ਪੜਚੋਲ ਕਰੋ

ਮੰਡੀਆਂ 'ਚ ਨਹੀਂ ਸਗੋਂ ਘਰਾਂ 'ਚ ਹੀ ਰੁਲਣਗੇ ਕਿਸਾਨ!

ਪੰਜਾਬ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਅੰਦਰ ਕਣਕ ਦੀ ਖਰੀਦ ਵੇਲੇ ਕੋਈ ਸਮੱਸਿਆ ਨਹੀਂ ਆਏਗੀ ਪਰ ਕਿਸਾਨ ਇਸ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ। ਦਰਅਸਲ ਸਰਕਾਰ ਨੇ ਕਣਕ ਖਰੀਦਣ ਦੀ ਰਣਨੀਤੀ ਤਾਂ ਬਣਾ ਲਈ ਹੈ ਪਰ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਸੌਖਾ ਨਜ਼ਰ ਨਹੀਂ ਹੋ ਰਿਹਾ। ਇਸ ਲਈ ਚਰਚਾ ਹੈ ਕਿ ਇਸ ਵਾਰ ਕਿਸਾਨ ਮੰਡੀਆਂ 'ਚ ਨਹੀਂ ਸਗੋਂ ਘਰਾਂ 'ਚ ਹੀ ਰੁਲਣਗੇ।

ਚੰਡੀਗੜ੍ਹ: ਪੰਜਾਬ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਅੰਦਰ ਕਣਕ ਦੀ ਖਰੀਦ ਵੇਲੇ ਕੋਈ ਸਮੱਸਿਆ ਨਹੀਂ ਆਏਗੀ ਪਰ ਕਿਸਾਨ ਇਸ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ। ਦਰਅਸਲ ਸਰਕਾਰ ਨੇ ਕਣਕ ਖਰੀਦਣ ਦੀ ਰਣਨੀਤੀ ਤਾਂ ਬਣਾ ਲਈ ਹੈ ਪਰ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਸੌਖਾ ਨਜ਼ਰ ਨਹੀਂ ਹੋ ਰਿਹਾ। ਇਸ ਲਈ ਚਰਚਾ ਹੈ ਕਿ ਇਸ ਵਾਰ ਕਿਸਾਨ ਮੰਡੀਆਂ 'ਚ ਨਹੀਂ ਸਗੋਂ ਘਰਾਂ 'ਚ ਹੀ ਰੁਲਣਗੇ। ਕਿਸਾਨਾਂ ਨੂੰ ਫਿਕਰ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਕਣਕ ਖਰੀਦਣ ਦੀ ਯੋਜਨਾ ਬਣਾ ਰਹੀ, ਇਸ ਨਾਲ ਤਾਂ ਅਗਲੇ ਡੇਢ ਮਹੀਨੇ ਉਹ ਮੰਡੀਆਂ ਦੇ ਚੱਕਰਾਂ ਵਿੱਚ ਹੀ ਉਲਝੇ ਰਹਿਣਗੇ। ਕਿਸਾਨਾਂ ਨੇ ਕਣਕ ਵੇਚ ਕੇ ਨਾਲ ਹੀ ਅਗਲੇ ਸੀਜ਼ਨ ਦੀ ਤਿਆਰੀ ਵਿੱਚ ਜੁੱਟਣਾ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਕਿਸਾਨ ਆੜ੍ਹਤੀਆਂ 'ਤੇ ਹੀ ਨਿਰਭਰ ਹਨ। ਆੜ੍ਹਤੀਏ ਕਿਸਾਨਾਂ ਨਾਲ ਪੂਰੀ ਫਸਲ ਵਿਕਣ 'ਤੇ ਹੀ ਹਿਸਾਬ ਕਰਦੇ ਹਨ। ਇਸ ਲਈ ਵੀ ਕਿਸਾਨ ਅੱਧ-ਵਿਚਾਲੇ ਲਟਕੇ ਰਹਿਣਗੇ। ਪੰਜਾਬ ਸਰਕਾਰ ਨੇ ਕਣਕ ਨੂੰ ਘਰ ਸੰਭਾਲਣ ਵਾਲੇ ਕਿਸਾਨਾਂ ਲਈ ਬੋਨਸ ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਹੈ। ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਇਸ ਲਈ ਵੀ ਕਿਸਾਨ ਭੰਬਲਭੂਸੇ ਵਿੱਚ ਹਨ। ਤਾਜ਼ਾ ਹਾਲਾਤ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਲਗਪਗ ਦੋ ਤਿਹਾਈ ਕਿਸਾਨਾਂ ਨੂੰ ਕਣਕ ਕਟਵਾ ਕੇ ਕੁਝ ਸਮੇਂ ਲਈ ਆਪਣੇ ਘਰਾਂ ਵਿੱਚ ਰੱਖਣ ਦਾ ਪ੍ਰਬੰਧ ਕਰਨਾ ਪਵੇਗਾ। ਕਿਸਾਨਾਂ ਕੋਲ ਇੰਨੇ ਪ੍ਰਬੰਧ ਨਹੀਂ ਕਿ ਉਹ ਕਣਕ ਨੂੰ ਅੰਦਰ ਸੰਭਾਲ ਸਕਣ। ਇਸ ਲਈ ਖੁੱਲ੍ਹੇ ਵਿੱਚ ਕਣਕ ਰੱਖਣ ਦਾ ਖਤਰਾ ਰਹਿੰਦਾ ਹੈ। ਇਸ ਬਾਰੇ ਖੇਤੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਦਾ ਕਹਿਣਾ ਹੈ ਕਿ ਆੜ੍ਹਤੀ ਉੱਤੇ ਇਹ ਕੰਮ ਛੱਡ ਦਿੱਤਾ ਗਿਆ ਹੈ ਕਿ ਉਹ ਟਰਾਲੀਆਂ ਦੇ ਪਾਸ ਨਿਰਪੱਖਤਾ ਨਾਲ ਦੇਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਹੱਥਾਂ ਨਾਲ ਕਟਾਈ ਕਰਕੇ ਫਿਰ ਥਰੈਸਰਾਂ ਨਾਲ ਅਨਾਜ ਕੱਢ ਕੇ ਮੰਡੀ ਵਿੱਚ ਲਿਆਉਂਦੇ ਸਨ, ਕਿਸਾਨਾਂ ਨੂੰ ਉਸੇ ਤਰ੍ਹਾਂ ਸਹਿਯੋਗ ਕਰਨਾ ਪਵੇਗਾ। ਪੰਨੂ ਨੇ ਮੰਨਿਆ ਕਿ ਸਰਕਾਰ ਦੇ ਪ੍ਰਬੰਧ ਵੀ ਕਿਸਾਨਾਂ ਦੇ ਸਹਿਯੋਗ ਉੱਤੇ ਹੀ ਨਿਰਭਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਲਗਪਗ 18 ਹਜ਼ਾਰ ਕੰਬਾਈਨਾਂ ਹਨ। ਕੰਬਾਈਨਾਂ ਕਣਕ ਦੀ ਕਟਾਈ ਤਾਂ 20 ਦਿਨ ਵਿੱਚ ਕਰ ਦੇਣਗੀਆਂ। ਕੇਂਦਰ ਸਰਕਾਰ ਜੇਕਰ ਪੰਜਾਬ ਨੂੰ ਸਹਿਯੋਗ ਕਰ ਦਿੰਦੀ ਤਾਂ ਆਸਾਨੀ ਹੋਣੀ ਸੀ ਕਿਉਂਕਿ ਪੰਜਾਬ ਸਰਕਾਰ ਨੇ ਮਈ ’ਚ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ 100 ਰੁਪਏ ਤੇ ਜੂਨ ਵਿੱਚ ਲਿਆਉਣ ਵਾਲਿਆਂ ਨੂੰ 200 ਰੁਪਏ ਕੁਇੰਟਲ ਬੋਨਸ ਦੇਣ ਦੇ ਫ਼ੈਸਲੇ ਨਾਲ ਸਾਰੇ ਵੱਡੇ ਕਿਸਾਨਾਂ ਨੇ ਕਣਕ ਘਰ ਰੱਖ ਲੈਣੀ ਸੀ ਪਰ ਕੇਂਦਰ ਨੇ ਅਜੇ ਤੱਕ ਕੋਈ ਹੁੰਗਾਰਾ ਨਹੀਂ ਭਰਿਆ।

ਟਾਪ ਹੈਡਲਾਈਨ

Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
 Liquor Shops : ਪਿਆਕੜਾਂ ਲਈ ਵੱਡੀ ਖ਼ਬਰ  ! ਕੀ ਅੱਜ ਵੀ ਬੰਦ ਹਨ ਸ਼ਰਾਬ ਦੇ ਠੇਕੇ? ਜਾਣੋ ਕੀ ਹੈ ਤਾਜ਼ਾ ਸਥਿਤੀ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
PRTC Bus Accident : ਸਵਾਰੀਆਂ ਨਾਲ ਭਰੀ PRTC ਬੱਸ ਦੀ ਕਾਰ ਨਾਲ ਜ਼ਬਰਦਸਤ ਟੱਕਰ , ਖੇਤਾਂ ’ਚ ਜਾ ਵੜੀ ਬੱਸ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
Punjab News : ਜਗਤਾਰ ਹਵਾਰਾ ਨੂੰ ਫਿਲਹਾਲ ਰਾਹਤ ਨਹੀਂ, ਪੈਰੋਲ ਅਰਜ਼ੀ ’ਤੇ ਸੁਣਵਾਈ 28 ਅਕਤੂਬਰ ਤੱਕ ਟਲੀ
 8th Pay Commission ਤੋਂ ਮੁਲਾਜ਼ਮਾਂ ਦੀਆਂ ਵਧੀਆਂ ਉਮੀਦਾਂ, ਫਿਟਮੈਂਟ ਫੈਕਟਰ ਨੂੰ ਲੈ ਕੇ ਵੀ ਵੱਡੀ ਮੰਗ!
 8th Pay Commission ਤੋਂ ਮੁਲਾਜ਼ਮਾਂ ਦੀਆਂ ਵਧੀਆਂ ਉਮੀਦਾਂ, ਫਿਟਮੈਂਟ ਫੈਕਟਰ ਨੂੰ ਲੈ ਕੇ ਵੀ ਵੱਡੀ ਮੰਗ!
 Punjab News : ਵੋਟਰ ਸੂਚੀ ’ਚ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗਣ ਦਾ ਦਾਅਵਾ, ਸਾਬਕਾ ਵਿਧਾਇਕ ਨੇ ਚੁੱਕੇ ਸਵਾਲ
 Punjab News : ਵੋਟਰ ਸੂਚੀ ’ਚ ਸ਼ਹੀਦ ਭਗਤ ਸਿੰਘ ਦੀ ਫੋਟੋ ਲੱਗਣ ਦਾ ਦਾਅਵਾ, ਸਾਬਕਾ ਵਿਧਾਇਕ ਨੇ ਚੁੱਕੇ ਸਵਾਲ
IPL 2027 Release Players List: ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
ਆਈਪੀਐਲ 2027 ਦੀ ਨਿਲਾਮੀ ਤੋਂ ਪਹਿਲਾਂ 10 ਵੱਡੇ ਬੱਲੇਬਾਜ਼ ਹੋਣਗੇ ਰਿਲੀਜ਼! ਲਿਸਟ ਵੇਖ ਕ੍ਰਿਕਟ ਪ੍ਰੇਮੀਆਂ ਨੂੰ ਲੱਗੇਗਾ ਝਟਕਾ, ਸੂਰਿਆਕੁਮਾਰ ਸਣੇ ਇਹ ਖਿਡਾਰੀ...
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Embed widget