ਪੜਚੋਲ ਕਰੋ

ਮੈਨੀਫੈਸਟੋ 'ਚੋਂ ਕਿਉਂ ਮਨਫੀ ਪੰਜਾਬ ਦੇ ਕਰਜ਼ੇ ਦੀ ਗੱਲ..?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬੀ ਦੀ ਕਹਾਵਤ ਹੈ "ਪੱਲੇ ਨੀਂ ਧੇਲਾ ਕਰਦੀ ਮੇਲਾ ਮੇਲਾ"। ਪੰਜਾਬ ਸਰਕਾਰ 'ਤੇ ਇਹ ਕਹਾਵਤ ਢੁਕਦੀ ਹੈ। ਮੈਨੀਫੈਸਟੋ ਦੇ ਵਾਅਦਿਆਂ ਨੂੰ ਲੈ ਕੇ ਅੱਗਾ ਦੌੜ ਤੇ ਪਿੱਛਾ ਚੌੜ ਜਿਹੀ ਹਾਲਤ ਬਣੀ ਹੋਈ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ੁਦ ਕਈ ਵਾਰ ਕਹਿ ਚੁੱਕੇ ਹਨ ਕਿ ਪੰਜਾਬ ਦੀ ਆਰਥਿਕਤਾ ਦਾ ਬੁਰਾ ਹਾਲ ਹੈ। ਸੂਬੇ ਦੇ ਮੇਲੇ 'ਚ ਅੱਜ ਕੱਲ੍ਹ ਕਰਜ਼ੇ ਦੀ ਚਰਚਾ ਜ਼ੋਰਾਂ 'ਤੇ ਹੈ। ਸਰਕਾਰ ਦੇ ਹੀ ਇਕ ਮੋਟੇ ਅੰਦਾਜ਼ੇ ਮੁਤਾਬਕ ਇਸ ਸਮੇਂ ਪੰਜਾਬ ਸਿਰ ਕੁੱਲ ਤਿੰਨ ਲੱਖ ਹਜ਼ਾਰ ਕਰੋੜ ਰੁਪਏ ਦੇ ਕਰਜ਼ ਹੈ। 2017 ਦੀਆਂ ਚੋਣਾਂ ਸਮੇਂ ਢਾਈ ਲੱਖ ਹਜ਼ਾਰ ਕਰੋੜ ਦੀ ਚਰਚਾ ਜ਼ੋਰਾਂ 'ਤੇ ਸੀ ਪਰ ਅਜਿਹਾ ਕਿਉਂ ਹੈ ਕਿ ਕਿਸੇ ਵੀ ਮੁੱਖ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਇਹ ਨਹੀਂ ਲਿਖਿਆ ਕਿ ਉਹ ਸਭ ਤੋਂ ਪਹਿਲਾਂ ਪੰਜਾਬ ਸਿਰ ਚੜ੍ਹਿਆ ਕਰਜ਼ਾ ਲਾਹੁਣ ਨੂੰ ਤਰਜ਼ੀਹ ਦੇਣਗੇ। ਕਿਉਂ ਸਾਰੀਆਂ ਮੁੱਖ ਪਾਰਟੀਆਂ ਨੇ ਏਨੇ ਕਰਜ਼ੇ ਦੇ ਬਾਵਜੂਦ ਪੰਜਾਬੀਆਂ ਨਾਲ ਨਵੇਂ ਲੋਕ ਲਭਾਉਣੇ ਵਾਅਦੇ ਕੀਤੇ? ਉਦਾਰਹਨ ਦੇ ਤੌਰ 'ਤੇ ਸਮਾਰਟਫੋਨ ਤੇ ਕਰਜ਼ ਮੁਆਫ। ਜੇ ਕਿਸੇ ਘਰ 'ਤੇ ਕਰਜ਼ ਹੋਵੇ ਤਾਂ ਘਰ ਦਾ ਮੁਖੀ ਬੱਚਿਆਂ ਨੂੰ ਨਵੇਂ ਸਮਾਰਟਫੋਨ ਦੀ ਗੱਲ ਨਹੀਂ ਕਹੇਗਾ। ਬਲਕਿ ਘਰ ਦਾ ਮੁਖੀ ਕਹੇਗਾ ਕਿ ਤੁਸੀਂ ਸਾਰੇ ਮੇਰਾ ਕਰਜ਼ਾ ਉਤਾਰਣ 'ਚ ਸਹਿਯੋਗ ਕਰੋ। ਇਹ ਵੀ ਸੱਚ ਹੈ ਕਿ ਜੇ ਕਿਸੇ ਸਿਰ ਕਰਜ਼ ਹੋਵਗੇ ਤਾਂ ਉਹ ਦੂਜੇ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਵੀ ਨਹੀਂ ਕਰੇਗਾ। ਪਰ ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਨੇ ਅਜਿਹੇ ਵਾਅਦੇ ਕੀਤੇ। ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ। ਸਾਰੀਆਂ ਇਕ ਦੂਜੇ ਤੋਂ ਵਧ ਚੜ੍ਹ ਕੇ ਅਜਿਹੇ ਵਾਅਦੇ ਕਰ ਰਹੀਆਂ ਸਨ। ਅਜਿਹਾ ਵਾਅਦੇ ਜੇ ਪੂਰੇ ਵੀ ਕੀਤੇ ਜਾਂਦੇ ਹਨ ਤਾਂ ਉਸ ਦਾ ਮਤਲਬ ਪੰਜਾਬ ਸਰਕਾਰ ਸਿਰ ਹੋਰ ਕਰਜ਼ਾ ਹੋਵੇਗਾ। ਜਦੋਂ ਕਰਜ਼ਾ ਚੜ੍ਹ ਜਾਵੇ ਤਾਂ ਕਿਹਾ ਜਾਂਦੈ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ। ਪੰਜਾਬ ਦੀ ਆਰਥਿਕਤਾ ਦਾ ਹਾਲ ਵੀ ਅੱਜ ਕੱਲ੍ਹ ਇਹ ਹੈ। ਪੰਜਾਬ ਦੇ ਅਰਥਸਾਸ਼ਤਰੀਆਂ ਦਾ ਕਹਿਣਾ ਹੈ ਕਿ ਅਸੂਲਣ ਤਾਂ ਮੈਨੀਫੈਸਟੋ ਦੀ ਪਹਿਲੀ ਲਾਈਨ ਹੀ ਇਹ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਪੰਜਾਬ ਸਿਰੇ ਚੜ੍ਹੇ ਕਰਜ਼ ਉਤਾਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ ਦਰ ਅਸਲ ਪਾਰਟੀਆਂ ਦਾ ਧਿਆਨ ਪੰਜਾਬ 'ਚ ਘੱਟ 'ਤੇ ਸੱਤਾ ਦੀ ਕੁਰਸੀ 'ਤੇ ਬਿਰਾਜਮਾਨ ਹੋਣ 'ਚ ਜ਼ਿਆਦਾ ਹੁੰਦਾ ਹੈ। ਇਸੇ ਲਈ ਹੀ ਸਿਆਸੀ ਪਾਰਟੀ ਕਰਜ਼ਾ ਉਤਾਰਨ ਦੀ ਗੱਲ ਥਾਂ ਲੋਕਾਂ ਨਾਲ ਮੈਨੀਫੈਸਟੋ 'ਚ ਲੋਕ ਲਭਾਉਣੇ ਵਾਅਦੇ ਕਰਦੀਆਂ ਹਨ।

ਟਾਪ ਹੈਡਲਾਈਨ

Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ

Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ

2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
Ludhiana 'ਚ ਸਕੂਲ ਵੈਨ ਨੇ ਮਾਸੂਮ ਨੂੰ ਕੁਚਲਿਆ, ਮਾਂ ਨਾਲ ਭੈਣ ਨੂੰ ਵੈਨ 'ਚ ਬਿਠਾਉਣ ਆਇਆ ਸੀ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
2 ਲੱਖ ਡਾਊਨ ਪੇਮੈਂਟ 'ਤੇ WagonR CNG ਖਰੀਦਦੇ ਹੋ ਤਾਂ ਹਰ ਮਹੀਨੇ ਬਣੇਗੀ ਕਿੰਨੀ EMI? ਜਾਣੋ ਡਿਟੇਲਸ
ਬਾਜਵਾ ਬਣ ਸਕਦੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਹਾਈਕਮਾਨ ਨੇ ਅਚਾਨਕ ਸੱਦਿਆ ਦਿੱਲੀ; ਲਏ ਜਾ ਸਕਦੇ ਵੱਡੇ ਫੈਸਲੇ

Big News: ਸਿਆਸੀ ਜਗਤ 'ਚ ਵੱਡਾ ਧਮਾਕਾ, ਕਈ ਆਗੂਆਂ ਨੇ ਛੱਡਿਆ ਇਸ ਪਾਰਟੀ ਦਾ ਸਾਥ; ਭਾਜਪਾ 'ਚ ਹੋਏ ਸ਼ਾਮਲ...

Instant Chaat Recipe: ਜੇਕਰ ਮਹਿਮਾਨ ਅਚਾਨਕ ਆ ਜਾਂਦੇ ਹਨ, ਤਾਂ ਗੈਸ ਬਾਲੇ ਬਿਨਾਂ ਸਿਰਫ਼ 2 ਮਿੰਟਾਂ ਵਿੱਚ ਇਸ ਸ਼ਾਨਦਾਰ ਚਾਟ ਨੂੰ ਤਿਆਰ ਕਰੋ।

Punjab Congress ਦੇ ਅੰਦਰੂਨੀ ਕਲੇਸ਼ 'ਤੇ CM ਭਗਵੰਤ ਮਾਨ ਦਾ ਤੰਜ, ਕਿਹਾ- ਚੋਣਾਂ 'ਚ ਇੰਨੀਆਂ ਹੀ ਸੀਟਾਂ ਦਿਓ ਕਿ...

Embed widget