ਪੀਐੱਮ 2.5 ਦਾ ਪੱਧਰ 640 ਮਾਈਯੋਗ੍ਰਾਮ ਪ੍ਰਤੀ ਘਣ ਮੀਟਰ ਤਕ ਪੁੱਜਣ ਦੇ ਨਾਲ ਉਸ ਦਿਨ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਰਿਹਾ। ਹਫ਼ਤੇ ਭਰ ਲੰਬੇ ਪ੍ਰਦੂਸ਼ਣ ਸੰਕਟ 'ਤੇ 'ਸਫਰ' ਦੀ ਵਿਗਿਆਨਕ ਆਂਕਲਨ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਾਕੀ ਵਾਹਨ ਈਂਧਨ ਸੜਨ ਵਰਗੇ ਸਥਾਨਕ ਸਰੋਤਾਂ ਤੋਂ ਗੈਸਾਂ ਪੈਦਾ ਹੋਈਆਂ। ਜੇਕਰ ਬਾਹਰੀ ਸਰੋਤਾਂ ਦੀ ਕੋਈ ਭੂਮਿਕਾ ਨਾ ਹੁੰਦੀ ਤਾਂ ਇਸ ਸਮੇਂ ਵਿਚ ਪੀਐੱਮ 2.5 ਦਾ ਪੱਧਰ 200 ਮਾਈਯੋਗ੍ਰਾਮ ਪ੍ਰਤੀ ਘਣ ਮੀਟਰ ਰਹਿੰਦਾ। ਏਜੰਸੀ ਨੇ ਕਿਹਾ ਕਿ ਇਸ ਦੇ ਬਾਅਦ ਟਰੱਕਾਂ ਦੇ ਦਾਖਲੇ ਅਤੇ ਨਿਰਮਾਣ ਗਤੀਵਿਧੀਆਂ 'ਤੇ ਰੋਕ ਵਰਗੇ ਹੰਗਾਮੀ ਉਪਾਆਂ ਨਾਲ ਸਕਾਰਾਤਮਕ ਨਤੀਜੇ ਆਏ ਅਤੇ ਸਥਿਤੀ ਵਿਚ 15 ਫ਼ੀਸਦੀ ਦਾ ਸੁਧਾਰ ਹੋਇਆ।
ਭਾਰਤੀ ਉਣਦੇਸ਼ੀ ਮੌਸਮ ਵਿਗਿਆਨ ਸੰਸਥਾਨ (ਆਈਆਈਟੀਐੱਮ) ਦੀ ਇਕਾਈ 'ਸਫਰ' ਨੇ ਕਿਹਾ ਹੈ ਕਿ ਅਕਤੂਬਰ ਦੇ ਆਖਰੀ ਹਫ਼ਤੇ ਅਤੇ ਚਾਰ ਨਵੰਬਰ ਵਿਚਕਾਰ ਇਰਾਕ, ਕੁਵੈਤ ਅਤੇ ਸਾਊਦੀ ਅਰਬ ਤੋਂ ਵਹਿ ਕੇ ਆਈ ਧੂੜ ਭਰੀ ਹਨੇਰੀ ਨਾਲ ਸੂਖਮ ਕਣ ਦਿੱਲੀ ਅਤੇ ਆਸਪਾਸ ਦੇ ਉੱਪਰੀ ਵਾਤਾਵਰਣ ਵਿਚ ਪੁੱਜ ਗਏ। ਇਸ ਦੇ ਨਾਲ ਹੀ ਛੇ ਨਵੰਬਰ ਨੂੰ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਚੋਟੀ 'ਤੇ ਰਹਿਣ ਅਤੇ ਉੱਪਰੀ ਹਵਾ ਦੇ ਦਿੱਲੀ ਵੱਲ ਰੁਖ਼ ਕਰਨ ਨਾਲ ਸਥਿਤੀ ਹੋਰ ਵਿਗੜ ਗਈ।