Rose Farming tips: ਭਾਰਤ ਵਿੱਚ ਕਿਸਾਨ ਹੁਣ ਰਵਾਇਤੀ ਖੇਤੀ ਨੂੰ ਛੱਡ ਕੇ ਵੱਖ-ਵੱਖ ਤਰ੍ਹਾਂ ਦੀ ਫਸਲਾਂ ਦੀ ਖੇਤੀ ਕਰ ਰਹੇ ਹਨ। ਇਸ ਵਿੱਚ ਫਲ ਅਤੇ ਫੁੱਲ ਦੀ ਖੇਤੀ ਸ਼ਾਮਲ ਹੈ। ਉੱਥੇ ਹੀ ਕਿਸਾਨ ਗੁਲਾਬ ਦੀ ਖੇਤੀ ਵੱਲ ਜ਼ਿਆਦਾ ਆਕਰਸ਼ਿਤ ਹੋ ਰਹੇ ਹਨ। ਗੁਲਾਬ ਅਜਿਹਾ ਫੁੱਲ ਹੈ, ਜਿਹੜਾ ਸਾਰਿਆਂ ਨੂੰ ਪਸੰਦ ਹੁੰਦਾ ਹੈ।
ਇਸ ਨੂੰ ਫੁੱਲਾਂ ਦਾ ਰਾਜਾ ਕਿਹਾ ਜਾਂਦਾ ਹੈ। ਗੁਲਾਬ ਦੀ ਖੇਤੀ ਕਰਕੇ ਕਿਸਾਨ ਚੰਗਾ ਮੁਨਾਫਾ ਕਮਾ ਰਹੇ ਹਨ। ਉੱਥੇ ਹੀ ਗੁਲਾਬ ਦੀ ਵਰਤੋਂ ਕਈ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਇੱਕ ਵਾਰ ਗੁਲਾਬ ਦੀ ਖੇਤੀ ਕਰਨ ਨਾਲ ਕਈ ਸਾਲਾਂ ਤੱਕ ਮੁਨਾਫਾ ਹੁੰਦਾ ਹੈ। ਆਓ ਜਾਣਦੇ ਹਾਂ ਕਿ ਗੁਲਾਬ ਦੀ ਕਿਹੜੀ ਕਿਸਮ ਦੀ ਖੇਤੀ ਕਰਕੇ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ।
ਇਹ ਵੀ ਪੜ੍ਹੋ: PM Kisan Yojana: ਪੀਐਮ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਦਾ ਲੈਣਾ ਲਾਭ, ਤਾਂ ਤੁਰੰਤ ਕਰ ਲਓ ਆਹ ਕੰਮ
ਗੁਲਾਬ ਦੀਆਂ ਇਨ੍ਹਾਂ ਕਿਸਮਾਂ ਦੀ ਕਰੋ ਖੇਤੀ
ਗੁਲਾਬ ਦੀਆਂ ਪੰਜ ਵਧੀਆ ਕਿਸਮਾਂ ਦੀ ਕਾਸ਼ਤ ਕਰਕੇ ਕਿਸਾਨ ਚੰਗਾ ਮੁਨਾਫ਼ਾ ਕਮਾ ਰਹੇ ਹਨ। ਇਨ੍ਹਾਂ ਵਿੱਚ ਹਾਈਬ੍ਰਿਡ ਟੀ, ਛੋਟਾ ਗੁਲਾਬ, ਫਲੋਰੀਬੰਡਾ ਗੁਲਾਬ, ਅਲਬਾ ਗੁਲਾਬ, ਕਲਾਈਬਿੰਗ ਗੁਲਾਬ ਸ਼ਾਮਲ ਹਨ। ਗੁਲਾਬ ਦੀਆਂ ਇਹ ਕਿਸਮਾਂ ਖੇਤੀ ਲਈ ਬਿਹਤਰ ਸਾਬਤ ਹੋ ਰਹੀਆਂ ਹਨ। ਖੇਤੀ ਮਾਹਰਾਂ ਅਨੁਸਾਰ ਗੁਲਾਬ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਵਿੱਚੋਂ ਗੁਲਾਬ ਦੀ ਹਾਈਬ੍ਰਿਡ ਟੀ ਕਿਸਮ ਸਭ ਤੋਂ ਵਧੀਆ ਕਿਸਮ ਹੈ।
ਹਾਈਬ੍ਰਿਡ ਟੀ ਕਿਸਮ ਦੇ ਗੁਲਾਬ ਦੇ ਫੁੱਲ 40 ਤੋਂ 50 ਪੱਤੀਆਂ ਵਾਲੇ ਹੁੰਦੇ ਹਨ। ਜੋ ਦੇਖਣ 'ਚ ਬੜੇ ਸੋਹਣੇ ਲੱਗਦੇ ਹਨ। ਇਸ ਦੇ ਨਾਲ ਹੀ ਅਲਬਾ ਗੁਲਾਬ ਨੂੰ ਵੀ ਚੰਗੀ ਕਿਸਮ ਮੰਨਿਆ ਜਾਂਦਾ ਹੈ। ਇਸ ਪੌਦੇ ਵਿੱਚ ਹਲਕੇ ਗੁਲਾਬੀ ਫੁੱਲ ਉੱਗਦੇ ਹਨ। ਇਹ ਸਾਲ ਵਿੱਚ ਸਿਰਫ ਇੱਕ ਵਾਰ ਖਿੜਦਾ ਹੈ। ਇਹ ਗੁਲਾਬ ਗਰਮੀਆਂ ਦੀ ਸ਼ੁਰੂਆਤ ਵਿੱਚ ਫੁੱਲ ਦੇਣਾ ਸ਼ੁਰੂ ਕਰ ਦਿੰਦਾ ਹੈ।
ਖੇਤੀ ਦੇ ਲਈ ਇਹ ਮਹੀਨੇ ਰਹਿਣਗੇ ਸਹੀ
ਖੇਤੀ ਮਾਹਰਾਂ ਅਨੁਸਾਰ ਗੁਲਾਬ ਦੀ ਬਿਜਾਈ ਆਮ ਤੌਰ 'ਤੇ ਮਾਨਸੂਨ ਦੇ ਮਹੀਨਿਆਂ ਦੌਰਾਨ ਜੁਲਾਈ ਤੋਂ ਅਗਸਤ ਤੱਕ ਕੀਤੀ ਜਾਂਦੀ ਹੈ। ਕੁਝ ਮਹੀਨਿਆਂ ਬਾਅਦ ਸਤੰਬਰ ਅਤੇ ਅਕਤੂਬਰ ਦੇ ਮਹੀਨਿਆਂ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ। ਇੱਕ ਹੈਕਟੇਅਰ ਵਿੱਚ ਗੁਲਾਬ ਦੀ ਕਾਸ਼ਤ ਕਰਕੇ ਲਗਭਗ 5 ਤੋਂ 6 ਲੱਖ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ। ਇੱਕ ਵਾਰ ਖੇਤੀ ਕਰਨ ਤੋਂ ਬਾਅਦ ਇਹ ਸਾਲਾਂ ਤੱਕ ਮੁਨਾਫ਼ਾ ਦਿੰਦੀ ਰਹਿੰਦੀ ਹੈ।
ਇਹ ਵੀ ਪੜ੍ਹੋ: Vegatables price: ਵਿਗੜ ਸਕਦਾ ਰਸੋਈ ਦਾ ਬਜਟ! ਇਸ ਮਹੀਨੇ ਆਹ ਸਬਜ਼ੀਆਂ ਤੇ ਫਲ ਹੋ ਜਾਣਗੇ ਮਹਿੰਗੇ