ਪੜਚੋਲ ਕਰੋ

ਕੰਢੀ ਖੇਤਰ 'ਚ ਪਰਤੀ ਹਰਿਆਲੀ, ਤੁਪਕਾ ਸਿੰਜਾਈ ਨੇ ਕੀਤਾ ਕਮਾਲ

ਹੁਸ਼ਿਆਰਪੁਰ: ਕੰਢੀ ਇਲਾਕੇ ਵਿੱਚ ਕਿਸਾਨਾਂ ਨੂੰ ਆਧੁਨਿਕ ਸਿੰਚਾਈ ਨਾਲ ਕਾਫੀ ਲਾਭ ਮਿਲ ਰਿਹਾ ਹੈ। ਬੰਜਰ ਹੋਈ ਜ਼ਮੀਨ ਤਕ ਪਹਿਲਾਂ ਕੰਢੀ ਕੈਨਾਲ ਦਾ ਨਿਰਮਾਣ ਕਰਵਾਇਆ ਗਿਆ ਤੇ ਖੇਤਾਂ ਤਕ ਪਾਣੀ ਪਹੁੰਚਾਉਣ ਲਈ ਸੋਲਰ ਲਿਫਟ ਇਰੀਗੇਸ਼ਨ ਪ੍ਰਾਜੈਕਟ ਸਥਾਪਤ ਕੀਤਾ ਗਿਆ ਹੈ। ਪਿੰਡ ਜੁਗਿਆਲ ਵਿਚਲਾ ਇਹ ਪ੍ਰਾਜੈਕਟ ਪੰਜਾਬ ਦਾ ਪਹਿਲਾ ਸੋਲਰ ਲਿਫਟ ਇਰੀਗੇਸ਼ਨ ਪ੍ਰਾਜੈਕਟ ਹੈ ਜਿਸ ਨੂੰ ਸਰਕਾਰ ਨੇ 40.93 ਰੁਪਏ ਦੀ ਲਾਗਤ ਨਾਲ ਤਿਆਰ ਕਰਵਾਇਆ ਹੈ। ਇਸ ਪ੍ਰਾਜੈਕਟ ਰਾਹੀਂ ਕਿਸਾਨ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਬਦਲਵੀਂ ਖੇਤੀ ਨੂੰ ਤਰਜੀਹ ਦੇ ਕੇ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਰਹੇ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਸੋਲਰ ਲਿਫ਼ਟ ਇਰੀਗੇਸ਼ਨ ਪ੍ਰਾਜੈਕਟ (ਸੋਲਰ ਪਾਵਰਡ ਕਮਿਊਨਿਟੀ ਲਿਫਟ ਐਂਡ ਮਾਈਕਰੋ ਇਰੀਗੇਸ਼ਨ ਪ੍ਰੋਜੈਕਟ) ਰਾਹੀਂ ਤਲਵਾੜਾ ਤੇ ਹਾਜੀਪੁਰ ਇਲਾਕੇ ਦੇ 14 ਪਿੰਡਾਂ ਦੇ 1200 ਕਿਸਾਨਾਂ ਦੀ ਕਰੀਬ 1700 ਏਕੜ (664 ਹੈਕਟੇਅਰ) ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕੰਢੀ ਖੇਤਰ 'ਚ ਪਰਤੀ ਹਰਿਆਲੀ, ਤੁਪਕਾ ਸਿੰਜਾਈ ਨੇ ਕੀਤਾ ਕਮਾਲ ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਉਕਤ ਕਿਸਾਨਾਂ ਦੀਆਂ ਉੱਚੀਆਂ ਜ਼ਮੀਨਾਂ 'ਤੇ ਤੁਪਕਾ ਤੇ ਫੁਹਾਰਾ ਸਿੰਜਾਈ ਪ੍ਰਣਾਲੀ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਪਾਣੀ ਦੀ ਵੀ ਬੱਚਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰੋਜੈਕਟ ਦੀ ਸਮਰੱਥਾ ਕੰਢੀ ਕੈਨਾਲ ਰਾਹੀਂ ਰੋਜ਼ਾਨਾ 15.7 ਕਿਊਸਿਕ ਪਾਣੀ ਡਰਿੱਪ ਟੈਕਨਾਲੋਜੀ ਨਾਲ ਲਿਫ਼ਟ ਕਰਕੇ ਖੇਤਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। 14 ਪਿੰਡਾਂ ਦੀ ਸਿੰਜਾਈ ਲਈ ਹਰ ਲੋੜ ਤੁਪਕਾ ਤੇ ਫੁਹਾਰਾ ਸਿਸਟਮ ਰਾਹੀਂ ਪੂਰੀ ਕੀਤੀ ਜਾ ਰਹੀ ਹੈ। ਸੋਲਰ ਪੈਨਲ ਰਾਹੀਂ ਰੋਜ਼ਾਨਾ 1100 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਤੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਕੰਢੀ ਖੇਤਰ ਦੇ ਕਿਸਾਨ ਹੁਣ ਹਲਦੀ, ਅਦਰਕ, ਸਰ੍ਹੋਂ, ਫਲਾਂ ਦੇ ਬਾਗ਼, ਸਬਜ਼ੀਆਂ, ਦਾਲਾਂ, ਕਣਕ, ਮੱਕੀ ਅਤੇ ਲੈਮਨ ਗਰਾਸ ਆਦਿ ਦੀ ਕਾਸ਼ਤ ਕਰ ਰਹੇ ਹਨ। ਇਨ੍ਹਾਂ ਸਾਰੀਆਂ ਫ਼ਸਲਾਂ ਵਿੱਚ ਰਿਵਾਇਤੀ ਫ਼ਸਲ ਝੋਨੇ ਦੇ ਮੁਕਾਬਲੇ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ। ਤਲਵਾੜਾ ਦੇ ਐਸ.ਡੀ.ਓ. ਤਲਵਾੜਾ ਕੇਸ਼ਵ ਕੁਮਾਰ ਨੇ ਦੱਸਿਆ ਕਿ ਭੂਮੀ ਰੱਖਿਆ ਤੇ ਜਲ ਸੰਭਾਲ ਵਿਭਾਗ ਨੇ ਤਿੰਨ ਏਕੜ ਵਿੱਚ ਡੈਮੋ ਪਲਾਟ (ਪ੍ਰਦਰਸ਼ਨੀਆਂ) ਵੀ ਲਾਏ ਗਏ ਹਨ, ਜਿਸ ਤੋਂ ਕਿਸਾਨ ਆਪਣੀਆਂ ਫ਼ਸਲਾਂ ਨੂੰ ਪਾਣੀ ਲਾਉਣ ਲਈ ਤੁਪਕਾ ਸਿੰਜਾਈ ਦੀ ਵਰਤੋਂ ਕਰਨੀ ਸੇਧ ਲੈ ਸਕਦੇ ਹਨ।

ਟਾਪ ਹੈਡਲਾਈਨ

Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar News: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੜਕੰਪ, ਯਾਤਰੀਆਂ ਚ ਚਿੰਤਾ ਦਾ ਮਾਹੌਲ, ਸ਼ੱਕੀ ਡਰੋਨ ਦਿਖਾਈ ਦੇਣ ਕਾਰਨ 3 ਫਲਾਈਟਾਂ ਨੂੰ ਡਾਇਵਰਟ; ਹੁਣ ਤੱਕ 7 ​​ਉਡਾਣਾਂ ਵੀ ਪ੍ਰਭਾਵਿਤ...
Punjab News: ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਪੰਜਾਬ ਦੇ ਮਸ਼ਹੂਰ ਹਸਪਤਾਲ 'ਤੇ ED ਨੇ ਮਾਰਿਆ ਛਾਪਾ, ਵਿੱਤੀ ਰਿਕਾਰਡਾਂ ਦੀ ਜਾਂਚ ਕਰ ਰਹੀ ਟੀਮ; ਜਾਣੋ ਪੂਰਾ ਮਾਮਲਾ...
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਸਰਕਾਰੀ ਮੁਲਾਜ਼ਮਾਂ ਦੇ DA ਮਾਮਲੇ 'ਚ ਅੱਜ ਸੁਣਵਾਈ, ਮੁੱਖ ਸਕੱਤਰ 'ਤੇ ਅਪਰਾਧਿਕ ਮਾਣਹਾਨੀ ਦਾ ਚੱਲੇਗਾ ਕੇਸ, ਹਾਈ ਕੋਰਟ 'ਚ ਮੁਆਫ਼ੀ ਮੰਗਣ ਲਈ ਤਿਆਰ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਦਾ ਅਹਿਸਾਸ, ਤਾਪਮਾਨ 'ਚ ਹੋਇਆ ਵਾਧਾ; 48 ਘੰਟਿਆਂ ਦਾ ਅਲਰਟ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ASI ਦਾ ਗੋਲੀ ਮਾਰ ਕੇ ਕਤਲ; ਬਾਈਕ 'ਤੇ ਹਮਲਾਵਰਾਂ ਨੇ ਚਲਾਈਆਂ ਤਾੜਤਾੜ ਗੋਲੀਆਂ
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
5 ਰੁਪਏ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੇ ਵੀ ਵੱਧ ਗਏ ਰੇਟ; ਜਾਣੋ ਕਿਸ ਨੇ ਕਿੰਨੀ ਵਧਾਈ ਕੀਮਤ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਕਤੂਬਰ 2026
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Khanna News : ਡਾਕਟਰ ਨਾ ਮਿਲਣ ਕਾਰਨ ਗਰਭਵਤੀ ਮਹਿਲਾ ਤੇ ਬੱਚੇ ਦੀ ਮੌਤ, ਸਿਹਤ ਸਹੂਲਤਾਂ 'ਤੇ ਉੱਠੇ ਸਵਾਲ
Embed widget