ਮਥੁਰਾ: ਬੀਜੇਪੀ ਵੱਲੋਂ ਆਪਣੇ ਕੁਝ ਰਾਜਾਂ ਵਿੱਚ ਕੀਤੀ ਕਰਜ਼ਾ ਮੁਆਫ਼ੀ ਕਿਸਾਨਾਂ ਦਾ ਮਜ਼ਾਕ ਉਡਾ ਰਹੀ ਹੈ। ਕੁਝ ਦਿਨ ਪਹਿਲਾਂ ਉੱਤਰ ਪ੍ਰਦੇਸ਼ ਵਿੱਚ 9 ਪੈਸੇ ਤੋਂ ਲੈ ਕੇ ਤਿੰਨ ਰੁਪਏ ਤੱਕ ਦੇ ਕਰਜ਼ੇ ਮੁਆਫ਼ੀ ਦੀਆਂ ਰਿਪੋਰਟਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਸੀ ਪਰ ਹੁਣ ਤਾਂ ਇੱਥੋਂ ਦੇ ਇੱਕ ਡੇਢ ਲੱਖ ਦੇ ਕਰਜ਼ਾਈ ਕਿਸਾਨ ਦਾ ਸਿਰਫ਼ ਇੱਕ ਪੈਸਾ ਕਰਜ਼ਾ ਮੁਆਫ਼ ਹੋਇਆ ਹੈ।



[embed]https://twitter.com/ANINewsUP/status/910023446238597120?[/embed]


ਦਰਅਸਲ ਮਥੁਰਾ ਦੇ ਅਡੀਂਗ ਪਿੰਡ ਦੇ ਕਿਸਾਨ ਸਿਰ ਡੇਢ ਲੱਖ ਰੁਪਏ ਤੋਂ ਜ਼ਿਆਦਾ ਕਰਜ਼ਾ ਹੈ। ਸਰਕਾਰ ਵੱਲੋਂ ਜਾਰੀ ਪ੍ਰਮਾਣ ਪੱਤਰ ਵਿੱਚ ਉਸ ਦਾ ਇੱਕ ਪੈਸੇ ਦਾ ਕਰਜ਼ ਮਾਫ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਬੰਧਤ ਬੈਂਕ ਦੇ ਜ਼ਿਲ੍ਹਾ ਪ੍ਰਬੰਧਕ ਪੀਕੇ ਸ਼ਰਮਾ ਨੇ ਦੱਸਿਆ ਕਿ ਅਜਿਹੇ ਬੈਂਕਾਂ ਵਿੱਚ ਕਿਸਾਨਾਂ ਦੇ ਇੱਕ ਤੋਂ ਜ਼ਿਆਦਾ ਖਾਤੇ ਹੋਣ ਕਾਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਮ ਕਰਜ਼ ਮਾਫ਼ੀ ਦੀ ਰਕਮ ਤੈਅ ਕਰਦੇ ਸਮੇਂ ਅਜਿਹੇ ਖਾਤੇ ਸੂਚੀ ਵਿੱਚ ਆ ਗਏ ਜਿਨ੍ਹਾਂ ਦਾ ਭੁਗਤਾਨ ਕੀਤਾ ਜਾ ਚੁੱਕਾ ਸੀ।

ਕਿਸਾਨ ਛਿੱਦੀ ਸਿੰਘ ਦੇ ਪਰਿਵਾਰ ਵਿੱਚ ਕੁੱਲ ਛੇ ਮੈਂਬਰ ਹਨ। ਉਸ ਕੋਲ ਸਿਰਫ਼ ਪੰਜ ਵਿੱਘਾ ਜ਼ਮੀਨ ਹੈ। ਉਸ ਉੱਤੇ 1.55 ਲੱਖ ਦਾ ਕਰਜ਼ਾ ਬਕਾਇਆ ਹੈ। ਉਹ ਪਰਿਵਾਰ ਸਮੇਤ ਥਾਣਾ ਗੋਵਰਧਨ ਦੇ ਅਡੀਂਗ ਦੇ ਪਿੰਡ ਵਿੱਚ ਹੀ ਕਮਰੇ ਵਿੱਚ ਗੁਜਰਾ ਕਰਦਾ ਹੈ।

ਜਦੋਂ ਕਿਸਾਨਾਂ ਨੇ ਉਪ ਜ਼ਿਲ੍ਹਾ ਅਧਿਕਾਰੀ ਨੂੰ ਸ਼ਿਕਾਇਤ ਕੀਤਾ ਤਾਂ ਉਨ੍ਹਾਂ ਨੇ ਕਰਜ਼ਾ ਮੁਆਫ਼ੀ ਦਾ ਪ੍ਰਮਾਣ ਪੱਤਰ ਵਾਪਸ ਲੈ ਲਿਆ ਤੇ ਬੈਂਕ ਦੀ ਗ਼ਲਤੀ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਗ਼ਲਤੀ  ਸੋਧ ਕੇ ਨਵਾਂ ਪ੍ਰਮਾਣ ਪੱਤਰ ਜਾਰੀ ਕਰਨ ਨੂੰ ਕਿਹਾ ਹੈ।