ਪੜਚੋਲ ਕਰੋ

ਸੇਠਾਂ ਦਾ ਕਾਲਾ ਧਨ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾਂ ਹੋਣ ਲੱਗਾ!

ਚੰਡੀਗੜ੍ਹ: ਮੋਬਾਈਲ ਫ਼ੋਨ ਦੀ ਘੰਟੀ ਵੱਜੀ ਤਾਂ ਅੱਗੋਂ ਆਵਾਜ਼ ਆਈ, ਹਾਂ ਕੌਣ, ਸਰਦਾਰ ਬਲਦੇਵ ਸਿੰਹੁ ਬੋਲਦਾ! ਮੈਂ ਆੜ੍ਹਤੀਆ ਸੇਠ ਮੁਕੰਦ ਲਾਲ ਬੋਲਦਾ, ਬਲਦੇਵ ਸਿਹਾਂ! ਆਹ ਮੋਦੀ ਨੇ ਹੋਰ ਈ ਪੰਗਾ ਖੜ੍ਹਾ ਕਰਤਾ, ਹਜ਼ਾਰ-ਪੰਜ ਸੌ ਦੇ ਨੋਟ ਬੰਦ ਕਰਕੇ। ਮੈਂ ਸੋਚਦਾ ਵੀਹ ਕੁ ਲੱਖ ਤੇਰੇ ਖਾਤੇ 'ਚ ਜਮਾਂ ਕਰਵਾ ਦਿਆਂ। ਤੇਰਾ ਤਾਂ ਹੁਣ ਸੁੱਖ ਨਾਲ ਝੋਨਾ ਵੇਚਿਆ ਤੂੰ ਆਪਣੀ ਅਦਾਇਗੀ ਦੀ ਰਕਮ ਆਪਣੇ ਘਰੇ ਰੱਖ ਲੀਂ ਮੇਰਾ ਵੀਰ! ਮੈਂ ਤੇਰੇ ਅਰਗੇ 10 ਕੁ ਕਿਸਾਨ ਹੋਰ ਭਾਲੇ ਐ। ਨਾਲੇ ਵੀਰ ਬੰਦੇ ਆਪਣੇ ਖ਼ਾਸ ਹੋਣ ਫੇਰ ਈ ਫ਼ਾਇਦਾ। ਲੋਭੜ ਜੱਟ ਦਾ ਕੀ ਪਤਾ ਭਾਈ ਪਿੱਛੋਂ ਮੁੱਕਰ ਈ ਜਾਏ। ਹੁਣ ਭਾਈ ਐਨਾ ਦੋ ਨੰਬਰ ਦਾ ਪੈਸਾ ਤਾਂ ਕਿਸੇ ਢੰਗ ਨਾਲ ਸ਼ੋਅ ਈ ਨੀ ਕੀਤਾ ਜਾਣਾ, ਸਾਰਾ ਘਰੇ ਪਿਆ ਮਿੱਟੀ ਹੋਜੂ' ਠੀਕ ਐ ਸੇਠ ਜੀ ਬਲਦੇਵ ਸਿੰਹੁ ਨੇ ਕਿਹਾ ਕੋਈ ਨੀ ਮੇਰੇ 3 ਬੈਂਕਾਂ 'ਚ ਖਾਤੇ ਐ ਤੁਸੀਂ ਭਾਵੇਂ ਤਿੰਨਾਂ 'ਚ ਈ 10-10 ਲੱਖ ਜਮਾਂ ਕਰਵਾ ਦਿਓ। ਆਪਣੀ ਤਾਂ ਘਰ ਦੀ ਗੱਲ ਐ। ਇਸ ਤਰ੍ਹਾਂ ਦੇ ਫ਼ੋਨ ਹੁਣ ਕੱਲ੍ਹ ਸਵੇਰ ਤੋਂ ਕਿਸਾਨਾਂ ਨੂੰ ਆਮ ਹੀ ਆ ਰਹੇ ਹਨ। ਜੱਟ ਖ਼ੁਸ਼ ਵੀ ਹੋ ਰਹੇ ਐ ਕਿ ਭਾਵੇਂ ਕੁੱਝ ਸਮੇਂ ਲਈ ਹੀ ਸਹੀ ਕੇਰਾਂ ਤਾਂ ਬੈਂਕ ਖਾਤੇ 'ਚ ਲੱਖਾਂ ਰੁਪਏ ਜਮਾਂ ਕਰਵਾ ਕੇ ਲੋਕਾਂ ਨੂੰ ਦਿਖਾ ਦਿਆਂਗੇ | ਕਈਆਂ ਦੇ ਮਨਾਂ 'ਚ ਲੱਡੂ ਫੁੱਟ ਰਹੇ ਐ ਕਿ ਸੇਠ ਮਸਾਂ ਥੱਲੇ ਲੱਗੇ ਐ ਅੱਗੇ ਤਾਂ ਦੁਕਾਨ 'ਤੇ ਗਿਆ ਨਾਲ ਸਿੱਧੇ ਮੂੰਹ ਗੱਲ ਈ ਨੀ ਕਰਦੇ ਸੀ। ਬਾਜਾਖਾਨਾ ਦੇ ਸਾਬਕਾ ਬੈਂਕ ਮੈਨੇਜਰ ਵਾਸਦੇਵ ਸ਼ਰਮਾ ਦਾ ਕਹਿਣਾ ਹੈ ਕਿ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਦਮ ਬਹੁਤ ਹੀ ਦਲੇਰੀ ਭਰਿਆ ਤੇ ਸ਼ਲਾਘਾਯੋਗ ਹੈ, ਪਰ ਲੋਕ ਫਿਰ ਵੀ ਅਜਿਹੀਆਂ ਚੋਰ ਮੋਰੀਆਂ ਰਾਹੀਂ ਕਾਲਾ ਧੰਨ ਕੱਢਣ ਦੀ ਕੋਸ਼ਿਸ਼ ਜ਼ਰੂਰ ਕਰਨਗੇ, ਜਿਸ ਬਾਰੇ ਸਰਕਾਰ ਨੂੰ ਪੂਰੀ ਚੌਕਸੀ ਤੋਂ ਕੰਮ ਲੈਣ ਦੀ ਜ਼ਰੂਰਤ ਹੈ| ਭਾਰਤ ਦੇ ਵੱਡੇ ਕਾਰੋਬਾਰੀ ਅਦਾਰੇ ਅੰਬਾਨੀ-ਅਡਾਨੀ ਵਰਗਿਆਂ ਨੇ ਤਾਂ ਕੁਝ ਦਿਨ ਪਹਿਲਾਂ ਹੀ ਅਰਬਾਂ ਰੁਪਏ ਦਾ ਨਿਵੇਸ਼ ਕਰ ਦਿੱਤਾ ਸੀ ਕਿਉਂਕਿ ਸਰਕਾਰ ਦਾ ਰਿਮੋਟ ਕੰਟਰੋਲ ਹੀ ਵੱਡੇ ਭਾਰਤੀ ਕਾਰੋਬਾਰੀ ਅਦਾਰਿਆਂ ਕੋਲ ਹੈ। ਇਸ ਲਈ ਉਨ੍ਹਾਂ ਦਾ ਕਾਲਾ ਧਨ ਤਾਂ ਸਗੋਂ ਸਫ਼ੈਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੱਧਵਰਗ ਦੇ ਕੁੱਝ ਲੋਕਾਂ ਨੂੰ ਜ਼ਰੂਰ ਥੋੜ੍ਹਾ ਬਹੁਤ ਫ਼ਰਕ ਪਵੇਗਾ, ਪਰ ਪਰਨਾਲਾ ਮੁੜ ਘਿੜ ਕੇ ਫਿਰ ਉੱਥੇ ਹੀ ਆ ਜਾਣਾ ਹੈ। ਇਸ ਲਈ ਲੋਕਾਂ ਨੂੰ ਭਾਵਕ ਹੋ ਕੇ ਬਹੁਤਾ ਖ਼ੁਸ਼ ਹੋਣ ਦੀ ਜ਼ਰੂਰਤ ਨਹੀਂ।

ਟਾਪ ਹੈਡਲਾਈਨ

PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ
PM Kisan Yojana : ਲਿਸਟ 'ਚ ਨਾਮ ਹੋਣ ਦੇ ਬਾਵਜੂਦ ਰੁਕ ਸਕਦੀ ਹੈ 2000 ਰੁਪਏ ਦੀ ਕਿਸ਼ਤ, ਤੁਰੰਤ ਕਰ ਲਓ ਇਹ ਕੰਮ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
Tractor Subsidy Scheme : ਟਰੈਕਟਰ ਖਰੀਦਣ ’ਤੇ 2.45 ਲੱਖ ਰੁਪਏ ਦੀ ਸਬਸਿਡੀ, ਜਾਣੋ ਤਰੀਕਾ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
PM Kisan Yojana : ਇਹ ਕੰਮ ਨਹੀਂ ਕੀਤਾ ਤਾਂ ਖਾਤੇ 'ਚ ਨਹੀਂ ਆਵੇਗੀ PM ਕਿਸਾਨ ਦੀ 24ਵੀਂ ਕਿਸ਼ਤ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Justice Ashwani Mishra ਬਣੇ ਪੰਜਾਬ-ਹਰਿਆਣਾ HC ਦੇ ਚੀਫ਼ ਜਸਟਿਸ, ਮਾਨ ਸਰਕਾਰ ਦੇ ਵਿਰੋਧ ਵਿਚਕਾਰ ਹੋਇਆ ਸਹੁੰ ਚੁੱਕ ਸਮਾਗਮ
Justice Ashwani Mishra ਬਣੇ ਪੰਜਾਬ-ਹਰਿਆਣਾ HC ਦੇ ਚੀਫ਼ ਜਸਟਿਸ, ਮਾਨ ਸਰਕਾਰ ਦੇ ਵਿਰੋਧ ਵਿਚਕਾਰ ਹੋਇਆ ਸਹੁੰ ਚੁੱਕ ਸਮਾਗਮ
Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਦਹਿਸ਼ਤ 'ਚ ਘਰੋਂ ਬਾਹਰ ਭੱਜੇ ਲੋਕ; 4.1 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਦਹਿਸ਼ਤ 'ਚ ਘਰੋਂ ਬਾਹਰ ਭੱਜੇ ਲੋਕ; 4.1 ਤੀਬਰਤਾ ਨਾਲ ਜ਼ਬਰਦਸਤ ਝਟਕੇ...
Gold-Silver Prices Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 40,000 ਰੁਪਏ ਸੋਨਾ ਅਤੇ 1.83 ਲੱਖ ਰੁਪਏ ਧੜੰਮ ਡਿੱਗਿਆ Silver, ਜਾਣੋ 10 ਗ੍ਰਾਮ ਕਿੰਨਾ ਸਸਤਾ...
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, 40,000 ਰੁਪਏ ਸੋਨਾ ਅਤੇ 1.83 ਲੱਖ ਰੁਪਏ ਧੜੰਮ ਡਿੱਗਿਆ Silver, ਜਾਣੋ 10 ਗ੍ਰਾਮ ਕਿੰਨਾ ਸਸਤਾ...
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
Jio ਦਾ ਵੱਡਾ ਆਫਰ, 3,599 ਰੁਪਏ 'ਚ ਪੂਰਾ ਸਾਲ ਮਿਲਣਗੇ ਜ਼ਬਰਦਸਤ ਫਾਇਦੇ; ਇੱਕ ਕਲਿੱਕ 'ਚ ਦੇਖੋ ਪੂਰੀ ਡਿਟੇਲ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ASI ਦੀ ਗੋਲੀ ਲੱਗਣ ਨਾਲ ਹੋਈ ਮੌਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਸਤੰਬਰ 2026
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Drinking Water Benefits : ਸਵੇਰੇ ਉੱਠਦੇ ਹੀ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ? ਜਾਣੋ ਅਹਿਮ ਗੱਲਾਂ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Bank Holidays 2026 : 7 ਤੋਂ 13 ਸਤੰਬਰ ਤੱਕ ਕਦੋਂ ਅਤੇ ਕਿੱਥੇ ਬੰਦ ਰਹਿਣਗੇ ਬੈਂਕ? ਇਹ ਰਹੀ ਛੁੱਟੀਆਂ ਦੀ ਪੂਰੀ ਲਿਸਟ
Embed widget