ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ਮੰਗ ਤੇ ਸਪਲਾਈ ਨੇ ਗੋਭੀ ਦੇ ਕਿਸਾਨਾਂ ਨੂੰ ਡੋਬਿਆ...

ਚੰਡੀਗੜ੍ਹ : ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ ਖ਼ਾਸ ਕਰਕੇ ਗੋਭੀ ਹੁਣ ਮੰਡੀਆਂ ਵਿੱਚ ਰੁਲ ਰਹੀ ਹੈ। ਪੰਦਰਾਂ ਦਿਨ 30 ਤੋਂ 50 ਰੁਪਏ ਕਿਲੋ ਵਿਕਣ ਵਾਲੀ ਗੋਭੀ ਦੀ ਹੁਣ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਲਹਿਰਾਗਾਗਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡ ਕਾਲੀਆਂ ਦੇ ਦੋ ਕਿਸਾਨ ਭਰਾਵਾਂ ਭਗਵਾਨ ਸਿੰਘ ਅਤੇ ਸਤਨਾਮ ਸਿੰਘ ਨੇ ਇੱਕ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਪਹਿਲੀ ਵਾਰ ਗੋਭੀ ਬੀਜੀ ਸੀ ਪਰ ਹੁਣ ਗੋਭੀ ਵੇਚਣ ਲਈ ਗਲੀਆਂ ਵਿੱਚ ਖੁਆਰੀ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਵਿੱਚ ਕਾਸ਼ਤਕਾਰਾਂ ਦੀ ਐਨੀ ਲੁੱਟ ਹੋ ਰਹੀ ਹੈ ਕਿ ਨੋਟਬੰਦੀ ਤੋਂ ਪਹਿਲਾਂ ਇਹ ਸਬਜ਼ੀ ਮੰਡੀ ਵਿੱਚ ਚਾਰ ਰੁਪਏ ਕਿਲੋ ਵਿਕ ਜਾਂਦੀ ਸੀ ਤੇ ਹੁਣ 25 ਕਿਲੋ ਗੋਭੀ ਦਾ ਲਿਫ਼ਾਫਾ ਮੁਸ਼ਕਲ ਨਾਲ 30 ਰੁਪਏ ਵਿੱਚ ਵਿਕਦਾ ਹੈ। ਇਸ ਤਰ੍ਹਾਂ ਖ਼ਰਚਾ ਵੀ ਪੱਲੇ ਵੀ ਨਹੀਂ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਾਲੀਆਂ ਦੇ 7 ਕਿਸਾਨਾਂ ਨੇ ਇਸ ਵਾਰ ਗੋਭੀ ਦੀ ਕਾਸ਼ਤ ਕੀਤੀ ਸੀ ਪਰ ਹੁਣ ਸਾਰੇ ਟਰਾਲੀਆਂ ਲੈਕੇ ਗਲੀ ਗਲੀ ਵਿੱਚ ਗੋਭੀ ਵੇਚਣ ਨੂੰ ਮਜਬੂਰ ਹਨ ਤੇ ਇਸ ਦੀ ਵਿਕਰੀ ’ਚੋਂ ਖ਼ਰਚੇ ਵੀ ਨਹੀਂ ਨਿਕਲ ਰਹੇ। ਇਸ ਕਾਰਨ ਕਿਸਾਨ ਭਵਿੱਖ ਵਿੱਚ ਸਬਜ਼ੀਆਂ ਦੀ ਕਾਸ਼ਤ ਤੋਂ ਕੰਨੀ ਕਤਰਾਉਣਗੇ। ਸਤਨਾਮ ਸਿੰਘ ਨੇ ਦੱਸਿਆ ਕਿ ਇੱਕ ਏਕੜ ਵਿੱਚੋਂ ਕਰੀਬ 50-60 ਮਣ ਗੋਭੀ ਹੁੰਦੀ ਹੈ ਤੇ ਅੱਜ ਉਹ ਲਹਿਰਾਗਾਗਾ ਮੰਡੀ ਵਿੱਚ 10 ਮਣ ਗੋਭੀ ਵੇਚਣ ਆਏ ਹਨ, ਜਿਸ ਦੇ ਸਿਰਫ਼ 700 ਰੁਪਏ ਹੀ ਵੱਟੇ ਹਨ। ਇਸ ਦੌਰਾਨ ਸਬਜ਼ੀ ਮੰਡੀ ਦੇ ਆੜ੍ਹਤੀ ਦੀਪਾ ਅਰੋੜਾ ਦਾ ਕਹਿਣਾ ਸੀ ਕਿ ਸਬਜ਼ੀ ਦੇ ਰੇਟ ਰੋਜ਼ਾਨਾ ਸਪਲਾਈ ਅਤੇ ਮੰਗ ਦੇ ਆਧਾਰ ’ਤੇ ਤੈਅ ਹੁੰਦੇ ਹਨ। ਉਨ੍ਹਾਂ ਕਿਹਾ ਕਿ ਗੋਭੀ ਦੇ ਗਾਹਕ ਘੱਟ ਆਉਣ ਕਾਰਨ ਭਾਅ ਘਟ ਗਏ ਹਨ ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ
PM Kisan 23rd installment: ਕਿਸਾਨ ਯੋਜਨਾ ਦੀ 23ਵੀਂ ਕਿਸ਼ਤ ਤੋਂ ਪਹਿਲਾਂ ਕਰ ਲਓ ਆਹ ਜ਼ਰੂਰੀ ਕੰਮ, ਖਾਤੇ 'ਚ ਨਹੀਂ ਆਉਣਗੇ ਪੈਸੇ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
Paddy Season 2026 : ਪੰਜਾਬ 'ਚ ਝੋਨੇ ਦੀ ਬਿਜਾਈ ਲਈ ਸ਼ਡਿਊਲ ਜਾਰੀ , ਜਾਣੋ ਕਿਸਾਨ ਕਿਸ ਤਾਰੀਕ ਤੋਂ ਕਰ ਸਕਣਗੇ ਝੋਨੇ ਦੀ ਸਿੱਧੀ ਬਿਜਾਈ
India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 
India Monsoon 2026 : 'ਦੇਸ਼ 'ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼', IMD ਨੇ ਕੀਤੀ ਭਵਿੱਖਬਾਣੀ 
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ
ਬੁਢਾਪੇ 'ਚ ਕਿਸਾਨਾਂ ਨੂੰ ਹਰ ਮਹੀਨੇ ਮਿਲੇਗੀ 3000 ਰੁਪਏ ਪੈਨਸ਼ਨ, ਅੱਜ ਹੀ ਕਰਾਓ ਇਦਾਂ ਰਜਿਸਟ੍ਰੇਸ਼ਨ

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Mohali 'ਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਦੇ ਨਾਮ 'ਤੇ ਰੱਖਿਆ ਚੌਂਕ ਦਾ ਨਾਮ , ਜਨਮ ਦਿਨ 'ਤੇ ਹੋਇਆ ਉਦਘਾਟਨ
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
Commercial LPG Cylinder ਦੀਆਂ ਕੀਮਤਾਂ ਵੱਧਣ ਕਾਰਨ ਪੰਜਾਬ ਹੋਟਲ ਐਸੋਸੀਏਸ਼ਨ ਨੇ ਦਿੱਤੀ ਅੰਦੋਲਨ ਦੀ ਚੇਤਾਵਨੀ 
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
ਪੰਚਾਇਤ 'ਤੇ ਡਿੱਗੀ ਗਾਜ, ਪਟਿਆਲਾ 'ਚ ਸਰਪੰਚ ਸਣੇ ਮੈਂਬਰ Suspend
ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਧਿਆਪਕ ਤੋਂ ਤੰਗ ਆ ਕੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਨਹਿਰ 'ਚ ਛਾਲ ਮਾਰ ਕੇ ਗਵਾਈ ਜਾਨ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Bikram Majithia ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ ,ਵਿਦੇਸ਼ੀ ਨੰਬਰ ਤੋਂ ਆਇਆ ਫ਼ੋਨ ,ਕਿਹਾ - 'ਕੁਝ ਦਿਨ ਹੋਰ ਜੀਅ ਲਓ ਜ਼ਿੰਦਗੀ'
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Moga ਦੀ ਜਸਦੀਪ ਕੌਰ ਨੇ ਹਾਸਲ ਕੀਤਾ ਵੱਡਾ ਮੁਕਾਮ, ਕੈਨੇਡਾ ਪੁਲਿਸ 'ਚ ਪੀਸ ਅਫ਼ਸਰ ਵਜੋਂ ਹੋਈ ਨਿਯੁਕਤੀ
Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ
Car ਦਾ AC ਚਲਾਉਂਦੇ ਸਮੇਂ ਤੁਸੀਂ ਕਰ ਰਹੇ ਹੋ ਇਹ 5 ਗਲਤੀਆਂ ? ਖ਼ਰਚ ਹੋ ਸਕਦਾ ਹੈ ਦੁੱਗਣਾ ! ਜਾਣੋ ਸਹੀ ਤਰੀਕਾ
ਅੰਮ੍ਰਿਤਸਰ ਦੇ ਹੋਟਲ 'ਚ ਨਾਬਾਲਗ ਨਾਲ ਕੀਤਾ ਬਲਾਤਕਾਰ, ਗੁਆਂਢੀਆਂ ਨੇ ਅਪਰਾਧ ਨੂੰ ਦਿੱਤਾ ਅੰਜਾਮ; ਮੱਚੀ ਹਾਹਾਕਾਰ
ਅੰਮ੍ਰਿਤਸਰ ਦੇ ਹੋਟਲ 'ਚ ਨਾਬਾਲਗ ਨਾਲ ਕੀਤਾ ਬਲਾਤਕਾਰ, ਗੁਆਂਢੀਆਂ ਨੇ ਅਪਰਾਧ ਨੂੰ ਦਿੱਤਾ ਅੰਜਾਮ; ਮੱਚੀ ਹਾਹਾਕਾਰ
Embed widget