ਪੜਚੋਲ ਕਰੋ
ਸਸਤੀ ਬਾਸਮਤੀ ਖ਼ਰੀਦ, ਮਹਿੰਗੇ ਭਾਅ ਵੇਚਣ ਲੱਗੇ ਸੈਲਰਾਂ ਵਾਲੇ

ਮੰਡੀ ਲਾਧੂਕਾ : ਬਾਸਮਤੀ ਦਾ ਰੇਟ ਪੂਰਾ ਨਾ ਮਿਲਣ ਕਰ ਕੇ ਕਿਸਾਨਾਂ 'ਚ ਪਰੇਸ਼ਾਨੀ ਦਾ ਆਲਮ ਪਾਇਆ ਜਾ ਰਿਹਾ ਹੈ। ਨੇੜਲੇ ਪਿੰਡ ਕਿੜਿਆਵਾਲੀ ਦੇ ਕਿਸਾਨ ਹਰਮੰਦਰ ਸਿੰਘ ਸਾਬਕਾ ਸਰਪੰਚ, ਰੇਸਮ ਸਿੰਘ, ਪਾਲਾ ਸਿੰਘ ਨੇ ਦੱਸਿਆ ਕਿ ਬਾਹਰਲੀਆਂ ਮੰਡੀਆ 'ਚ ਬਾਸਮਤੀ ਦਾ ਰੇਟ ਮੰਡੀ ਫ਼ਰੀਦਕੋਟ ਵਿਖੇ 3300 ਤੋਂ ਲੈ ਕੇ 3470 ਰੁਪਏ ਸੋਮਵਾਰ ਨੂੰ ਵਿਕ ਗਿਆ ਹੈ ਪਰ ਮੰਡੀ ਲਾਧੂਕਾ ਤੇ ਆਲੇ-ਦੁਆਲੇ ਦੀਆਂ ਮੰਡੀਆ 'ਚ ਸੈਲਰ ਵਾਲਿਆਂ ਦੀ ਅਜਾਰੇਦਾਰੀ ਹੋਣ ਕਾਰਨ ਸੈਲਰ ਵਾਲੇ 3000 ਤੋਂ ਲੈ ਕੇ 3150 ਰੁਪਏ ਤਕ ਝੋਨਾ ਖ਼ਰੀਦ ਰਹੇ ਹਨ। ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਕਿਸਾਨਾਂ ਦੀ ਹੋ ਰਹੀ ਲੱੁਟ ਨੂੰ ਰੋਕਣ ਲਈ ਬੇਨਤੀ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾ ਮੰਡੀ ਲਾਧੂਕਾ ਵਿਖੇ ਸੈਲਰਾਂ ਵਾਲਿਆਂ ਨੇ 3300 ਤੋਂ ਲੈ ਕੇ 3400 ਤਕ ਬਾਸਮਤੀ ਦੀ ਖ਼ਰੀਦ ਕਰਦੇ ਰਹੇ ਹਨ ਪਰ ਹੁਣ ਆਪਸ 'ਚ ਮਿਲ ਕੇ ਕਿਸਾਨਾਂ ਦੀ ਲੁੱਟ ਕਰਨ ਲੱਗ ਪਏ ਤੇ ਛੋਟੇ ਕਿਸਾਨ ਝੋਨਾ ਵੇਚਣ ਨੂੰ ਮਜਬੂਰ ਹਨ। ਵੱਡੇ ਕਿਸਾਨ 3500 ਰੁਪਏ ਤੋਂ ਘੱਟ ਝੋਨਾ ਵੇਚਣ ਨੂੰ ਤਿਆਰ ਨਹੀ ਹਨ ਤੇ ਉਨ੍ਹਾਂ ਝੋਨੇ ਦੀਆਂ ਬੋਰੀਆ ਭਰ ਕੇ ਘਰਾਂ 'ਚ ਰੱਖ ਲਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਬਾਸਮਤੀ ਦੀ ਘੱਟ ਬਿਜਾਈ ਹੋਣ ਕਾਰਨ ਇਸ ਦੀ ਕੀਮਤ 4000 ਤਕ ਪਹੁੰਚ ਸਕਦਾ ਹੈ। ਵਰਨਣਯੋਗ ਹੈ ਕਿ ਅਗਲੇ ਸਾਲ ਬਾਸਮਤੀ ਦੀ ਬਿਜਾਈ 'ਤੇ ਕਈ ਸੂਬਿਆਂ 'ਚ ਪਾਬੰਧੀ ਲਗਾ ਦਿੱਤੀ ਹੈ ਕਿਉਂਕਿ ਬਾਸਮਤੀ ਦੀ ਕੁਆਲਿਟੀ ਚੰਗੀ ਹੈ। ਆਉਣ ਵਾਲੇ ਸਮੇਂ 'ਚ ਬਾਸਮਤੀ ਦਾ ਰੇਟ 10 ਹਜ਼ਾਰ ਤੋਂ ਪਾਰ ਕਰ ਸਕਦਾ ਹੈ।
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਖੇਤੀਬਾੜੀ ਖ਼ਬਰਾਂ
ਖੇਤੀਬਾੜੀ ਖ਼ਬਰਾਂ
ਖੇਤੀਬਾੜੀ ਖ਼ਬਰਾਂ
ਟ੍ਰੈਂਡਿੰਗ ਟੌਪਿਕ
















