ਪੜਚੋਲ ਕਰੋ
Advertisement
ਪੰਜਾਬ 'ਚ ਮੱਝਾਂ ਦੀ ਗਿਣਤੀ 23% ਘਟੀ ਪਰ ਦੁੱਧ ਦੀ ਪੈਦਾਵਾਰ ਵਧੀ, ਆਖਰ ਕਿੱਥੋਂ ਆ ਰਿਹਾ ਇੰਨਾ ਦੁੱਧ?
ਸੰਨ 1992 ਵਿੱਚ ਪੰਜਾਬ 'ਚ ਮੱਝਾਂ ਦੀ ਗਿਣਤੀ 51.23 ਲੱਖ ਸੀ ਜੋ ਸਾਲ 2012 ਵਿੱਚ ਘਟ ਕੇ 46.26 ਲੱਖ ਹੋ ਗਈ। ਹੁਣ ਸਾਲ 2022 ਦੀ ਗਿਣਤੀ ਲਈ ਜੋ ਡੇਟਾ ਤਿਆਰ ਹੋ ਰਿਹਾ ਹੈ, ਉਸ ਵਿੱਚ 23 ਫ਼ੀਸਦ ਦੀ ਕਮੀ ਦੇ ਸੰਕੇਤ ਦਿਖਾਈ ਦੇ ਰਹੇ ਹਨ।
ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਸੱਤ ਸਾਲਾਂ ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘਟੀ ਹੈ, ਜਦਕਿ ਦੁੱਧ ਦੀ ਪੈਦਾਵਾਰ ਵਧਦੀ ਜਾ ਰਹੀ ਹੈ। ਅਜਿਹੇ ਵਿੱਚ ਸਵਾਲ ਉੱਠਣਾ ਸੁਭਾਵਿਕ ਹੈ ਕਿ ਇੰਨਾ ਦੁੱਧ ਆਖ਼ਰ ਕਿੱਥੋਂ ਆ ਰਿਹਾ ਹੈ। ਕੀ ਇਹ ਦੁੱਧ ਮਿਲਾਵਟੀ ਹੈ? ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ ਨੇ ਟਵੀਟ ਕਰਕੇ ਇਹ ਮਾਮਲਾ ਚੁੱਕਿਆ ਹੈ।
ਸੰਨ 1992 ਵਿੱਚ ਪੰਜਾਬ 'ਚ ਮੱਝਾਂ ਦੀ ਗਿਣਤੀ 51.23 ਲੱਖ ਸੀ ਜੋ ਸਾਲ 2012 ਵਿੱਚ ਘਟ ਕੇ 46.26 ਲੱਖ ਹੋ ਗਈ। ਹੁਣ ਸਾਲ 2022 ਦੀ ਗਿਣਤੀ ਲਈ ਜੋ ਡੇਟਾ ਤਿਆਰ ਹੋ ਰਿਹਾ ਹੈ, ਉਸ ਵਿੱਚ 23 ਫ਼ੀਸਦ ਦੀ ਕਮੀ ਦੇ ਸੰਕੇਤ ਦਿਖਾਈ ਦੇ ਰਹੇ ਹਨ। ਇਨ੍ਹਾਂ ਅੰਕੜਿਆਂ ਬਾਰੇ ਦੱਸਦਿਆਂ ਜਾਖੜ ਨੇ ਲਿਖਿਆ ਹੈ ਕਿ ਇਹ ਸਥਿਤੀ ਭਿਆਨਕ ਹੈ। ਆਪਣੇ ਟਵੀਟ ਵਿੱਚ ਜਾਖੜ ਨੇ ਦਾਅਵਾ ਕੀਤਾ ਹੈ ਕਿ ਸਾਲ 2012 ਦੇ ਮੁਕਾਬਲੇ ਮੱਝਾਂ ਦੀ ਗਿਣਤੀ ਘਟੀ ਹੈ ਜਦਕਿ ਗਾਵਾਂ ਦੋ ਫ਼ੀਸਦ ਵਧੀਆਂ ਹਨ।
ਵਿਭਾਗ ਦੇ ਨਿਰਦੇਸ਼ਨ ਡਾ. ਇੰਦਰਜੀਤ ਸਿੰਘ ਨੇ ਵੀ ਦੱਸਿਆ ਕਿ ਲੋਕ ਦੁਧਾਰੂ ਪਸ਼ੂਆਂ ਨੂੰ ਪਾਲਣ ਵਿੱਚ ਬਹੁਤੀ ਰੁਚੀ ਨਹੀਂ ਵਿਖਾ ਰਹੇ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਨੇ ਭਾਰਤ ਵਿੱਚ ਸਸਤੇ ਭਾਅ 'ਤੇ ਸੁੱਕਾ ਦੁੱਧ ਵੇਚਣਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਨੂੰ ਮੱਝਾਂ ਪਾਲਣੀਆਂ ਮਹਿੰਗੀਆਂ ਸਾਬਤ ਹੋ ਰਹੀਆਂ ਹਨ। ਇਸ ਦੇ ਨਾਲ ਹੀ ਨਕਲੀ ਦੁੱਧ ਵੀ ਆ ਰਿਹਾ ਹੈ। ਤੰਦਰੁਸਤ ਪੰਜਾਬ ਮਿਸ਼ਨ ਦੇ ਨਿਰਦੇਸ਼ਕ ਕਾਹਨ ਸਿੰਘ ਪੰਨੂ ਨੇ ਵੀ ਮੰਨਿਆ ਕਿ ਦੁੱਧ ਤੇ ਨਕਲੀ ਘਿਓ ਬਣਾਉਣ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਨਕਲੀ ਦੁੱਧ ਸ਼ਰ੍ਹੇਆਮ ਬਾਜ਼ਾਰਾਂ ਵਿੱਚ ਵਿਕ ਰਿਹਾ ਹੈ।Scary inference can be drawn from facts; Since 2012 census, in Punjab approximately Buffalo population down 23% while Cow population up 2%. If Cow transportation & culling allowed Cow population would equally reduce. Multiple reasons for families not keeping milch animals.
— Ajay Vir Jakhar (@Ajayvirjakhar) July 19, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement