Cow Dung Business: ਦੁਨੀਆ ਭਰ ਦੇ ਕਿਸਾਨ ਹੁਣ ਖੇਤੀ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਕਾਰੋਬਾਰ ਕਰਨ ਲੱਗੇ ਹਨ। ਹਾਲਾਂਕਿ, ਇਹ ਸਾਰੇ ਕਾਰੋਬਾਰ ਖੇਤੀਬਾੜੀ ਤੇ ਪਸ਼ੂ ਪਾਲਣ ਨਾਲ ਸਬੰਧਤ ਹੀ ਹਨ ਜਿਸ ਕਰਕੇ ਕਿਸਾਨਾਂ ਨੂੰ ਕੁਝ ਵੱਖਰਾ ਨਹੀਂ ਕਰਨਾ ਪੈਂਦਾ। ਅੱਜ ਅਸੀਂ ਤੁਹਾਨੂੰ ਗਾਂਵਾਂ ਕੇ ਮੱਝਾਂ ਦੇ ਗੋਹੇ ਨਾਲ ਜੁੜੇ ਕਾਰੋਬਾਰ ਬਾਰੇ ਦੱਸਾਂਗੇ ਜੋ ਤੁਹਾਨੂੰ ਕਿਸਾਨਾਂ ਨੂੰ ਅਮੀਰ ਬਣਾ ਦੇਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਾਰੋਬਾਰ ਸ਼ੁਰੂ ਕਰਨ ਲਈ ਬਹੁਤੀ ਪੂੰਜੀ ਦੀ ਵੀ ਲੋੜ ਨਹੀਂ।


ਦਰਅਸਲ ਦੇਸ਼ ਅੰਦਰ ਬੀਜੇਪੀ ਦੀ ਸਰਕਾਰ ਆਉਣ ਮਗਰੋਂ ਗੋਹੇ ਦੀ ਅਹਿਮੀਅਤ ਕਾਫੀ ਵਧ ਗਈ ਹੈ। ਮੋਦੀ ਸਰਕਾਰ ਗੋਹੇ ਨੂੰ ਸੱਭਿਆਚਾਰ ਨਾਲ ਜੋੜ ਕੇ ਇਸ ਦੇ ਕਾਰੋਬਾਰ ਨੂੰ ਬੜ੍ਹਾਵਾ ਦੇ ਰਹੀ ਹੈ। ਇਸ ਦੀ ਮਿਸਾਲ ਦੇਸ ਵਿੱਚ ਗੋਹੇ ਦੀਆਂ ਵਸਤੂਆਂ ਦਾ ਨਿਰਮਾਣ ਤੇ ਰਸਾਇਣਕ ਖਾਦਾਂ ਦੀ ਥਾਂ ਗੋਹੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਆਓ ਗੋਹੇ ਨਾਲ ਜੁੜੇ ਕਾਰੋਬਾਰ ਬਾਰੇ ਜਾਣਦੇ ਹਾਂ।



ਗਾਂ ਦੇ ਗੋਹੇ ਦੀ ਬਣੀ ਧੂਪਬੱਤੀ



ਗਾਂ ਦੇ ਗੋਹੇ ਤੋਂ ਬਣੀਆਂ ਧੂਪ ਸਟਿਕਸ ਇਸ ਸਮੇਂ ਬਾਜ਼ਾਰ ਵਿੱਚ ਆਮ ਧੂਪ ਬੱਤੀਆਂ ਨਾਲੋਂ ਕਿਤੇ ਵੱਧ ਵਿਕਦੀਆਂ ਹਨ। ਦਰਅਸਲ, ਹਿੰਦੂ ਧਰਮ ਵਿੱਚ ਗਾਂ ਦੇ ਗੋਹੇ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਆਪਣੇ ਪੂਜਾ ਸਥਾਨਾਂ 'ਤੇ ਵੀ ਕਰਦੇ ਹਨ। ਇਹੀ ਕਾਰਨ ਹੈ ਕਿ ਗਾਂ ਦੇ ਗੋਹੇ ਤੋਂ ਬਣੀਆਂ ਧੂਪ ਦੀਆਂ ਸਟਿਕਸ ਬਾਜ਼ਾਰ ਵਿੱਚ ਤੇਜ਼ੀ ਨਾਲ ਵਿਕ ਰਹੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਕਾਰੋਬਾਰ ਨੂੰ ਘਰ ਬੈਠੇ ਵੀ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੋ।


ਗਾਂ ਦੇ ਗੋਹੇ ਤੋਂ ਬਣੇ ਦੀਵੇ



ਧੂਪ ਸਟਿਕਸ ਵਾਂਗ ਇਸ ਸਮੇਂ ਗਾਂ ਦੇ ਗੋਹੇ ਤੋਂ ਬਣੇ ਦੀਵੇ ਵੀ ਬਾਜ਼ਾਰ ਵਿੱਚ ਵਿਕ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੋਬਰ ਦੇ ਦੀਵੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਆਨਲਾਈਨ ਮਾਧਿਅਮ ਰਾਹੀਂ ਵੇਚੇ ਜਾ ਰਹੇ ਹਨ। ਤੁਸੀਂ ਇਸ ਕਾਰੋਬਾਰ ਨੂੰ ਆਪਣੇ ਘਰ ਵਿੱਚ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਗਾਂ ਦੇ ਗੋਹੇ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾਉਣਾ ਹੁੰਦਾ ਹੈ। ਫਿਰ ਇਸ 'ਚ ਗੂੰਦ ਪਾ ਕੇ ਇਸ ਨੂੰ ਲੈਂਪ ਦੀ ਸ਼ਕਲ 'ਚ ਢਾਲਿਆ ਜਾਂਦਾ ਹੈ। ਇਸ ਨੂੰ ਦੋ ਚਾਰ ਦਿਨ ਧੁੱਪ 'ਚ ਸੁਕਾਉਣ ਤੋਂ ਬਾਅਦ ਬਾਜ਼ਾਰ 'ਚ ਚੰਗੀ ਕੀਮਤ 'ਤੇ ਆਸਾਨੀ ਨਾਲ ਵੇਚਿਆ ਜਾ ਸਕਦਾ ਹੈ।



ਗੋਹੇ ਦੇ ਗਮਲਿਆਂ ਦਾ ਕਾਰੋਬਾਰ



ਬਰਸਾਤ ਦਾ ਮੌਸਮ ਹੈ। ਅਜਿਹੇ ਵਿੱਚ ਗਮਲਿਆਂ ਦੀ ਮੰਗ ਬਹੁਤ ਜ਼ਿਆਦਾ ਹੁੰਦੀ ਹੈ। ਲੋਕ ਹੁਣ ਹਰਿਆਵਲ ਵੱਲ ਭੱਜ ਰਹੇ ਹਨ। ਇਸ ਲਈ ਗੋਹੇ ਦੇ ਗਮਲਿਆਂ ਦਾ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਇਨ੍ਹਾਂ ਗਮਲਿਆਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਪੌਦੇ ਤੇਜ਼ੀ ਨਾਲ ਵਧਦੇ ਹਨ ਤੇ ਜਦੋਂ ਇਹ ਗਮਲਾ ਪਿਘਲਣ ਲੱਗਦਾ ਹੈ ਤਾਂ ਇਸ ਦੀ ਵਰਤੋਂ ਖਾਦ ਦੇ ਤੌਰ 'ਤੇ ਵੀ ਕੀਤੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਹੁਣ ਬਾਜ਼ਾਰ 'ਚ ਇਸ ਦੀ ਮੰਗ ਵਧ ਗਈ ਹੈ। ਅਜਿਹੇ ਗਮਲੇ ਇਸ ਵੇਲੇ ਬਾਜ਼ਾਰ ਵਿੱਚ 50 ਤੋਂ 100 ਰੁਪਏ ਵਿੱਚ ਵਿਕ ਰਹੇ ਹਨ।



ਗਊ ਲੱਕੜੀ ਦਾ ਕਾਰੋਬਾਰ



ਗਾਂ ਦਾ ਗੋਹਾ ਇੱਕ ਅਜਿਹੀ ਚੀਜ਼ ਹੈ ਜੋ ਸਸਕਾਰ ਵਿੱਚ ਵਰਤਿਆ ਜਾਂਦਾ ਹੈ। ਦਰਅਸਲ, ਹਿੰਦੂ ਧਰਮ ਵਿੱਚ ਜਦੋਂ ਕੋਈ ਵਿਅਕਤੀ ਮਰਦਾ ਹੈ, ਤਾਂ ਉਸ ਦਾ ਸਸਕਾਰ ਕੀਤਾ ਜਾਂਦਾ ਹੈ। ਯਾਨੀ ਉਸ ਦੇ ਸਰੀਰ ਨੂੰ ਸਾੜ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਗਤੀਵਿਧੀ ਲਈ ਬਹੁਤ ਸਾਰੀ ਲੱਕੜ ਦੀ ਜ਼ਰੂਰਤ ਹੁੰਦੀ ਹੈ…ਇਸ ਕਾਰਨ ਹਰ ਸਾਲ ਲੱਖਾਂ ਦਰੱਖਤ ਕੱਟੇ ਜਾਂਦੇ ਹਨ ਪਰ ਜੇਕਰ ਇਹ ਗਤੀਵਿਧੀ ਗਊ ਲੱਕੜੀ ਨਾਲ ਸ਼ੁਰੂ ਹੋ ਜਾਵੇ ਤਾਂ ਹਰ ਸਾਲ ਲੱਖਾਂ ਰੁੱਖ ਬਚ ਜਾਣਗੇ। ਸਭ ਤੋਂ ਵੱਡੀ ਗੱਲ ਹੈ ਕਿ ਗਾਂ ਲੱਕੜੀ ਬਣਾਉਣ ਲਈ, ਤੁਸੀਂ 50000 ਤੱਕ ਦੀ ਮਸ਼ੀਨ ਲਾ ਸਕਦੇ ਹੋ ਤੇ ਫਿਰ ਤੁਸੀਂ ਇਸ ਨਾਲ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ।



ਗਾਂ ਦੇ ਗੋਹੇ ਤੋਂ ਖਾਦ ਦਾ ਕਾਰੋਬਾਰ



ਗਾਂ ਦਾ ਗੋਬਰ ਇੱਕ ਕਿਸਮ ਦੀ ਜੈਵਿਕ ਖਾਦ ਹੈ। ਅੱਜ ਵੀ ਪਿੰਡਾਂ ਵਿੱਚ ਕਿਸਾਨ ਗੋਹੇ ਨੂੰ ਖਾਦ ਵਜੋਂ ਵਰਤਦੇ ਹਨ। ਜੇਕਰ ਤੁਸੀਂ ਇਸ ਚੀਜ਼ ਦਾ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਤੁਸੀਂ ਕੁਝ ਸਮੇਂ ਵਿੱਚ ਅਮੀਰ ਬਣ ਸਕਦੇ ਹੋ। ਦਰਅਸਲ, ਇਸ ਸਮੇਂ ਸ਼ਹਿਰਾਂ ਵਿੱਚ ਲੋਕ ਆਪਣੀਆਂ ਬਾਲਕੋਨੀਆਂ ਨੂੰ ਗਮਲਿਆਂ ਨਾਲ ਭਰ ਰਹੇ ਹਨ। ਉਨ੍ਹਾਂ ਗਮਲਿਆਂ ਵਿੱਚ ਪੌਦੇ ਉਗਾਉਣ ਲਈ ਜੈਵਿਕ ਖਾਦ ਦੀ ਵਰਤੋਂ ਕਰ ਰਹੇ ਹਨ। ਇਸ ਲਈ ਜੇਕਰ ਤੁਸੀਂ ਇਸ ਕਾਰੋਬਾਰ ਵਿੱਚ ਦਾਅ ਖੇਡਦੇ ਹੋ ਤਾਂ ਤੁਸੀਂ ਯਕੀਨੀ ਤੌਰ 'ਤੇ ਸਫਲ ਹੋਵੋਗੇ।