ਪੜਚੋਲ ਕਰੋ
ਕਿਸਾਨਾਂ ਨੂੰ ਮੁਨਾਫਾ ਦੇਣ ਲੱਗੀਆਂ ਸਰ੍ਹੋਂ ਦੀਆਂ ਗੁੱਟੀਆਂ

ਚੰਡੀਗੜ੍ਹ: ਕਿਸਾਨ ਹੁਣ ਸਰੋਂ ਦੇ ਸਾਗ ਨੂੰ ਗੁੱਟੀਆਂ ਦੇ ਰੂਪ ਵਿਚ ਸਿੱਧਾ ਗਾਹਕਾਂ ਨੂੰ ਵੇਚਣ ਲੱਗੇ ਹਨ, ਜਦੋਂ ਕਿ ਪਿੰਡਾਂ ਵਾਲੇ ਲੋਕ ਵੀ ਸ਼ਹਿਰਾਂ ‘ਚ ਆ ਕੇ ਸਾਗ ਲਈ ਸਰ੍ਹੋਂ ਖਰੀਦਦੇ ਹਨ। ਸਰ੍ਹੋਂ ਦੇ ਨਾਲ ਹੀ ਗਾਹਕ ਨੂੰ ਇਸ ਵਿੱਚ ਪਾਉਣ ਲਈ ਪਾਲਕ, ਬਾਥੂ, ਅਦਰਕ, ਲਸਣ, ਮੇਥੇ ਦੀ ਵੀ ਨਾਲ ਹੀ ਵਿਕਰੀ ਹੋ ਜਾਂਦੀ ਹੈ। ਸਰੋਂ ਨੂੰ ਸਾਗ ਦੇ ਰੂਪ ‘ਚ ਬੀਜਣ ਵਾਲੇ ਮਾਨਸਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਗ ਨੂੰ ਵੇਚ ਕੇ ਤੁਰੰਤ ਪੈਸੇ ਵੱਟੇ ਜਾਂਦੇ ਹਨ, ਜਦੋਂ ਕਿ ਸਰ੍ਹੋਂ ਨੂੰ ਛੇ ਮਹੀਨੇ ਖੇਤਾਂ ਵਿੱਚ ਰੱਖ ਕੇ ਪੈਸੇ ਆਉਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਪਕਾਵੀਂ ਸਰੋਂ ਲਈ ਖੇਤੀ ਵਿਭਾਗ ਦੀਆਂ ਕਿਸਮਾਂ ਵੀ ਬਹੁਤੀਆਂ ਕਾਰਗਰ ਸਾਬਤ ਨਹੀਂ ਹੋਈਆਂ ਹਨ, ਜਦੋਂ ਕਿ ਸਰੋਂ ਦੇ ਰੂਪ ‘ਚ ਸਾਗ ਲਈ ਅਨੇਕਾਂ ਕੰਪਨੀਆਂ ਦੇ ਹਾਈਬ੍ਰਿਡ ਬੀਜਾਂ ਨੇ ਕਿਸਾਨਾਂ ਦੀ ਆਮਦਨ ‘ਚ ਚੋਖਾ ਵਾਧਾ ਕੀਤਾ ਹੈ। ਖੇਤੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਗੁਰਾਦਿੱਤਾ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਦਿਨੋਂ-ਦਿਨ ਡੈਮਾਂ ਅਤੇ ਧਰਤੀ ਵਿੱਚੋਂ ਪਾਣੀ ਦਾ ਪੱਧਰ ਘੱਟਣ ਕਰਕੇ ਸਰ੍ਹੋਂ ਦੀ ਬਿਜਾਈ ਲਈ ਵਿਭਾਗ ਕਿਸਾਨਾਂ ਨੂੰ ਪ੍ਰੇਰ ਰਿਹਾ ਹੈ ਪਰ ਇਸ ਦੇ ਬਾਵਜੂਦ ਕਿਸਾਨ ਸਰ੍ਹੋਂ ਤੋਂ ਕਿਨਾਰਾ ਕਰਨ ਲੱਗੇ ਹਨ।
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਖੇਤੀਬਾੜੀ ਖ਼ਬਰਾਂ
ਖੇਤੀਬਾੜੀ ਖ਼ਬਰਾਂ
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ ਟੌਪਿਕ
















