾਵਜੂਦ ਅਜੇ ਤੱਕ ਕਿਸਾਨਾਂ ਦੀਆਂ ਫ਼ਸਲਾਂ ਦੇ ਬੀਮੇ ਲਈ ਇੱਕ ਵੀ ਕਿਸਾਨ ਹਿਤੈਸ਼ੀ ਫ਼ਸਲੀ ਬੀਮਾ ਯੋਜਨਾ ਲਾਗੂ ਨਹੀਂ ਕੀਤੀ ਗਈ। ਸਰਕਾਰੀ ਅਤੇ ਨਿੱਜੀ ਕੰਪਨੀਆਂ ਵੱਲੋਂ ਜਿੰਨੀਆਂ ਵੀ ਫ਼ਸਲੀ ਬੀਮਾ ਅਤੇ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਸਭ ਨੇ ਕਿਸਾਨਾਂ ਦੇ ਹਿੱਤ ਬਚਾਉਣ ਦੀ ਥਾਂ ਕਿਸਾਨ ਨੂੰ ਲੁੱਟ ਕੇ ਖਾਧਾ ਹੈ।

ਟਾਪ ਹੈਡਲਾਈਨ

Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...

Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 

Embed widget