ਜਲੰਧਰ : ਕਹਿੰਦੇ ਨੇ ਜ਼ਿੰਦਗੀ ਵਿੱਚ ਕਦੀ ਵੀ ਆਪਣੇ ਕੰਮ ਵਿੱਚ ਕਾਮਯਾਬ ਹੋਣਾ ਹੋਵੇ ਤਾਂ ਉਸ ਨੂੰ ਲਗਾਤਾਰ ਸਮੇਂ ਮੁਤਾਬਿਕ ਅਪਡੇਟ ਕਰਦੇ ਰਹਿਣਾ ਚਾਹੀਦਾ ਹੈ। ਅੱਜ ਦੀ ਜ਼ਿੰਦਗੀ ਵਿੱਚ ਹੱਥ ਵਿੱਚ ਫੜੇ ਹੋਏ ਇਕ ਛੋਟੇ ਮੋਬਾਇਲ ਤੋਂ ਲੈ ਕੇ ਆਪਣੇ ਆਪਣੇ ਕਿੱਤੇ ਵਿੱਚ ਕੰਮ ਆਉਣ ਵਾਲੇ ਉਪਕਰਨ ਅਗਰ ਕੋਈ ਇਨਸਾਨ ਲਗਾਤਾਰ ਅਪਡੇਟ ਕਰਦਾ ਰਹੇਗਾ ਤਾਂ ਉਹ ਕਦੀ ਵੀ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਨਹੀਂ ਰਹਿ ਸਕਦਾ। ਕੁਝ ਐਸਾ ਹੀ ਕਰਕੇ ਦਿਖਾਇਆ ਹੈ ,ਜਲੰਧਰ ਦੇ  ਸ਼ਾਹਕੋਟ ਇਲਾਕੇ ਦੇ ਨਮਾਜ਼ੀ ਪੁਰ ਪਿੰਡ ਦੇ ਰਹਿਣ ਵਾਲੇ ਸ਼ੇਰ ਸਿੰਘ ਨਾਮ ਦੇ ਇੱਕ ਕਿਸਾਨ ਨੇ। ਜਲੰਧਰ ਸ਼ਹਿਰ ਤੋਂ ਕਰੀਬ 40 ਕਿਲੋਮੀਟਰ ਦੂਰ ਇਸ ਪਿੰਡ ਵਿੱਚ ਅੱਜ ਇਹ ਕਿਸਾਨ ਜਿਸ ਤਰ੍ਹਾਂ ਖੇਤੀ ਕਰ ਰਿਹਾ ਹੈ, ਉਹ ਲੋਕਾਂ ਲਈ ਵੀ ਵੱਡੀ ਮਿਸਾਲ ਬਣ ਗਈ ਹੈ। 

 

ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਪਿੰਡ ਨਿਮਾਜੀਪੁਰ ਦੇ ਰਹਿਣ ਵਾਲੇ ਕਿਸਾਨ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਿਰਫ਼ ਔਰਗੈਨਿਕ ਖੇਤੀ ਕਰ ਰਿਹਾ ਹੈ। ਉਸ ਦੇ ਮੁਤਾਬਕ ਉਸ ਕੋਲ ਸਿਰਫ਼ ਸਮੇਂ ਦੇ 15 ਖੇਤ ਹਨ , ਜਿਸ ਵਿੱਚ ਪਹਿਲੇ ਉਹ ਆਮ ਕਿਸਾਨਾਂ ਵਾਂਗ ਖੇਤੀ ਕਰਦਾ ਸੀ ਪਰ ਹੌਲੀ ਹੌਲੀ ਜਦ ਉਸ ਨੂੰ ਇਹ ਸਮਝ ਆਈ ਕਿ ਆਪਣੇ ਹੀ ਖੇਤਾਂ ਵਿੱਚ ਉਗਾਈ ਹੋਈ ਫ਼ਸਲ ਉਸਦੇ ਖੁਦ ਦੇ ਖਾਣ ਲਾਇਕ ਨਹੀਂ ਤਾਂ ਉਸ ਨੇ ਸਪਰੇਅ ਅਤੇ ਖਾਦਾਂ ਵਾਲੀ ਫ਼ਸਲ ਉਗਾਉਣ ਦੀ ਜਗ੍ਹਾ ਔਰਗੈਨਿਕ ਵੱਲ ਆਪਣਾ ਹੱਥ ਵਧਾਇਆ। ਸ਼ਿਵ ਸਿੰਘ ਅੱਜ ਆਪਣੀ ਪੂਰੀ ਜ਼ਮੀਨ ਉੱਪਰ ਉਨ੍ਹਾਂ ਸਿਰਫ਼ ਕਣਕ ਝੋਨਾ ਉਗਾਉਂਦਾ ਹੈ ਬਲਕਿ ਜ਼ਮੀਨ ਦੇ ਇੱਕ ਵੱਡੇ ਹਿੱਸੇ ਵਿੱਚ ਔਰਗੈਨਿਕ ਸਬਜ਼ੀਆਂ ਵੀ ਲਗਾਉਂਦਾ ਹੈ। ਉਸਦੇ ਖੇਤ ਵਿੱਚ ਹਰੀਆਂ ਮਿਰਚਾਂ ,ਭਿੰਡੀਆਂ ,ਰਾਮਾਤੋਰੀ ,ਕੀਆ ਕੱਦੂ  ,ਹਲਦੀ ,ਲਾਲੂ  ,ਮੂਲੀ  ,ਗੋਭੀ  ਅਤੇ ਹੋਰ ਕਈ ਸੀਜ਼ਨਲ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ।   

 

ਕਿਸਾਨ ਸ਼ੇਰ ਸਿੰਘ ਮੁਤਾਬਕ ਅੱਜ ਪੰਜਾਬ , ਹਰਿਆਣਾ , ਦਿੱਲੀ ਵਰਗੇ ਕਈ ਸੂਬਿਆਂ ਵਿਚ ਪਰਾਲੀ ਜਲਾਉਣ ਕਰਕੇ ਹੋਏ ਪ੍ਰਦੂਸ਼ਣ ਭਾਰਤ ਦਾ ਮੁੱਦਾ ਇੱਕ ਬਹੁਤ ਵੱਡਾ ਮਸਲਾ ਬਣਿਆ ਹੋਇਆ ਹੈ। ਹ ਦੱਸਦਾ ਹੈ ਕਿ ਉਸ ਨੇ ਖੁਦ ਕਦੀ 1997 ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਗਾਈ ਬਲਕਿ ਖੇਤ ਵਿੱਚ ਹੀ ਉਸ ਨੂੰ ਵਾਹ ਕੇ ਉਸ ਦੀ ਖਾਦ ਬਣਾ ਲੈਂਦਾ ਹੈ ਤਾਂ ਕਿ ਖੇਤਾਂ ਵਿੱਚ ਕੈਮੀਕਲ ਲਿਆ ਸਪਰੇਹਾਂ ਫ਼ਸਲਾਂ ਉੱਪਰ ਨਾ ਕਰਨੀਆਂ ਪੈਣ। ਉਸ ਦੇ ਮੁਤਾਬਕ ਅੱਜ ਉਸ ਦੇ ਖੇਤਾਂ ਵਿੱਚ ਜੋ ਔਰਗੈਨਿਕ ਸਬਜ਼ੀ ਪੈਦਾ ਹੁੰਦੀ ਹੈ ,ਉਸ ਦੀ ਕੁਆਲਿਟੀ ਬਾਕੀ ਸਬਜ਼ੀਆਂ ਨਾਲੋਂ ਕਿਤੇ ਵਧੀਆ ਹੁੰਦੀ ਹੈ ਕਿਉਂਕਿ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੈਮੀਕਲ ਵਾਲੀ ਖਾਦ ਜਾਂ ਸਪਰੇਅ ਨਹੀਂ ਕੀਤੀ ਜਾਂਦੀ। ਸ਼ੇਰ ਸਿੰਘ ਮੁਤਾਬਕ ਜਦ ਉਸ ਨੇ ਆਪਣੇ ਖੇਤਾਂ ਵਿੱਚ ਔਰਗੈਨਿਕ ਖੇਤੀ ਕਰਨ ਦਾ ਫ਼ੈਸਲਾ ਲਿਆ ਸੀ ਤਾਂ ਉਸ ਦੇ ਪਿੰਡ ਨੇੜੇ ਇਕ ਬਹੁਤ ਵੱਡੀ ਡੇਅਰੀ ਸੀ। ਜਿਸ ਤੋਂ ਉਸ ਨੇ ਸੈਂਕੜੇ ਟਰਾਲੀਆਂ ਦੇਸੀ ਖਾਦ ਦੀਆਂ ਲਿਆ ਕੇ ਆਪਣੇ ਖੇਤਾਂ ਵਿਚ ਪਾਈਆਂ। ਅੱਜ ਉਸਦੇ ਖੇਤ ਇਹਦੇ ਨਾਲ ਹੀ ਬੇਹੱਦ ਉਪਜਾਊ ਬਣ ਗਏ ਹਨ।