ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ABP ਸਾਂਝਾ ਲੋਹੜੀ ਵਿਸ਼ੇਸ਼: ਜਿਨ੍ਹਾਂ ਦਾ ਨਾਇਕ 'ਦੁੱਲਾ' ਸੀ ਉਨ੍ਹਾਂ ਦੇ ਨਾਇਕ ਗੈਂਗਸਟਰ ਕਿਉਂ ਬਣੇ?

  ਯਾਦਵਿੰਦਰ ਸਿੰਘ ਚੰਡੀਗੜ੍ਹ: ਲੋਹੜੀ ਦੇ ਤਿਓਹਾਰ ਦੀ ਕਹਾਣੀ ਦਾ ਮੁੱਖ ਨਾਇਕ ਬਾਬਾ ਦੁੱਲਾ ਭੱਟੀ ਹੈ। ਦੁੱਲਾ ਮੁਗ਼ਲ ਸਲਤਨਤ ਦੇ ਜ਼ੁਲਮਾਂ ਤੇ ਕੁਰੀਤੀਆਂ ਖ਼ਿਲਾਫ ਰੋਹ, ਲੜਾਈ ਤੇ ਇਨਸਾਫ ਦਾ ਪ੍ਰਤੀਕ ਸੀ। ਸ਼ਾਹੀ ਦਰਬਾਰ ਵੱਲੋਂ ਮਨਮਰਜ਼ੀ ਦੇ ਟੈਕਸ ਵਸੂਲਣੇ, ਔਰਤਾਂ ਅਤੇ ਬੱਚਿਆਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਜਾਂਦਾ ਸੀ। ਦੁੱਲੇ ਨੇ ਇਨ੍ਹਾਂ ਕੁਰੀਤੀਆਂ ਖਿਲਾਫ਼ ਹੱਲਾ ਬੋਲਿਆ। ਉਸ ਨੇ ਅਗ਼ਵਕਾਰਾਂ ਤੋਂ ਸੁੰਦਰ ਮੁੰਦਰੀ ਨੂੰ ਰਿਹਾਅ ਕਰਵਾ ਕੇ ਉਸ ਦੇ ਪਿਤਾ ਦੀ ਤਰ੍ਹਾਂ ਮਨਚਾਹਿਆ ਵਰ ਲੱਭ ਕੇ ਵਿਆਹ ਕੀਤਾ ਸੀ। ਇਸੇ ਕਾਰਨ ਇਹ ਲੋਕ ਗੀਤ ਅੱਜ ਵੀ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਹੈ…! ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਨੇ ਧੀ ਵਿਆਹੀ ਹੋ, ਸੇਰ ਸ਼ੱਕਰ ਪਾਈ ਹੋ, ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ..! ਸਵਾਲ ਇਹ ਹੈ ਕਿ ਕੀ ਇਤਿਹਾਸ ਦੀਆਂ ਕਹਾਣੀਆਂ ਦਾ ਵਰਤਮਾਨ ਨਾਲ ਕੋਈ ਸਬੰਧ ਹੁੰਦਾ ਹੈ? ਕੀ ਇਤਿਹਾਸ ਸਿਰਫ ਪੜ੍ਹਨ ਲਈ ਤੇ ਇਤਿਹਾਸ ਦੇ ਗੀਤ ਸਿਰਫ ਗਾਉਣ ਲਈ ਹੁੰਦੇ ਹਨ ਜਾਂ ਉਨ੍ਹਾਂ ਤੋਂ ਕੋਈ ਸਿੱਖਿਆ ਲੈ ਕੇ ਨਵੀਆਂ ਪੀੜ੍ਹੀਆਂ ਨੇ ਅੱਗੇ ਵਧਣਾ ਹੁੰਦਾ ਹੈ। ਕੀ ਉੱਤਰ ਆਧੁਨਿਕ ਯੁੱਗ 'ਚ ਸੱਚਮੁੱਚ ਇਤਿਹਾਸ ਦਾ ਅੰਤ ਹੋ ਚੁੱਕਿਆ ਹੈ? Punjabi_boys_with_guns ਸਭ ਤੋਂ ਅਹਿਮ ਸਵਾਲ ਇਹ ਹੈ ਕਿ ਨਵੇਂ ਪੰਜਾਬ ਦੀ ਸਿਆਸੀ ਜਮਾਤ 'ਚੋਂ ਕੋਈ ਦੁੱਲਾ ਕਿਉਂ ਨਹੀਂ ਬਣਿਆ। ਦੁੱਲਾ ਸਿਆਸੀ ਜਮਾਤ ਦਾ ਆਦਰਸ਼ ਕਿਉਂ ਨਹੀਂ? ਜੇ ਪੰਜਾਬ ਕੋਲ ਸੁੱਚਮੁੱਚ ਕੋਈ ਆਦਰਸ਼ ਤੇ ਵਿਜ਼ਨਰੀ ਲੀਡਰ ਹੁੰਦਾ ਤਾਂ ਕੀ ਪੰਜਾਬ ਦਾ ਮੌਜੂਦਾ ਹਾਲ ਹੁੰਦਾ? ਕੀ ਪੰਜਾਬ ਏਨੇ ਵੱਡੇ ਆਰਥਿਕ, ਸਮਾਜਿਕ ਤੇ ਸੱਭਿਆਚਰਕ ਸੰਕਟਾਂ ਦਾ ਸ਼ਿਕਾਰ ਹੁੰਦਾ? ਪੰਜਾਬ ਦਾ ਕੋਈ ਲੀਡਰ ਪੰਜਾਬ ਨਾਲ ਦੁੱਲੇ ਵਾਂਗੂ ਮੋਹ ਕਿਉਂ ਨਹੀਂ ਕਰਦਾ। ਕੀ ਨਵੇਂ ਪੰਜਾਬ ਦੀ ਸਮੂਹ ਲੀਡਰਸ਼ਿੱਪ ਨੂੰ ਕਦੇ ਲੱਗਿਆ ਹੈ ਕਿ "ਇਹ ਸਾਡਾ ਪੰਜਾਬ ਹੈ"? ਕੀ ਕਿਸੇ ਲੀਡਰ ਨੂੰ ਕਦੇ ਲੱਗਿਐ ਕਿ "ਇਹ ਮੇਰਾ ਪੰਜਾਬ ਹੈ"? ਗੱਲ ਦੁੱਲੇ ਦੇ ਸੋਹਲੇ ਗਾਉਣ ਦੀ ਨਹੀਂ ਅਸਲ ਗੱਲ ਦੁੱਲਾ ਹੋਣ ਦੀ ਹੈ। ਸਵਾਲ ਇਹ ਵੀ ਹੈ ਕਿ ਦੁੱਲੇ ਭੱਟੀ ਜਿਹੇ ਇਨਸਾਫਪਸੰਦ ਨਾਇਕਾਂ ਨੂੰ ਮੰਨਣ ਵਾਲੇ ਪੰਜਾਬ ਦੇ ਨੌਜਵਾਨਾਂ ਦੇ ਨਾਇਕ ਅੱਜ-ਕੱਲ੍ਹ ਗੈਂਗਸਟਰ ਕਿਉਂ ਹਨ? ਕਿਉਂ ਪੰਜਾਬ ਦੇ ਨੌਜਵਾਨ ਗੈਂਗਸਟਰਾਂ ਨੂੰ ਸੋਸ਼ਲ ਮੀਡੀਆ 'ਤੇ ਸੈਲੀਬ੍ਰੇਟ ਕਰਦੇ ਹਨ? ਕੀ ਪੰਜਾਬ ਇਤਿਹਾਸ ਦੀ ਲੀਹੋਂ ਲਹਿ ਚੁੱਕਾ ਹੈ? ਗੱਲ ਇਕੱਲੀ ਗੈਂਗਸਟਰਾਂ 'ਤੇ ਨਹੀਂ ਰੁਕਦੀ। ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਸੰਥੈਟਿਕ ਡਰੱਗ ਦਾ ਸ਼ਿਕਾਰ ਹੈ। ਜੇ ਪੰਜਾਬ ਦੇ ਸਿਆਸੀ ਜਮਾਤ ਨੌਜਵਾਨ ਦਾ ਆਦਰਸ਼ ਨਹੀਂ ਵੀ ਹੈ ਤਾਂ ਉਹ ਇਤਿਹਾਸ ਦੇ ਨਾਇਕਾਂ ਤੋਂ ਕੋਈ ਸਿੱਖਿਆ ਕਿਉਂ ਨਹੀਂ ਲੈਂਦਾ। Punjabi_boy_with_gun ਹਰ ਸਿਆਸੀ-ਸਰਕਾਰੀ ਪ੍ਰਬੰਧ 'ਚ ਸ਼ੁਰੂ ਤੋਂ ਸਮੱਸਿਆਵਾਂ ਹਨ ਤੇ ਹੋ ਸਕਦੈ ਅੰਤ ਤੱਕ ਵੀ ਰਹਿਣ ਪਰ ਇਸਦਾ ਮਤਲਬ ਇਹ ਨਹੀਂ ਸਰਕਾਰੀ ਪ੍ਰਬੰਧ 'ਤੇ ਸਭ ਕੁਝ ਛੱਡ ਕੇ ਪਿਆਰੀ ਜ਼ਿੰਦਗੀ ਨੂੰ ਰੱਸੇ ਦੇ ਗਲ ਲਾ ਲਿਆ ਜਾਵੇ। ਹਜ਼ਾਰਾਂ ਸੰਕਟਾਂ ਦੇ ਬਾਵਜੂਦ ਵੀ ਖ਼ੁਦਕੁਸ਼ੀ ਕੋਈ ਰਾਹ ਨਹੀਂ ਹੈ ਪਰ ਚੜ੍ਹਦੀ ਕਲਾ 'ਚ ਰਹਿਣ ਵਾਲਾ ਕਿਸਾਨ ਢਹਿੰਦੀ ਕਲਾ 'ਚ ਫਾਹੇ ਲੈ ਰਿਹਾ ਹੈ। ਇਨ੍ਹਾਂ ਸੰਕਟਾਂ ਤੋਂ ਇਲਾਵਾ ਵੀ ਪੰਜਾਬ ਇਸ ਸਮੇਂ ਸੈਂਕੜੇ ਸੰਕਟਾਂ 'ਚੋਂ ਗੁਜ਼ਰ ਰਿਹਾ ਹੈ। ਖ਼ੁਸ਼ੀ ਦੇ ਤਿਓਹਾਰ ਲੋਹੜੀ 'ਤੇ ਇਨ੍ਹਾਂ ਸੰਕਟਾਂ ਨੂੰ ਯਾਦ ਕਰਨ ਦਾ ਮਤਲਬ ਭਵਿੱਖ 'ਚ ਖ਼ੁਸ਼ਨੁਮਾ ਪੰਜਾਬ ਦੀ ਕਾਮਨਾ ਹੈ। ਸਾਨੂੰ ਲੱਗਦੈ ਸਾਡੇ ਬਾਬੇ ਦੁੱਲੇ ਭੱਟੀ ਨੂੰ ਇਸ ਤਰ੍ਹਾਂ ਯਾਦ ਕਰਨਾ ਹੀ ਉਨ੍ਹਾਂ ਨੂੰ ਅਸਲ ਸ਼ਰਧਾਂਜ਼ਲੀ ਹੈ। ਸਾਡੀ ਅਰਦਾਸ ਹੈ ਕਿ ਲੋਹੜੀ ਦਾ ਤਿਓਹਾਰ ਦੁਨੀਆ ਤੇ ਪੰਜਾਬ ਲਈ ਬਿਹਤਰ ਭਵਿੱਖ ਲੈ ਕੇ ਆਵੇ ਤੇ ਦੁਨੀਆ ਦੁੱਲੇ ਭੱਟੀ ਜਿਹੇ ਇਤਿਹਾਸ ਦੇ ਨਾਇਕਾਂ ਦੀਆਂ ਸਿੱਖਿਆਵਾਂ ਤੇ ਇੰਸਾਫਪਸੰਦ ਸੰਘਰਸ਼ਾਂ ਨਾਲ ਅੱਗੇ ਵਧੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ
PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 
India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ
Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ
ਅੰਮ੍ਰਿਤਸਰ ਦੇ ਹੋਟਲ 'ਚ ਨਾਬਾਲਗ ਨਾਲ ਕੀਤਾ ਬਲਾਤਕਾਰ, ਗੁਆਂਢੀਆਂ ਨੇ ਅਪਰਾਧ ਨੂੰ ਦਿੱਤਾ ਅੰਜਾਮ; ਮੱਚੀ ਹਾਹਾਕਾਰ
ਅੰਮ੍ਰਿਤਸਰ ਦੇ ਹੋਟਲ 'ਚ ਨਾਬਾਲਗ ਨਾਲ ਕੀਤਾ ਬਲਾਤਕਾਰ, ਗੁਆਂਢੀਆਂ ਨੇ ਅਪਰਾਧ ਨੂੰ ਦਿੱਤਾ ਅੰਜਾਮ; ਮੱਚੀ ਹਾਹਾਕਾਰ
Embed widget