ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਤਾਵਰਣ ਹਿੱਤ ਵਾਲੀ ਖੇਤੀ ਕਰਨ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਮਿੱਟੀ ਦੀ ਸਿਹਤ ਦੀ ਰੱਖਿਆ ਲਈ ਕਿਸਾਨਾਂ ਤੋਂ ਹੌਲੀ-ਹੌਲੀ ਰਸਾਇਣ ਖਾਦ ਦਾ ਇਸਤੇਮਾਲ ਘੱਟ ਤੇ ਫੇਰ ਇਸ ਦਾ ਇਸਤੇਮਾਲ ਬੰਦ ਕਰਨ ਦੀ ਅਪੀਲ ਕੀਤੀ।
ਮੋਦੀ ਨੇ ਕਿਹਾ, “ਕੀ ਅਸੀਂ ਧਰਤੀ ਮਾਂ ਦੀ ਸਿਹਤ ਬਾਰੇ ‘ਚ ਕਦੇ ਸੋਚਿਆ ਹੈ? ਜਿਸ ਤਰੀਕੇ ਨਾਲ ਅਸੀਂ ਰਸਾਇਣ ਖਾਦ ਤੇ ਕੀਟਨਾਸ਼ਕਾਂ ਦਾ ਇਸਤੇਮਾਲ ਕਰ ਰਹੇ ਹਾਂ, ਅਸੀਂ ਧਰਤੀ ਨੂੰ ਖ਼ਤਮ ਕਰ ਰਹੇ ਹਾਂ।” ਉਨ੍ਹਾਂ ਕਿਹਾ, “ਸਾਡੀ ਕਿਸਾਨਾਂ ਨੂੰ ਅਪੀਲ ਹੈ...ਅਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਡ ਮਨਾ ਰਹੇ ਹਾਂ। ਕੀ ਅਸੀਂ ਆਪਣੇ ਖੇਤਾਂ ‘ਚ ਰਸਾਇਣ ਖਾਦ ਦੇ ਇਸਤੇਮਾਲ ‘ਚ 10 ਤੋਂ 25 ਫੀਸਦੀ ਕਮੀ ਲਿਆ ਸਕਦੇ ਹਾਂ।”
ਇਸ ਦੇ ਨਾਲ ਮੋਦੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਆਮਦਨ ਸਮਰਥਨ ਲਈ 90,000 ਕਰੋੜ ਰੁਪਏ ਦੇ ਐਲਾਨ ਕੀਤਾ ਹੈ।
ਕਿਸਾਨ ਫਸਲਾਂ 'ਚ ਖਾਦ ਪਾਉਣੀ ਬੰਦ ਕਰਨ, ਮੋਦੀ ਨੇ ਦਿੱਤੀ ਸਲਾਹ
ਏਬੀਪੀ ਸਾਂਝਾ
Updated at:
15 Aug 2019 01:15 PM (IST)
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਾਤਾਵਰਣ ਹਿੱਤ ਵਾਲੀ ਖੇਤੀ ਕਰਨ 'ਤੇ ਜ਼ੋਰ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਮਿੱਟੀ ਦੀ ਸਿਹਤ ਦੀ ਰੱਖਿਆ ਲਈ ਕਿਸਾਨਾਂ ਤੋਂ ਹੌਲੀ-ਹੌਲੀ ਰਸਾਇਣ ਖਾਦ ਦਾ ਇਸਤੇਮਾਲ ਘੱਟ ਤੇ ਫੇਰ ਇਸ ਦਾ ਇਸਤੇਮਾਲ ਬੰਦ ਕਰਨ ਦੀ ਅਪੀਲ ਕੀਤੀ।
- - - - - - - - - Advertisement - - - - - - - - -