Jeera Rates: ਇਸ ਵਾਰ ਸਬਜ਼ੀਆਂ 'ਚ ਜਾਨ ਪਾਉਣ ਵਾਲੇ ਜੀਰੇ ਦੀ ਘਰਾਂ 'ਚ ਕਾਫੀ ਚਰਚਾ ਰਹੀ। ਜਿਸ ਦਾ ਅਹਿਮ ਕਾਰਨ ਇਹ ਹੈ ਕਿ ਇਸ ਹਾੜੀ ਦੇ ਸੀਜ਼ਨ ਵਿੱਚ ਇਸ ਦਾ ਰਕਬਾ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸਾਲ ਜੀਰੇ ਦੇ ਭਾਅ ਵਿੱਚ ਭਾਰੀ ਵਾਧਾ ਹੋਇਆ ਸੀ, ਜਿਸ ਕਾਰਨ ਕਿਸਾਨਾਂ ਨੇ ਇਸ ਵਾਰ ਇਸ ਦਾ ਜ਼ਿਆਦਾ ਉਤਪਾਦਨ ਕੀਤਾ। ਜਿਸ ਕਾਰਨ ਇਸ ਦੇ ਖੇਤਰ ਵਿੱਚ ਰਿਕਾਰਡ ਵਾਧਾ ਹੋਇਆ ਹੈ।


ਰਿਪੋਰਟਾਂ ਮੁਤਾਬਕ ਗੁਜਰਾਤ ਅਤੇ ਰਾਜਸਥਾਨ ਦੇ ਕਿਸਾਨਾਂ ਨੇ ਇਸ ਵਾਰ ਬੰਪਰ ਉਤਪਾਦਨ ਕੀਤਾ ਹੈ। ਗੁਜਰਾਤ ਵਿੱਚ ਜੀਰੇ ਦਾ 160 ਫੀਸਦੀ ਅਤੇ ਰਾਜਸਥਾਨ ਵਿੱਚ 25 ਫੀਸਦੀ ਵੱਧ ਉਤਪਾਦਨ ਹੋਇਆ ਹੈ। ਇਸ ਸਾਲ ਜੀਰੇ ਹੇਠ ਰਕਬਾ 9 ਲੱਖ ਹੈਕਟੇਅਰ ਤੋਂ 38 ਫੀਸਦੀ ਵਧ ਕੇ 12.50 ਲੱਖ ਹੈਕਟੇਅਰ ਹੋ ਗਿਆ ਹੈ। ਅੰਕੜਿਆਂ ਦੇ ਅਨੁਸਾਰ, 2019-20 ਵਿੱਚ ਜੀਰੇ ਦਾ ਉਤਪਾਦਨ ਲਗਭਗ 9.12 ਲੱਖ ਟਨ ਸੀ। ਪਿਛਲੀ ਤਿਮਾਹੀ 'ਚ ਇਸ ਦੀ ਸਮੁੱਚੀ ਕੀਮਤ 'ਚ ਗਿਰਾਵਟ ਦੇ ਬਾਵਜੂਦ ਜੀਰੇ ਹੇਠਲਾ ਰਕਬਾ ਵਧਦਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਸ਼ਰਾਬੀਓ ਸਾਵਧਾਨ ! ਕਬਾੜੀਏ ਤੋਂ ਬੋਤਲ ਖ਼ਰੀਦ ਕੇ ਸਸਤੀ ਵਿਸਕੀ ਨਾਲ ਮਿਲਾਇਆ ਜਾਂਦੇ ‘ਚਾਹ ਦਾ ਪਾਣੀ’, ਮਹਿੰਗੇ ਭਾਅ ਵੇਚ ਕੇ ਆਪ ਲੈਂਦੇ ਨੇ ‘ਨਜ਼ਾਰੇ’


ਮਾਹਰਾਂ ਮੁਤਾਬਕ ਮੰਗ ਜ਼ਿਆਦਾ ਹੋਣ ਅਤੇ ਸਪਲਾਈ ਦੀ ਕਮੀ ਕਾਰਨ ਜੀਰੇ ਦੀ ਕੀਮਤ ਹਾਲ ਹੀ 'ਚ ਵਧੀ ਸੀ। ਪਰ ਹੁਣ ਬੰਪਰ ਉਤਪਾਦਨ ਕਾਰਨ ਕੀਮਤਾਂ ਹੇਠਾਂ ਆ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੀ ਕੀਮਤ 50 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 30 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਰਹਿ ਗਈ ਹੈ।


ਸਸਤਾ ਮਿਲ ਸਕਦਾ ਜੀਰਾ


ਉਮੀਦ ਕੀਤੀ ਜਾ ਰਹੀ ਹੈ ਕਿ ਹੁਣ ਜੀਰੇ ਦੀਆਂ ਕੀਮਤਾਂ 'ਚ ਗਿਰਾਵਟ ਆਵੇਗੀ। ਜਿਸ ਕਾਰਨ ਲੋਕਾਂ ਨੂੰ ਜੀਰਾ ਮੌਜੂਦਾ ਸਮੇਂ ਨਾਲੋਂ ਸਸਤੇ ਰੇਟ 'ਤੇ ਮਿਲੇਗਾ।


ਕੀ ਹੈ ਜੀਰਾ?


ਆਯੁਰਵੇਦ ਅਨੁਸਾਰ ਜੀਰਾ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਵਿੱਚ ਸੋਜ ਨੂੰ ਘੱਟ ਕਰਨ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਲਈ ਇੱਕ ਚੰਗਾ ਐਂਟੀ-ਆਕਸੀਡੈਂਟ ਹੈ। ਇਸ ਵਿਚ ਫਾਈਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਕਾਪਰ, ਕੈਲਸ਼ੀਅਮ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ, ਮੈਗਨੀਸ਼ੀਅਮ ਅਤੇ ਆਇਰਨ ਵਰਗੇ ਖਣਿਜ ਵੀ ਮੌਜੂਦ ਹਨ। ਜੀਰੇ ਵਿੱਚ ਵਿਟਾਮਿਨ ਈ, ਏ, ਸੀ ਅਤੇ ਬੀ ਕੰਪਲੈਕਸ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ।


ਇਹ ਵੀ ਪੜ੍ਹੋ: ਟਮਾਟਰ ਦਾ ਚੰਗਾ ਝਾੜ ਲੈਣ ਲਈ ਪੌਦਿਆਂ ‘ਚ ਪਾਓ ਇਹ ਚੀਜ਼, ਹੋਵੇਗਾ ਫ਼ਾਇਦਾ