ਨਵੀਂ ਦਿੱਲੀ: ਇੱਕ ਪਾਸੇ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ 'ਤੇ ਲੜ ਰਿਹਾ ਹੈ। ਉਧਰ ਦੂਜੇ ਪਾਸੇ ਕੋਰੋਨਾਵਾਇਰਸ ਦੇ ਕਹਿਰ ਨੇ ਮੁੜ ਦੇਸ਼ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਬਾਵਜੂਦ ਦੇਸ਼ ਭਰ ਵਿੱਚ ਫਸਲਾਂ ਦੀ ਬਿਜਾਈ ਤੇ ਕਟਾਈ ਨਿਰਵਿਘਨ ਚੱਲ ਰਹੀ ਹੈ। ਦੱਸ ਦਈਏ ਕਿ ਦੇਸ਼ ਵਿੱਚ ਕਿਸਾਨ ਅੰਦੋਲਨ ਤੇ ਕੋਰੋਨਾ ਦੀ ਤਬਾਹੀ ਦੇ ਬਾਵਜੂਦ ਹਾੜੀ ਦੀਆਂ ਫਸਲਾਂ ਦੀ ਕਟਾਈ ਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਉੱਪਰ ਕੋਈ ਅਸਰ ਨਹੀਂ ਪਿਆ।
ਇਸ ਦੇ ਨਾਲ ਹੀ ਜੇਕਰ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਪਿਛਲੇ ਹਫ਼ਤੇ ਤੱਕ ਦੇਸ਼ ਭਰ ਵਿੱਚ ਹਾੜ੍ਹੀ ਦੀਆਂ ਲਗਪਗ 48% ਫਸਲਾਂ ਦੀ ਕਟਾਈ ਹੋ ਚੁੱਕੀ ਹੈ। ਖੇਤੀ ਮਾਹਰ ਤੇ ਵਿਗਿਆਨੀ ਕਹਿੰਦੇ ਹਨ ਕਿ ਇਸ ਸਾਲ ਹਾੜ੍ਹੀ ਦੇ ਮੌਸਮ ਵਿੱਚ ਅਨੁਕੂਲ ਮੌਸਮ ਹੋਣ ਕਾਰਨ ਕਣਕ, ਸਰ੍ਹੋਂ ਤੇ ਚਣੇ ਸਮੇਤ ਸਾਰੀਆਂ ਫਸਲਾਂ ਦਾ ਚੰਗਾ ਝਾੜ ਮਿਲਿਆ ਹੈ।
ਇਸ ਦੇ ਨਾਲ ਹੀ ਗਰਮੀਆਂ ਦੀਆਂ ਫਸਲਾਂ ਦੀ ਬਿਜਾਈ ਪਿਛਲੇ ਸਾਲ ਨਾਲੋਂ ਤੇਜ਼ੀ ਨਾਲ ਚੱਲ ਰਹੀ ਹੈ। ਮੌਜੂਦਾ ਬਿਜਾਈ ਦੇ ਮੌਸਮ ਦੌਰਾਨ ਸਭ ਤੋਂ ਵੱਧ ਝੋਨੇ ਦੀ ਕਾਸ਼ਤ 36.87 ਲੱਖ ਹੈਕਟੇਅਰ ਵਿੱਚ ਹੋਈ ਹੈ ਜਦੋਂਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਗਰਮੀਆਂ ਦੇ ਝੋਨੇ ਵਿੱਚ 31.62 ਲੱਖ ਹੈਕਟੇਅਰ ਸੀ।
ਉਧਰ ਦਾਲਾਂ ਦੀ ਬਿਜਾਈ ਅਧੀਨ ਰਕਬਾ ਪਿਛਲੇ ਸਾਲ 3.58 ਲੱਖ ਹੈਕਟੇਅਰ ਤੋਂ ਵਧ ਕੇ 5.53 ਲੱਖ ਹੈਕਟੇਅਰ ਹੋ ਗਿਆ ਹੈ। ਮੋਟੇ ਅਨਾਜ ਦੀ ਬਿਜਾਈ 6.79 ਲੱਖ ਹੈਕਟੇਅਰ ਵਿੱਚ ਕੀਤੀ ਗਈ ਹੈ, ਜਦੋਂਕਿ ਪਿਛਲੇ ਸਾਲ ਇਸੇ ਅਰਸੇ ਵਿੱਚ ਮੋਟੇ ਅਨਾਜ ਦੀ ਕਾਸ਼ਤ 6.72 ਲੱਖ ਹੈਕਟੇਅਰ ਵਿੱਚ ਕੀਤੀ ਗਈ ਸੀ। ਤੇਲ ਬੀਜਾਂ ਦੀ ਬਿਜਾਈ 7.20 ਲੱਖ ਹੈਕਟੇਅਰ ਵਿੱਚ ਹੋਈ ਹੈ, ਜਦੋਂਕਿ ਪਿਛਲੇ ਸਾਲ ਇਸੇ ਅਰਸੇ ਵਿੱਚ ਗਰਮੀਆਂ ਦੇ ਤੇਲ ਬੀਜਾਂ ਦੀ ਬਿਜਾਈ 6.91 ਲੱਖ ਹੈਕਟੇਅਰ ਵਿੱਚ ਹੋਈ ਸੀ।
ਇਹ ਵੀ ਪੜ੍ਹੋ: Rakesh Tikait: ਪੰਜਾਬ ਦੇ ਬੀਜੇਪੀ ਵਿਧਾਇਕ ਅਰੁਣ ਕੁੱਟਮਾਰ 'ਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦਾ ਵੱਡਾ ਬਿਆਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin