ਬਰਨਾਲਾ: ਜ਼ਿਲ੍ਹੇ 'ਚ ਮੋਗਾ ਰੋਡ 'ਤੇ ਪੈਂਦੇ ਪਿੰਡ ਚੀਮਾ ਦਾ ਕਿਸਾਨ ਹਰਜਿੰਦਰ ਸਿੰਘ ਸੂਬੇ ਦੇ ਕਿਸਾਨਾਂ ਲਈ ਵੱਡੀ ਮਿਸਾਲ ਬਣਿਆ ਹੈ। 'ਗਿਆਨੀ ਜੀ' ਦੇ ਨਾਂ ਨਾਲ ਮਸ਼ਹੂਰ ਇਹ ਕਿਸਾਨ ਤਿੰਨ ਏਕੜ ਜ਼ਮੀਨ 'ਚ ਖੇਤੀ ਕਰਦਾ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ ਕਿਸਾਨ ਪੂਰੀ ਰਣਨੀਤੀ ਨਾਲ ਕੰਮ ਕਰਨ ਤਾਂ ਇੱਕ ਏਕੜ 'ਚੋਂ 10 ਏਕੜ ਦੀ ਰਵਾਇਤੀ ਖੇਤੀ ਦੇ ਬਰਾਬਰ ਕਮਾਈ ਕਰ ਸਕਦੇ ਹਨ।


ਹਰਜਿੰਦਰ ਨੇ ਦੱਸਿਆ ਕਿ ਇੱਕ ਏਕੜ 'ਚ ਉਹ ਕਣਕ ਦੀ ਖੇਤੀ ਕਰਦਾ ਹੈ। ਇਸ ਨਾਲ ਉਸ ਦੇ 20 ਦੇ ਕਰੀਬ ਕਰਮਚਾਰੀਆਂ ਤੇ ਪਰਿਵਾਰ ਲਈ ਅਨਾਜ ਪੈਦਾ ਹੁੰਦਾ ਹੈ। ਦੋ ਏਕੜ ਜ਼ਮੀਨ 'ਚ ਫੁੱਲਾਂ ਦੀ ਖੇਤੀ ਕਰਦੇ ਹਨ। 2015 'ਚ ਉਨ੍ਹਾਂ ਪਹਿਲਾਂ ਆਰਗੈਨਿਕ ਖੇਤੀ ਦਾ ਕੰਮ ਸ਼ੁਰੂ ਕੀਤਾ। ਫਿਰ ਉਨ੍ਹਾਂ ਫੁੱਲਾਂ ਦੀ ਖੇਤੀ ਤੇ ਨਰਸਰੀ ਦਾ ਕੰਮ ਸ਼ੁਰੂ ਕੀਤਾ। ਇਸ ਸਮੇਂ ਉਨ੍ਹਾਂ ਕੋਲ ਫੁੱਲ, ਫਲ, ਮੌਸਮੀ, ਵਿਦੇਸ਼ੀ, ਇਨਡੋਰ, ਆਊਟਡੋਰ ਪੌਦਿਆਂ ਦੀਆਂ ਕਰੀਬ ਇੱਕ ਹਜ਼ਾਰ ਕਿਸਮਾਂ ਹਨ।


ਉਹ ਤਿੰਨ ਏਕੜ ਜ਼ਮੀਨ 'ਚੋਂ 20 ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੇ ਹਨ। ਸਾਲ 'ਚ ਤਿੰਨ ਤੋਂ ਚਾਰ ਵਾਰ ਪਨੀਰੀ ਤਿਆਰ ਕੀਤੀ ਜਾਂਦੀ ਹੈ। ਪੌਦਿਆਂ ਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਕੀਮਤ 'ਤੇ ਵੇਚੇ ਜਾਂਦੇ ਹਨ।


ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕਈ ਦੇਸ਼ਾਂ ਦੇ ਯਾਤਰਾ ਕੀਤੀ ਹੈ। 2015 'ਚ ਉਹ ਕੈਨੇਡਾ ਗਿਆ। ਇਸ ਤੋਂ ਬਾਅਦ ਅਮਰੀਕਾ ਗਿਆ। ਅਮਰੀਕਾ 'ਚ ਇਕ ਕਿਸਾਨ ਤਿੰਨ ਏਕੜ 'ਚ ਆਰਗੈਨਿਕ ਖੇਤੀ ਕਰਦਾ ਸੀ। ਵਿਦੇਸ਼ਾਂ 'ਚ ਜ਼ਿਆਦਾਤਰ ਲੋਕ ਹਫ਼ਤੇ ਦੇ ਪੰਜ ਦਿਨ ਕੰਮ ਕਰਦੇ ਤੇ ਸ਼ਨੀਵਾਰ-ਐਤਵਾਰ ਆਰਾਮ ਕਰਦੇ ਸਨ ਪਰ ਇਹ ਦੋਵੇਂ ਸਿਰਫ਼ ਦੋ ਦਿਨ ਕੰਮ ਕਰਦੇ ਤੇ ਬਾਕੀ ਪੰਜ ਦਿਨ ਆਰਾਮ ਕਰਦੇ ਸਨ।


ਪੰਜਾਬ 'ਚ 550 ਤੋਂ ਵੱਧ ਸ਼ਰਾਬ ਦੇ ਵੱਡੇ ਤਸਕਰ! ਇੰਟੈਲੀਜੈਂਸ ਵੱਲੋਂ ਨਾਂ-ਪਤੇ ਦਾ ਖੁਲਾਸਾ, ਫਿਰ ਵੀ ਨਹੀਂ ਹੋਈ ਕਾਰਵਾਈ


ਉਹ ਫ਼ਲ, ਸਬਜ਼ੀਆਂ ਤੇ ਫੁੱਲ ਵੇਚਦੇ ਸਨ। ਹਰਜਿੰਦਰ ਸਿੰਘ ਨੇ ਵੀ ਉਨ੍ਹਾਂ ਨਾਲ ਕੰਮ ਕੀਤਾ। ਫਿਰ ਇਹੀ ਕੰਮ ਆਪਣੀ ਤਿੰਨ ਏਕੜ ਜ਼ਮੀਨ 'ਚ ਕਰਨ ਦੀ ਸੋਚੀ। ਇਸ ਤਰ੍ਹਾਂ ਉਹ ਅੱਜ ਆਪਣੀ ਤਿੰਨ ਏਕੜ ਜ਼ਮੀਨ 'ਚੋਂ 10 ਗੁਣਾ ਵੱਧ ਜ਼ਮੀਨ ਵਾਲਿਆਂ ਨਾਲੋਂ ਜ਼ਿਆਦਾ ਕਮਾਈ ਕਰਦਾ ਹੈ। ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਖੇਤੀ ਲਾਹੇਵੰਦ ਧੰਦਾ ਹੈ ਪਰ ਜੇਕਰ ਉਸ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਹੀ ਫਾਇਦਾ ਸੰਭਵ ਹੈ।


ਕੈਪਟਨ ਪਹਿਲੀ ਵਾਰ ਕੇਜਰੀਵਾਲ ਨੂੰ ਬੋਲੇ ਇੰਨਾ ਖਰਵਾ, ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਇਹ ਨਸੀਹਤ

ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਅਧਿਕਾਰੀ, ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੇ ਕੀਤਾ ਖ਼ੁਲਾਸਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ