Business Idea : ਅੱਜ ਪੜ੍ਹੇ-ਲਿਖੇ ਲੋਕ ਵੀ ਲੱਖਾਂ ਰੁਪਏ ਦੀਆਂ ਨੌਕਰੀਆਂ ਛੱਡ ਕੇ ਖੇਤੀਬਾੜੀ ਵੱਲ ਮੁੜ ਰਹੇ ਹਨ ਅਤੇ ਲੱਖਾਂ ਰੁਪਏ ਕਮਾ ਰਹੇ ਹਨ। ਖੇਤੀ ਕਰਨ ਲਈ ਕੁੱਝ ਅਜਿਹੀਆਂ ਫਸਲਾਂ ਹਨ, ਜਿਨ੍ਹਾਂ ਨੂੰ ਜੇਕਰ ਵਧੀਆ ਤਰੀਕੇ ਨਾਲ ਕੀਤਾ ਜਾਵੇ ਤਾਂ ਲੱਖਾਂ ਰੁਪਏ ਦੀ ਕਮਾਈ ਕਰਨੀ ਆਸਾਨ ਹੈ। ਮਤਲਬ ਅਜਿਹੀਆਂ ਫਸਲਾਂ ਵੱਡੀ ਆਮਦਨ ਦਾ ਚੰਗਾ ਸਾਧਨ ਬਣ ਸਕਦੀਆਂ ਹਨ।
ਅੱਜ ਅਸੀਂ ਤੁਹਾਨੂੰ ਅਜਿਹੇ ਉਤਪਾਦ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਭਾਰੀ ਮੰਗ ਹੈ। ਅੱਜ-ਕੱਲ੍ਹ ਸੁਹਾਂਜਣੇ ਦੀ ਖੇਤੀ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ 'ਚ ਬਹੁਤ ਸਾਰੇ ਲਾਭਕਾਰੀ ਗੁਣ ਹਨ। ਇਸ ਤੋਂ ਇਲਾਵਾ ਇਸ ਦੀ ਕਾਸ਼ਤ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਸੁਹਾਂਜਣੇ ਦੀ ਖੇਤੀ ਬਾਰੇ ਦੱਸ ਰਹੇ ਹਾਂ।
ਇੰਝ ਕਰੋ ਸ਼ੁਰੂਆਤ
ਸੁਹਾਂਜਣੇ ਨੂੰ ਅੰਗਰੇਜ਼ੀ ਵਿੱਚ ਡਰੱਮਸਟਿਕ (Drumstick) ਕਿਹਾ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂਅ ਮੋਰਿੰਗਾ ਓਲੀਫੇਰਾ ਹੈ। ਸੁਹਾਂਜਣੇ ਦੀ ਖੇਤੀ ਭਾਰਤ 'ਚ ਹੀ ਨਹੀਂ ਸਗੋਂ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ। ਫਿਲੀਪੀਨਜ਼ ਤੋਂ ਲੈ ਕੇ ਸ੍ਰੀਲੰਕਾ ਤੱਕ ਕਈ ਦੇਸ਼ਾਂ ਵਿੱਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਬੰਜਰ ਜ਼ਮੀਨ 'ਤੇ ਵੀ ਇਸ ਦੀ ਖੇਤੀ ਕੀਤੀ ਜਾ ਸਕਦੀ ਹੈ। ਸੁਹਾਂਜਣਾ ਇੱਕ ਚਿਕਿਤਸਕ ਪੌਦਾ ਹੈ।
ਘੱਟ ਖਰਚੇ 'ਚ ਤਿਆਰ ਹੋਣ ਵਾਲੀ ਇਸ ਫ਼ਸਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਇੱਕ ਵਾਰ ਬੀਜਣ ਤੋਂ ਬਾਅਦ 4 ਸਾਲ ਤੱਕ ਬੀਜਣ ਦੀ ਲੋੜ ਨਹੀਂ ਪੈਂਦੀ। ਸੁਹਾਂਜਣੇ ਦੇ ਪੌਦੇ ਤੋਂ ਹਰ ਸਾਲ 2 ਵਾਰ ਫਲੀਆਂ ਤੋੜੀਆਂ ਜਾਂਦੀਆਂ ਹਨ। ਹਰ ਪੌਦੇ 'ਚੋਂ ਲਗਭਗ 200-400 (40-50 ਕਿਲੋਗ੍ਰਾਮ) ਸੁਹਾਂਜਣੇ ਪੂਰੇ ਸਾਲ ਮਿਲਦੇ ਹਨ। ਸੁਹਾਂਜਣੇ ਦੀ ਤੁੜਾਈ, ਬਾਜ਼ਾਰ ਅਤੇ ਮਾਤਰਾ ਅਨੁਸਾਰ ਇਹ 1-2 ਮਹੀਨੇ ਤੱਕ ਚੱਲਦੀ ਰਹਿੰਦੀ ਹੈ।
ਬੰਪਰ ਕਮਾਈ ਵਾਲਾ ਧੰਦਾ
ਸੁਹਾਂਜਣੇ ਦੇ ਫਲਾਂ 'ਚ ਰੇਸ਼ੇ ਤੋਂ ਪਹਿਲਾਂ ਤੁੜਾਈ ਕਰਨ ਨਾਲ ਮੰਡੀ 'ਚ ਮੰਗ ਬਣੀ ਰਹਿੰਦੀ ਹੈ। ਇਸ ਨਾਲ ਜ਼ਿਆਦਾ ਮੁਨਾਫ਼ਾ ਵੀ ਮਿਲਦਾ ਹੈ। ਕਿਸੇ ਵੀ ਸੀਜ਼ਨ 'ਚ ਇਸ ਨਾਲ ਬੰਪਰ ਕਮਾਈ ਕੀਤੀ ਜਾ ਸਕਦੀ ਹੈ। ਭਾਵੇਂ ਮੀਂਹ ਆਵੇ ਜਾਂ ਹੜ੍ਹ, ਘੱਟ ਜਾਂ ਵੱਧ ਮੀਂਹ ਪਵੇ, ਪਰ ਪੌਦਿਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਹ ਇੱਕ ਅਜਿਹਾ ਪੌਦਾ ਹੈ ਜੋ ਵੱਖ-ਵੱਖ ਹਾਲਾਤਾਂ 'ਚ ਉੱਗਦਾ ਹੈ। ਇਸ ਦੀ ਖੇਤੀ ਹਰ ਕਿਸਮ ਦੀ ਮਿੱਟੀ 'ਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਬੇਕਾਰ, ਬੰਜਰ ਅਤੇ ਘੱਟ ਉਪਜਾਊ ਜ਼ਮੀਨ 'ਚ ਵੀ ਕੀਤੀ ਜਾ ਸਕਦੀ ਹੈ।
ਕਿੰਨੀ ਹੋਵੇਗੀ ਕਮਾਈ?
1 ਏਕੜ 'ਚ ਲਗਭਗ 1200 ਪੌਦੇ ਲਗਾਏ ਜਾ ਸਕਦੇ ਹਨ। ਸੁਹਾਂਜਣਾ ਲਗਾਉਣ ਦੀ ਲਾਗਤ ਲਗਭਗ 50,000-60,000 ਰੁਪਏ ਹੋਵੇਗੀ। ਸੁਹਾਂਜਣੇ ਦਾ ਉਤਪਾਦਨ ਕਰਕੇ ਕੋਈ ਵੀ ਆਸਾਨੀ ਨਾਲ 1 ਲੱਖ ਰੁਪਏ ਤੋਂ ਵੱਧ ਕਮਾ ਸਕਦਾ ਹੈ।