ਗੁਰਦਾਸਪੁਰ: ਅੱਜ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਤੌਰ 'ਤੇ ਲਵਾਈ ਸ਼ੁਰੂ ਹੋ ਚੁੱਕੀ ਹੈ ਪਰ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਵੱਡੀ ਸਮੱਸਿਆ ਮਜ਼ਦੂਰਾਂ ਦੀ ਹੈ। ਇਸ ਤੋਂ ਇਲਾਵਾ ਬਿਜਲੀ ਵੀ ਤੰਗ ਕਰ ਰਹੀ ਹੈ।
ਗੁਰਦਾਸਪੁਰ ਦੇ ਕਈ ਪਿੰਡਾਂ 'ਚ ਅੱਜ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਲੇਬਰ ਤਾਂ ਮਿਲਦੀ ਹੀ ਨਹੀਂ ਜੋ ਝੋਨੇ ਲਾਉਣ ਦਾ ਕੰਮ ਕਰਦੀ ਹੋਵੇ। ਇਸ ਲਈ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੋਣਾ ਪੈ ਰਿਹਾ ਹੈ। ਕਿਸਾਨਾਂ ਮੁਤਾਬਕ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਲੇਬਰ ਮਿਲ ਰਹੀ ਹੈ।
ਇਸ ਤੋਂ ਇਲਾਵਾ ਕਿਸਾਨਾਂ ਜਗਜੀਤ ਸਿੰਘ ਤੇ ਹਰਦੀਪ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਬਿਜਲੀ ਵੀ ਪੂਰੀ ਨਹੀਂ ਮਿਲ ਰਹੀ। ਸਰਕਾਰ ਨੇ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਹੋਇਆ ਹੈ, ਪਰ ਕਿਸਾਨਾਂ ਨੂੰ ਖਦਸ਼ਾ ਹੈ ਕਿ ਜੇਕਰ ਉਨ੍ਹਾਂ ਨੂੰ ਪਾਣੀ ਨਾ ਪੂਰਾ ਮਿਲਿਆ ਤਾਂ ਜੈਨਰੇਟਰ ਦਾ ਸਹਾਰਾ ਲੈਣੇ ਪਵੇਗਾ ਤੇ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਝੋਨੇ ਦੀ ਕੁੱਲ ਲਾਗਤ ਕਾਫੀ ਵੱਧ ਜਾਵੇਗਾ।
ਉੱਧਰ, ਪ੍ਰਵਾਸੀ ਮਜਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਮਜ਼ਦੂਰੀ ਮਿਲਦੀ ਹੈ, ਉਹ ਪ੍ਰਤੀ ਏਕੜ 3,000 ਰੁਪਏ ਚਲ ਰਹੀ ਹੈ ਤੇ ਛੇ ਮਜ਼ਦੂਰ ਰਲਕੇ 3 ਘੰਟੇ ਅੰਦਰ ਇੱਕ ਏਕੜ ਵਿੱਚ ਝੋਨੇ ਦੀ ਲੁਆਈ ਪੂਰੀ ਕਰਦੇ ਹਨ। ਗਰਮੀ ਜ਼ਿਆਦਾ ਹੋਣ ਕਾਰਨ ਕਈ ਵਾਰ ਸਮਾਂ ਵੱਧ ਵੀ ਲਗ ਜਾਂਦਾ ਹੈ। ਮਜ਼ਦੂਰ ਬਾਬੂ ਰਾਮ ਨੇ ਆਖਿਆ ਹੈ ਕਿ ਹਰ ਵਾਰ ਉਨ੍ਹਾਂ ਦੀ ਗਿਣਤੀ ਪੰਜਾਬ ਵਿੱਚ ਇਸ ਕੰਮ ਲਈ ਘੱਟ ਰਹੀ ਹੈ। ਉਸ ਦਾ ਕਾਰਨ ਹੈ ਕਿ ਜਿੰਨੇ ਪੈਸੇ ਇੱਥੇ ਬਚਦੇ ਹਨ ਓਨੇ ਕੁ ਉਨ੍ਹਾਂ ਨੂੰ ਆਪਣੇ ਸੂਬੇ ਵਿੱਚ ਹੀ ਕੰਮ ਕਰ ਮਿਲ ਜਾਂਦੇ ਹਨ, ਇਸ ਲਈ ਮਜ਼ਦੂਰ ਘਟ ਆ ਰਹੇ ਹਨ।
ਝੋਨੇ ਦਾ ਸੀਜ਼ਨ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਮੁਸ਼ਕਲਾਂ
ਏਬੀਪੀ ਸਾਂਝਾ
Updated at:
13 Jun 2019 06:10 PM (IST)
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬੀ ਲੇਬਰ ਤਾਂ ਮਿਲਦੀ ਹੀ ਨਹੀਂ ਜੋ ਝੋਨੇ ਲਾਉਣ ਦਾ ਕੰਮ ਕਰਦੀ ਹੋਵੇ। ਇਸ ਲਈ ਉਨ੍ਹਾਂ ਨੂੰ ਪ੍ਰਵਾਸੀ ਮਜ਼ਦੂਰਾਂ 'ਤੇ ਹੀ ਨਿਰਭਰ ਹੋਣਾ ਪੈ ਰਿਹਾ ਹੈ। ਕਿਸਾਨਾਂ ਮੁਤਾਬਕ ਉਨ੍ਹਾਂ ਨੂੰ ਮਹਿੰਗੇ ਭਾਅ 'ਤੇ ਲੇਬਰ ਮਿਲ ਰਹੀ ਹੈ।
- - - - - - - - - Advertisement - - - - - - - - -